FacebookTwitterg+Mail

'ਬਿੱਗ ਬੌਸ 12' 'ਚੋਂ ਅਨੂਪ ਜਲੋਟਾ ਤੇ ਸਬਾ ਹੋਏ ਬੇਘਰ, ਐਂਟਰਟੇਨਮੈਂਟ ਦਾ ਮਿਲਿਆ ਫੁੱਲ ਡੋਜ਼

bigg boss 12
29 October, 2018 12:09:17 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ 'ਵੀਕੇਂਡ ਕਾ ਵਾਰ' ਐਪੀਸੋਡ ਦੌਰਾਨ ਕਈ ਵੱਡੇ ਟਵਿਸਟ ਦੇਖਣ ਨੂੰ ਮਿਲੇ। ਸਲਮਾਨ ਖਾਨ ਨੇ ਐਪੀਸੋਡ ਦੀ ਸ਼ੁਰੂਆਤ 'ਚ ਹੀ ਘਰਵਾਲਿਆਂ ਨੂੰ 2 ਮੁਕਾਬਲੇਬਾਜ਼ਾਂ ਦੇ ਬੇਘਰ ਹੋਣ ਬਾਰੇ ਦੱਸ ਦਿੱਤਾ ਸੀ। ਹਾਲਾਂਕਿ ਸ਼ੁਰੂਆਤ 'ਚ ਘਰਵਾਲਿਆਂ ਨੂੰ ਇਹ ਲੱਗ ਰਿਹਾ ਸੀ ਕਿ ਸਲਮਾਨ ਖਾਨ ਮਜ਼ਾਕ ਕਰ ਰਹੇ ਹਨ ਪਰ ਐਪੀਸੋਡ ਦਾ ਅੰਤ ਹੁੰਦੇ-ਹੁੰਦੇ ਹੋਏ ਇਹ ਗੱਲ ਸੱਚ ਸਿੱਧ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਅਨੂਪ ਜਲੋਟਾ ਤੇ ਸਬਾ ਖਾਨ ਨੂੰ ਬੇਘਰ ਕੀਤਾ ਗਿਆ ਹੈ, ਜਿਸ ਕਾਰਨ ਪੂਰਾ ਘਰ ਉਦਾਸ ਹੋ ਗਿਆ।

ਇਸ ਤੋਂ ਇਲਾਵਾ ਬੀਤੇ ਐਪੀਸੋਡ 'ਚ ਸੁਲਤਾਨੀ ਅਖਾੜੇ 'ਚ ਦੋਹਾਂ ਗਰੁੱਪਸ 'ਹੈਪੀ ਕਲੱਪ' ਅਤੇ 'ਵੁਲਫ ਪੈਕ' ਵਿਚਕਾਰ ਜ਼ਬਰਦਸਤ ਦੰਗਲ ਦੇਖਣ ਨੂੰ ਮਿਲਿਆ। 'ਹੈਪੀ ਕਲੱਬ' ਗਰੁੱਪ 'ਚ ਸੁਰਭੀ ਰਾਣਾ, ਦੀਪਕ ਠਾਕੁਰ ਤੇ ਰੋਮਿਲ ਸ਼ਾਮਲ ਸਨ। ਦੂਜੇ ਗਰੁੱਪ ਭਾਵ 'ਵੁਲਫ ਕਲੱਬ' 'ਚ ਸ਼੍ਰੀਸੰਥ, ਜਸਲੀਨ ਤੇ ਸ਼ਿਵਾਸ਼ੀਸ਼ ਸ਼ਾਮਲ ਸਨ। ਇਨ੍ਹਾਂ 'ਚੋਂ 'ਵੁਲਫ ਕਲੱਬ' ਦੀ ਜਿੱਤ ਹੁੰਦੀ ਹੈ। ਸ਼ੋਅ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਸਲਮਾਨ ਖਾਨ, ਮੇਘਾ ਅਤੇ ਦੀਪਿਕਾ ਵਿਚਕਾਰ ਕਿਚਨ ਟਾਸਕ ਕਰਵਾਉਂਦੇ ਹਨ। ਇਸ ਟਾਸਕ 'ਚ ਮੇਘਾ ਤੇ ਦੀਪਿਕਾ ਘਰਵਾਲਿਆਂ ਨੂੰ ਡਿਸ਼ ਬਣਾ ਕੇ ਖੁਆਉਂਦੀਆਂ ਹਨ। ਇਸ ਤੋਂ ਬਾਅਦ ਸਲਮਾਨ ਪੁੱਛਦੇ ਹਨ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਦਾ ਖਾਣਾ ਵਧੇਰੇ ਸਵਾਦ ਲੱਗਾ ਤਾਂ ਜ਼ਿਆਦਾਤਰ ਘਰਵਾਲੇ ਮੇਘਾ ਦਾ ਨਾਂ ਲੈਂਦੇ ਹਨ ਅਤੇ ਸਿਰਫ 3 ਮੈਂਬਰ ਦੀਪਿਕਾ ਦਾ ਨਾਂ ਲੈਂਦੇ ਹਨ। ਆਖਿਰਕਾਰ ਸਲਮਾਨ ਖਾਨ ਫੈਸਲਾ ਕਰਦੇ ਹੋਏ ਮੇਘਾ ਦਾ ਖਾਣਾ ਵਧੇਰੇ ਸੁਆਦ ਦੱਸਦੇ ਹਨ।


ਇਸ ਤੋਂ ਬਾਅਦ ਸ਼੍ਰੀਸੰਥ ਲਈ ਕਾਲਰ ਆਫ ਦਿ ਈਅਰ ਦਾ ਕਾਲ ਆਉਂਦਾ ਹੈ। ਉਹ ਸ਼੍ਰੀਸੰਥ ਦੇ ਲਿਕਵਿਡ ਸੋਪ ਨੂੰ ਪੀਣ ਵਾਲੀ (ਦੁੱਧ) ਚੀਜ਼ 'ਚ ਮਿਲਾਉਣ 'ਤੇ ਸਵਾਲ ਕਰਦੇ ਹੋਏ ਪੁੱਛਦੇ ਹਨ ਕਿ ਤੁਹਾਡੀ ਮਨੁੱਖਤਾ ਉਸ ਸਮੇਂ ਕਿੱਥੇ ਗਈ ਸੀ। ਇਸ ਤੋਂ ਬਾਅਦ ਸਲਮਾਨ ਅਨੂਪ ਜਲੋਟਾ ਦਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ ਬੇਘਰ ਕਰ ਦਿੰਦੇ ਹਨ। ਸ੍ਰਿਸ਼ਟੀ ਹੈਰਾਨ ਹੁੰਦੀ ਹੋਈ ਕਹਿੰਦੀ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਨੂੰ ਐਪੀਸੋਡ ਵਿਚਕਾਰ ਬੇਘਰ ਕੀਤਾ ਗਿਆ ਹੈ। ਇਸ ਤੋਂ ਬਾਅਦ ਸਬਾ ਖਾਨ ਵੀ ਘਰੋਂ ਬੇਘਰ ਹੋ ਜਾਂਦੀ ਹੈ, ਜਿਸ ਕਾਰਨ ਪੂਰਾ ਘਰ ਉਦਾਸ ਹੋ ਜਾਂਦਾ ਹੈ ਖਾਸ ਕਰਕੇ ਸੋਮੀ ਖਾਨ।


Tags: Bigg Boss 12Anup JalotaSaba Khan Weekend Ka VaarSalman KhanDouble EvictionSultani Akhada

Edited By

Chanda Verma

Chanda Verma is News Editor at Jagbani.