FacebookTwitterg+Mail

BB 12 : ਕਪਤਾਨ ਬਣਨ ਲਈ ਘਰ 'ਚ ਹੋਇਆ ਮੁਕਾਬਲਾ, ਰੋਮਿਲ 'ਤੇ ਭੜਕੀ ਸੁਰਭੀ

bigg boss 12
10 November, 2018 01:08:31 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਕਪਤਾਨੀ ਹਾਸਲ ਕਰਨ ਲਈ ਕਰਨਵੀਰ ਬੋਹਰਾ, ਮੇਘਾ, ਰੋਮਿਲ ਚੌਧਰੀ ਤੇ ਸੋਮੀ ਖਾਨ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਟਾਸਕ ਦੌਰਾਨ ਮੁਕਾਬਲੇਬਾਜ਼ਾਂ ਘਰ 'ਚ ਕਪਤਾਨੀ ਨੂੰ ਲੈ ਕੇ ਆਪਸ 'ਚ ਲੜਦੇ ਨਜ਼ਰ ਆਏ। ਇਸ ਤੋਂ ਬਾਅਦ ਦੀਪਿਕਾ ਨੇ ਇਨ੍ਹਾਂ ਸਾਰਿਆਂ ਨਾਲ ਕਾਫੀ ਗੁੱਸਾ ਕੀਤਾ। ਘਰ ਵਾਲਿਆਂ ਨਾਲ ਹੋਈ ਬਹਿਸ ਤੋਂ ਬਾਅਦ ਦੀਪਿਕਾ ਸੋਮੀ ਨੂੰ ਕਪਤਾਨੀ ਟਾਸਕ 'ਚੋਂ ਬਾਹਰ ਕੱਢਦੀ ਹੈ।

ਉੱਥੇ ਹੀ ਸੋਮੀ ਤੇ ਸ੍ਰਿਸ਼ਟੀ ਵਿਚਕਾਰ ਤੂੰ-ਤੂੰ-ਮੈਂ-ਮੈਂ ਹੁੰਦੀ ਹੈ। ਇਸ ਤੋਂ ਬਾਅਦ ਫਿਰ ਟਾਸਕ ਸ਼ੁਰੂ ਹੁੰਦਾ ਹੈ। ਆਖਿਰ 'ਚ ਰੋਮਿਲ ਚੌਧਰੀ ਤੇ ਕਰਨਵੀਰ ਬਚਦੇ ਹਨ। ਕਰਨਵੀਰ ਟਾਸਕ ਜਿੱਤ ਜਾਂਦਾ ਹੈ ਅਤੇ ਦੀਪਿਕਾ ਉਸ ਨੂੰ ਕਪਤਾਨੀ ਟਾਸਕ ਦਾ ਜੇਤੂ ਐਲਾਨ ਦਿੰਦੀ ਹੈ। ਇਸ ਤੋਂ ਬਾਅਦ ਸਾਰੇ ਘਰ ਵਾਲੇ ਦੀਪਿਕਾ ਦੇ ਟਾਸਕ ਸੰਚਾਲਨ ਨੂੰ ਲੈ ਕੇ ਸਵਾਲ ਖੜੇ ਕਰਦੇ ਹਨ।

ਟਾਸਕ ਤੋਂ ਬਾਅਦ ਬਿੱਗ ਬੌਸ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਖਾਣਾ ਭੇਜਦੇ ਹਨ। ਖਾਣਾ ਖਾਂਧੇ ਸਮੇਂ ਕੁਝ ਅਜਿਹਾ ਹੁੰਦਾ ਹੈ ਕਿ ਰੋਹਿਤ, ਸੁਚਾਂਤੀ ਖਾਣਾ ਖਾਣ ਤੋਂ ਮਨ੍ਹਾ ਕਰ ਦਿੰਦੇ ਹਨ। ਉੱਥੇ ਹੀ ਰੋਮਿਲ ਚੌਧਰੀ ਤੇ ਸੁਰਭੀ ਰਾਣਾ ਵਿਚਕਾਰ ਛੋਟੀ ਜਿਹੀ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਇਹ ਬਹਿਸ ਝਗੜੇ 'ਚ ਤਬਦੀਲ ਹੋ ਜਾਂਦੀ ਹੈ।

ਰੋਮਿਲ ਤੇ ਸੁਰਭੀ ਵਿਚਕਾਰ ਹੋਏ ਝਗੜੇ ਤੋਂ ਬਾਅਦ ਸਾਰੇ ਘਰ ਵਾਲੇ ਹੱਸਦੇ ਹੋਏ ਨਜ਼ਰ ਆਉਂਦੇ ਹਨ। ਦੀਪਕ ਤੇ ਸੋਮੀ ਸੁਰਭੀ ਨੂੰ ਸਮਝਾਉਂਦੇ ਹਨ ਕਿ ਪਰ ਉਹ ਕਹਿੰਦੀ ਹੈ ਕਿ ਉਸ ਨੂੰ ਹੀ ਸਾਰੇ ਗਲਤ ਕਹਿੰਦੇ ਹਨ। ਜਿਸ ਤੋਂ ਬਾਅਦ ਸੁਰਭੀ ਪਹਿਲ ਲੈਂਦੀ ਹੋਈ ਰੋਮਿਲ ਤੋਂ ਮੁਆਫੀ ਮੰਗ ਲੈਂਦੀ ਹੈ।


Tags: Bigg Boss 12 Karanvir Bohra Surbhi Rana Romil Choudhary Captaincy Task Tv Show

About The Author

Kapil Kumar

Kapil Kumar is content editor at Punjab Kesari