FacebookTwitterg+Mail

ਇਹ ਮੁਕਾਬਲੇਬਾਜ਼ ਬਣਿਆ 'ਬਿੱਗ ਬੌਸ' ਦਾ ਸਭ ਤੋਂ ਵੱਡਾ ਗੁਨਾਹਗਾਰ, ਮਿਲੀ ਸਜ਼ਾ

bigg boss 12
11 November, 2018 11:12:38 AM

ਮੁੰਬਈ (ਬਿਊਰੋ)— 'ਬਿੱਗ ਬੌਸ' ਵੀਕੈਂਡ ਕਾ ਵਾਰ 'ਚ ਸਲਮਾਨ ਖਾਨ ਦੀ ਐਂਟਰੀ ਇਕ ਵਾਰ ਫਿਰ ਦਬੰਗ ਅੰਦਾਜ਼ 'ਚ ਹੋਈ। ਇਸ ਦੌਰਾਨ ਉਨ੍ਹਾਂ ਘਰ ਵਾਲਿਆਂ ਤੋਂ ਪੂਰੇ ਹਫਤੇ ਦਾ ਹਿਸਾਬ ਮੰਗਿਆ। ਸਲਮਾਨ ਨੇ ਸਭ ਤੋਂ ਪਹਿਲਾਂ ਕਰਨਵੀਰ ਨੂੰ ਕੈਪਟਨ ਬਣਨ ਲਈ ਵਧਾਈ ਦਿੱਤੀ ਪਰ ਇਸ ਤੋਂ ਬਾਅਦ ਦੀਪਿਕਾ ਨੂੰ ਘਰ ਦਾ ਸਭ ਤੋਂ ਵੱਡਾ ਗੁਨਾਹਗਾਰ ਵੀ ਤੈਅ ਕੀਤਾ।

Punjabi Bollywood Tadka
ਦਰਸਅਲ, ਕੈਪਟੈਂਸੀ ਟਾਸਕ ਦੇ ਚਾਰ ਦਾਅਵੇਦਾਰ ਕਰਨਵੀਰ ਬੋਹਰਾ, ਰੋਮਿਲ ਚੌਧਰੀ, ਮੇਗਾ ਅਤੇ ਸੋਮੀ ਵਿਚਕਾਰ ਬੀਤੇ ਦਿਨ ਇਕ ਟਾਸਕ ਕਰਵਾਇਆ ਗਿਆ ਸੀ। ਇਸ ਟਾਸਕ ਦੇ ਸੰਚਾਲਕ ਦੀ ਭੂਮਿਕਾ ਦੀਪਿਕਾ ਕੱਕੜ ਨੇ ਨਿਭਾਈ ਸੀ। ਦੀਪਿਕਾ ਦੀ ਪੂਰੀ ਕੋਸ਼ਿਸ਼ ਰਹੀ ਕਿ ਇਹ ਟਾਸਕ ਉਸ ਦਾ ਖਾਸ ਦੋਸਤ ਕਰਨਵੀਰ ਹੀ ਜਿੱਤੇ ਅਤੇ ਇਸ ਕੋਸ਼ਿਸ਼ 'ਚ ਉਹ ਸਫਲ ਵੀ ਹੋਈ। ਇਸ ਬਾਰੇ ਜਦੋਂ ਕਰਨਵੀਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੀਪਿਕਾ ਨੇ ਜੋ ਕੀਤਾ ਹੈ ਉਹ ਸਹੀ ਸੀ ਪਰ ਜਦੋਂ ਦੀਪਿਕਾ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਹਾਂ ਮੈਂ ਜੋ ਵੀ ਕੀਤਾ ਉਹ ਸਹੀ ਹੈ। ਇਹ ਸਭ ਸੁਣਨ ਤੋਂ ਬਾਅਦ ਸਲਮਾਨ ਖਾਨ ਨੇ ਕਿਹਾ ਸੁਰਭੀ ਤੁਸੀਂ ਦੱਸੋ ਪੂਰਾ ਸੱਚ ਕੀ ਹੈ।

Punjabi Bollywood Tadka
ਸੁਰਭੀ ਨੇ ਸਿੱਧਾ ਕਹਿ ਦਿੱਤਾ ਕਿ ਸਲਮਾਨ ਭਾਈ ਦੀਪਿਕਾ ਦੇ ਖਰਾਬ ਸੰਚਾਲਨ ਦੀ ਵਜ੍ਹਾ ਨਾਲ ਕਰਨਵੀਰ ਕੈਪਟਨ ਬਣਿਆ ਹੈ। ਦੀਪਿਕਾ ਚਾਹੁੰਦੀ ਸੀ ਕਿ ਉਸ ਦਾ ਦੋਸਤ ਕੈਪਟਨ  ਬਣੇ। ਇਸ ਲਈ ਇਹ ਸਭ ਹੋਇਆ। ਇਸ ਗੱਲ ਨੂੰ ਸੁਣਦੇ ਹੀ ਸਲਮਾਨ ਕਹਿੰਦੇ ਹਨ ਕਿ ਜੋ ਸੁਰਭੀ ਨੇ ਜੋ ਕਿਹਾ ਉਹ ਸਭ ਸਹੀ ਹੈ।

Punjabi Bollywood Tadka
ਸਲਮਾਨ ਘਰ ਵਾਲਿਆਂ ਨੂੰ ਇਹ ਵੀ ਕਹਿੰਦੇ ਹਨ ਕਿ ਦੱਸੋ ਦੀਪਿਕਾ ਨੇ ਇਸ ਵਾਰ ਦੇ ਸੰਚਾਲਨ 'ਚ ਕਰਨਵੀਰ ਦਾ ਸਾਥ ਦਿੱਤਾ। ਇਸ ਗੱਲ ਤੋਂ ਕੌਣ-ਕੌਣ ਸਹਿਮਤ ਹੈ। ਪੂਰਾ ਘਰ ਇਸ ਸਵਾਲ ਦੇ ਜਵਾਬ 'ਚ ਦੀਪਿਕਾ ਦਾ ਨਾਂ ਲੈਂਦਾ ਹੈ। ਖੁਦ ਦੀਪਿਕਾ ਵੀ ਆਪਣਾ ਨਾਂ ਘਰ 'ਚ ਸਭ ਤੋਂ ਵੱਡੀ ਗੁਨਾਹਗਾਰ ਹੋਣ ਲਈ ਚੁਣਦੀ ਹੈ। ਇਸ ਤੋਂ ਬਾਅਦ ਦੀਪਿਕਾ ਨੂੰ ਟਾਰਚਰ ਰੂਮ 'ਚ ਭੇਜ ਦਿੱਤਾ ਜਾਂਦਾ ਹੈ।

Punjabi Bollywood Tadka


Tags: Salman Khan Dipika Kakar Surbhi Rana Karanvir Bohra Bigg Boss 12 Tv Show

About The Author

Kapil Kumar

Kapil Kumar is content editor at Punjab Kesari