ਮੁੰਬਈ (ਬਿਊਰੋ)— 'ਵੀਕੈਂਡ ਕਾ ਵਾਰ' ਸਪੈਸ਼ਲ ਐਪੀਸੋਡ 'ਚ ਤੁਸੀਂ ਦੇਖਿਆ ਕਿ ਕਰਨਵੀਰ ਤੇ ਸ਼ੀ੍ਰਸੰਥ ਸੁਲਤਾਨੀ ਅਖਾੜੇ 'ਚ ਭਿੜੇ ਸਨ ਪਰ ਦੋਹਾਂ ਵਿਚਕਾਰ ਇਹ ਜੰਗ ਖਤਮ ਨਹੀਂ ਹੋਈ। ਉੱਥੇ ਹੀ ਅਗਲੇ ਦਿਨ ਵੀ ਦੋਹਾਂ ਵਿਚਕਾਰ ਜ਼ਬਰਦਸਤ ਤਕਰਾਰ ਦੇਖਣ ਨੂੰ ਮਿਲੀ। ਸ਼ੋਅ ਦੀ ਸ਼ੁਰੂਆਤ 'ਚ ਰੋਹਿਤ ਜ਼ੇਲ 'ਚੋਂ ਬਾਹਰ ਨਿਕਲ ਜਾਂਦਾ ਹੈ। ਇਸ ਤੋਂ ਬਾਅਦ ਮੇਗਾ ਤੇ ਰੋਮਿਲ ਕਰਨਵੀਰ ਨੂੰ ਬੁਲਾਉਂਦੇ ਹਨ। ਘਰ 'ਚ ਨਿਯਮਾਂ ਦੀ ਉਲੰਘਨਾ ਕਰਨ 'ਤੇ ਬਿੱਗ ਬੌਸ ਰੋਹਿਤ ਨੂੰ ਕਾਲਕੋਠੜੀ 'ਚ ਰਹਿਣ ਦੀ ਸਜ਼ਾ ਸੁਣਾਉਂਦੇ ਹਨ। ਉੱਥੇ ਹੀ ਨਿਯਮਾਂ ਦੀ ਉਲੰਘਨਾ ਕਰਨ 'ਤੇ ਸਾਰੇ ਘਰ ਵਾਲਿਆਂ ਨੂੰ ਝਿੜਕਾਂ ਪੈਂਦੀਆਂ ਹਨ ਅਤੇ ਨਾਲ ਹੀ ਇਸ ਹਫਤੇ ਦਾ ਲਗਜ਼ਰੀ ਬਜਟ ਟਾਸਕ ਵੀ ਰੱਦ ਕਰ ਦਿੱਤਾ ਹੈ।
ਦੀਪਕ, ਦੀਪਿਕਾ, ਜਸਲੀਨ, ਸ੍ਰਿਸ਼ਟੀ, ਸ਼ਿਵਾਸ਼ੀਸ਼, ਰੋਹਿਤ ਅਤੇ ਸ਼੍ਰੀਸੰਥ ਨਾਮੀਨੇਟ ਹੋ ਜਾਂਦੇ ਹਨ। ਸੁਰਭੀ, ਕਰਨ ਨੂੰ ਕਹਿੰਦੀ ਹੈ ਕਿ ਸ਼੍ਰੀਸੰਥ ਚੰਗਾ ਹੈ ਪਰ ਕਦੇ-ਕਦੇ ਬੱਚਾ ਬਣਨ ਲਗਦਾ ਹੇ। ਬਿੱਗ ਬੌਸ ਘਰ ਵਾਲਿਆਂ ਨੂੰ ਸਜ਼ਾ ਸੁਣਾਉਂਦੇ ਹਨ ਕਿ ਘਰ 'ਚ ਕੋਈ ਦੋ ਮੁਕਾਬਲੇਬਾਜ਼ ਭਾਂਡੇ ਸਾਫ ਕਰਨਗੇ, ਜਿਸ ਦਾ ਫੈਸਲਾ ਕਰਨਵੀਰ ਨੂੰ ਕਰਨਾ ਹੈ।
ਘਰ ਵਾਲਿਆਂ ਦੀ ਸਹਿਮਤੀ ਨਾਲ ਕਰਨਵੀਰ, ਸ਼੍ਰੀਸੰਥ ਤੇ ਰੋਹਿਤ ਦਾ ਨਾਂ ਲੈਂਦੇ ਹਨ। ਨਾਲ ਹੀ ਬਿੱਗ ਬੌਸ ਕਰਨਵੀਰ ਨੂੰ ਜ਼ਿੰਮੇਵਾਰੀ ਦਿੰਦੇ ਹਨ ਕਿ ਇਹ ਗੱਲ ਯਕੀਨੀ ਕਰਨਗੇ ਕਿ ਭਾਂਡੇ ਸਹੀ ਸਾਫ ਹੋਏ ਹਨ ਜਾਂ ਨਹੀਂ। ਇਸ ਦੌਰਾਨ ਮੇਘਾ ਵਿਚਕਾਰ ਆ ਕੇ ਸ਼੍ਰੀਸੰਥ ਦੀ ਮਦਦ ਕਰਦੀ ਹੈ ਤਾਂ ਉੱਥੇ ਹੀ ਮੇਘਾ ਤੇ ਦੀਪਕ ਵਿਚਕਾਰ ਝਗੜਾ ਹੋ ਜਾਂਦਾ ਹੈ।