FacebookTwitterg+Mail

Bigg Boss 12 : ਹਿਟਮੈਨ ਬਣੇ ਸ਼੍ਰੀਸੰਥ ਤੇ ਰੋਮਿਲ, ਕੌਣ ਹੋਵੇਗਾ ਕੈਪਟੇਂਸੀ ਰੇਸ 'ਚੋਂ ਬਾਹਰ?

bigg boss 12
14 November, 2018 12:48:38 PM

ਮੁੰਬਈ (ਬਿਊਰੋ)— 'ਬਿੱਗ ਬੌਸ 12' 'ਚ ਇਸ ਹਫਤੇ ਦੇ ਲਗਜ਼ਰੀ ਬਜਟ ਟਾਸਕ ਦਾ ਖੁਲਾਸਾ ਹੋ ਚੁੱਕਾ ਹੈ, ਜਿਸ ਤਹਿਤ ਪਹਿਲੀ ਵਾਰ ਰੋਮਿਲ ਚੌਧਰੀ ਤੇ ਸ਼੍ਰੀਸੰਥ ਇਕੱਠੇ ਆਏ ਹਨ ਪਰ ਉਹ ਅਸਲ 'ਚ ਇਕ ਦੂਜੇ ਖਿਲਾਫ ਹੀ ਹੋਣਗੇ। ਤੁਹਾਨੂੰ ਦੱਸ ਦੇਈਏ ਰੋਮਿਲ ਤੇ ਸ਼੍ਰੀਸੰਥ ਹਿਟਮੈਨ ਬਣੇ ਹਨ। ਟਾਸਕ ਮੁਤਾਬਕ ਰੋਮਿਲ ਤੇ ਸ਼੍ਰੀਸੰਥ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਮੁਕਾਬਲੇਬਾਜ਼ ਦੀ ਫਿਰੌਤੀ ਲੈ ਕੇ ਉਸ ਨੂੰ ਕੈਪਟੇਂਸੀ ਰੇਸ 'ਚੋਂ ਬਾਹਰ ਕਰਨਗੇ। ਉੱਥੇ ਹੀ ਟਾਸਕ ਦੌਰਾਨ ਰੋਮਿਲ ਤੇ ਸ਼੍ਰੀਸੰਥ ਆਪਸ 'ਚ ਭਿੜ ਜਾਂਦੇ ਹਨ।

Punjabi Bollywood Tadka
ਕਲਰਜ਼ ਦੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਪ੍ਰੋਮੋ 'ਚ ਦਿਖਾਇਆ ਗਿਆ ਕਿ ਟਾਸਕ ਦੌਰਾਨ ਸ੍ਰਿਸ਼ਟੀ ਤੇ ਜਸਲੀਨ ਦੀ ਲੜਾਈ ਹੁੰਦੀ ਹੈ। ਸੁਰਭੀ ਤੇ ਦੀਪਿਕਾ ਦੀ ਆਪਸ 'ਚ ਬਹਿਸ ਹੁੰਦੀ ਹੈ। ਇਹ ਬਿੱਗ ਬੌਸ ਹਾਊਸ ਦਾ ਸਭ ਤੋਂ ਮਜ਼ੇਦਾਰ ਟਾਸਕ ਲੱਗ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਟਾਸਕ 'ਚ ਸ਼੍ਰੀਸੰਤ ਦੀ ਜਿੱਤ ਹੁੰਦੀ ਹੈ ਜਾਂ ਫਿਰ ਰੋਮਿਲ ਚੌਧਰੀ ਦੀ।

ਉੱਥੇ ਹੀ ਦੂਜੇ ਪਾਸੇ ਵਾਈਲਡ ਕਾਰਡ ਮੁਕਾਬਲੇਬਾਜ਼ ਮੇਘਾ ਦਾ ਹਾਈਵੋਲਟੇਜ਼ ਡਰਾਮਾ ਚੱਲ ਰਿਹਾ ਹੈ। ਉਸ ਦੀ ਦੀਪਿਕ ਤੇ ਰੋਮਿਲ ਨਾਲ ਲੜਾਈ ਚੱਲ ਰਹੀ ਹੈ। ਦੀਪਕ ਦੀਆਂ ਗੱਲਾਂ ਕਰਕੇ ਮੇਘਾ ਕਾਫੀ ਚਿੜ ਜਾਂਦੀ ਹੈ ਤੇ ਉਸ ਨੂੰ ਬਿਹਾਰੀ ਬਾਬੂ ਕਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਸ ਹਫਤੇ ਨਾਮੀਨੇਸ਼ਨ 'ਚ ਮੇਘਾ ਸੁਰੱਖਿਅਤ ਹੈ ਅਤੇ 7 ਮੁਕਾਬਲੇਬਾਜ਼ ਨਾਮੀਨੇਟ ਹਨ। ਇਨ੍ਹਾਂ 'ਚ ਰੋਹਿਤ, ਦੀਪਿਕਾ, ਜਸਲੀਨ, ਸ਼੍ਰੀਸੰਤ, ਦੀਪਕ, ਸ਼ਿਵਾਸ਼ੀਸ਼ ਤੇ ਸ੍ਰਿਸ਼ਟੀ ਸ਼ਾਮਲ ਹਨ।

Punjabi Bollywood Tadka


Tags: Sreesanth Romil Choudhary Jasleen Matharu Task Bigg Boss 12 Tv Show

About The Author

Kapil Kumar

Kapil Kumar is content editor at Punjab Kesari