FacebookTwitterg+Mail

'ਬਿੱਗ ਬੌਸ 12' : ਰੋਮਿਲ ਨੂੰ ਵੱਡਾ ਝਟਕਾ, ਕੈਂਸਲ ਹੋਇਆ ਕੈਪਟੇਂਸੀ ਟਾਸਕ

bigg boss 12
15 November, 2018 03:29:38 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਇਸ ਹਫਤੇ ਲਗਜ਼ਰੀ ਬਜਟ ਟਾਸਕ ਪੂਰਾ ਹੋ ਚੁੱਕਾ ਹੈ। ਲਗਜ਼ਰੀ ਬਜਟ ਟਾਸਕ 'ਚ ਰੋਮਿਲ ਤੇ ਸ਼ਿਵਾਸ਼ੀਸ਼ ਘਰ ਦੀ ਅਗਲੀ ਕੈਪਟੇਂਸੀ ਦੀ ਦਾਵੇਦਾਰੀ ਹਾਸਲ ਕਰਨ 'ਚ ਸਫਲ ਹੋਇਆ ਹੈ। ਹਾਲਾਂਕਿ ਇਸ ਹਫਤੇ 'ਬਿੱਗ ਬੌਸ' ਨੇ ਘਰਵਾਲਿਆਂ ਨੂੰ ਝਟਕਾ ਦਿੰਦੇ ਹੋਏ ਲਗਜ਼ਰੀ ਬਜਟ ਨੂੰ ਜ਼ੀਰੋ ਕਰ ਦਿੱਤਾ ਸੀ। ਹੁਣ ਰੋਮਿਲ ਤੇ ਸ਼ਿਵਾਸ਼ੀਸ਼ ਨੂੰ ਕੈਪਟਨ ਬਣਾਉਣ ਲਈ ਟਾਰਚਰ ਟਾਸਕ ਦਾ ਸਾਹਮਣਾ ਕਰਨਾ ਪਵੇਗਾ। ਮਿਲੀ ਜਾਣਕਾਰੀ ਮੁਤਾਬਕ, ਘਰਵਾਲੇ ਉਸ ਕੰਟੈਸਟੇਂਟ ਨੂੰ ਟਾਰਚਰ ਕਰਨਗੇ, ਜਿਸ ਨੂੰ ਉਹ ਕੈਪਟਨ ਨਹੀਂ ਬਣਨ ਦੇਣਾ ਚਾਹੁੰਦੇ। ਟਾਰਚਰ ਟਾਸਕ 'ਚ ਜਿਹੜੇ ਮੁਕਾਬਲੇਬਾਜ਼ ਪਹਿਲਾ ਹਾਰ ਮੰਨ ਲੈਣਗੇ ਉਹ ਘਰ ਦਾ ਨਵਾਂ ਕੈਪਟਨ ਨਹੀਂ ਬਣ ਸਕੇਗਾ। 

 

ਸੂਤਰਾਂ ਮੁਤਾਬਕ, ਇਸ ਟਾਸਕ 'ਚ ਸ਼੍ਰੀਸੰਤ ਨੂੰ ਛੱਡ ਕੇ ਸਾਰੇ ਘਰਵਾਲੇ ਰੋਮਿਲ ਦਾ ਸਾਥ ਦੇ ਰਹੇ ਹਨ ਪਰ ਟੀ. ਆਰ. ਪੀ. ਟਾਸਕ 'ਚ ਘਰਵਾਲਿਆਂ ਦੇ ਵਾਰ-ਵਾਰ ਬਰਜਰ ਵਜਾਉਣ ਕਾਰਨ 'ਬਿੱਗ ਬੌਸ' ਨੇ ਉਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਟਾਸਕ ਦਾ ਕੈਂਸਲ ਹੋ ਜਾਣਾ ਰੋਮਿਲ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਇਸ ਹਫਤੇ ਕੈਪਟੇਂਸੀ ਹਾਸਲ ਕਰਨ ਲਈ ਹੈਪੀ ਕਲਬ ਨੂੰ ਵੀ ਦਾਅ 'ਤੇ ਲਾ ਦਿੱਤਾ ਸੀ। 'ਬਿੱਗ ਬੌਸ' ਦਾ ਨਵੇਂ ਟਾਸਕ ਦਾ ਐਲਾਨ ਕਰਨਾ ਰੋਮਿਲ ਲਈ ਥੋੜੀ ਰਾਹਤ ਦੀ ਗੱਲ ਹੈ ਪਰ ਹਾਲੇ ਉਸ ਨੇ ਇਸ ਲਈ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।

 


Tags: Sreesanth Romil Choudhary Jasleen Matharu Task Bigg Boss 12 Tv Show

About The Author

sunita

sunita is content editor at Punjab Kesari