FacebookTwitterg+Mail

'ਬਿੱਗ ਬੌਸ 12' : ਰੋਮਿਲ ਬਣੇ ਨਵੇਂ ਕਪਤਾਨ, ਸੁਰਭੀ ਜਾਣਾ ਚਾਹੁੰਦੀ ਹੁਣ ਘਰ ਤੋਂ ਬਾਹਰ

bigg boss 12
16 November, 2018 12:43:26 PM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਆਏ ਦਿਨ ਨਵੇਂ-ਨਵੇਂ ਹੰਗਾਮੇ ਹੋ ਰਹੇ ਹਨ। ਮੇਕਰਸ ਸ਼ੋਅ ਨੂੰ ਕਈ ਨਵੇਂ ਮੋੜ ਦੇ ਰਹੇ ਹਨ। ਘਰ 'ਚ ਹੁਣ ਸਾਰੇ ਮੈਂਬਰ ਆਪਣੇ ਲਈ ਹੀ ਖੇਡ ਰਹੇ ਹਨ। ਬੀਤੇ ਦਿਨੀਂ ਹੋਏ ਟਾਸਕ ਤੋਂ ਬਾਅਦ ਸ਼ਿਵਾਸ਼ੀਸ਼ ਤੇ ਰੋਮਿਲ ਕਪਤਾਨ ਬਣਨ ਦੇ ਦਾਵੇਦਾਰ ਬਣੇ। ਬੀਤੇ ਐਪੀਸੋਡ 'ਚ 'ਬਿੱਗ ਬੌਸ' ਨੇ ਘਰਵਾਲਿਆਂ ਨੂੰ ਟਾਸਕ ਦਿੱਤਾ, ਜਿਸ ਦੁਆਰਾ ਸ਼ਿਵਾਸ਼ੀਸ਼ ਤੇ ਰੋਮਿਲ 'ਚੋਂ ਇਕ ਕਪਤਾਨ ਬਣੇਗਾ। ਸੁਰਭੀ ਤੇ ਮੇਘਾ ਨੇ ਬੀਤੀ ਰਾਤ ਆਪਸ 'ਚ ਗੱਲਬਾਤ ਕਰਦੀਆਂ ਹਨ।

 

ਮੇਘਾ ਆਖਦੀ ਹੈ ਕਿ ਉਸ ਨੂੰ ਬੁਰਾ ਲੱਗਦਾ ਹੈ ਕਿ ਜਦੋਂ ਮੇਰੀ ਜਿੱਤ 'ਤੇ ਲੋਕ ਰੋਕ ਲਾਉਂਦੇ ਹਨ। ਉਥੇ ਹੀ ਸੁਰਭੀ ਰੋਹਿਤ ਨਾਲ ਗੱਲ ਕਰਦੇ ਹੋਏ ਹੱਸਦੀ ਹੈ ਕਿ ਕਿਵੇਂ ਰੋਮਿਲ ਮੇਘਾ ਨੂੰ ਸਪੋਰਟ ਲਈ ਗੱਲ ਕਰ ਰਿਹਾ ਸੀ। ਸੁਰਭੀ ਆਖਦੀ ਹੈ ਕਿ ਉਹ ਸ਼ਿਵਾਸ਼ੀਸ਼ ਨੂੰ ਸਪੋਰਟ ਕਰੇਗੀ।

Punjabi Bollywood Tadka

ਇਸੇ ਦੌਰਾਨ ਸੋਮੀ ਵੀ ਸੁਰਭੀ ਨਾਲ ਗੁੱਸੇ ਹੋ ਕੇ ਚਲੀ ਜਾਂਦੀ ਹੈ। ਸੁਰਭੀ ਰੋਣ ਲੱਗ ਜਾਂਦੀ ਹੈ ਤੇ ਘਰ ਜਾਣ ਦੀ ਗੱਲ ਕਰਦੀ ਹੈ। ਪਹਿਲਾਂ ਰਾਊਂਡ ਸਹੀਂ ਤਰੀਕੇ ਨਾਲ ਨਹੀਂ ਖੇਡਿਆ ਜਾਂਦਾ ਤੇ 'ਬਿੱਗ ਬੌਸ' ਗਾਰਡਨ 'ਚ ਸਾਰਿਆਂ ਨੂੰ ਬਾਹਰ ਬੁਲਾ ਲੈਂਦੇ ਹਨ। ਪਹਿਲਾਂ ਰਾਊਂਡ ਰੱਦ ਹੋ ਜਾਂਦਾ ਹੈ। ਇਸ ਤੋਂ ਬਾਅਦ ਟੀ. ਆਰ. ਪੀ. ਟਾਸਕ ਰੱਦ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਸ਼ਿਵਾਸ਼ੀਸ਼ ਤੇ ਰੋਮਿਲ ਲਈ ਕੈਪਟੇਂਸੀ ਲਈ ਇਕ ਨਵਾਂ ਟਾਸਕ ਦਿੰਦੇ ਹਨ। ਦੀਪਿਕਾ ਨੂੰ ਚਿੱਠੀ ਪੜਨ ਲਈ ਬੁਲਾਇਆ ਜਾਂਦਾ ਹੈ। ਸ਼੍ਰੀਸੰਤ ਤੇ ਸ਼ਿਵਾਸ਼ੀਸ਼ ਟਾਰਚਰ ਕੁਰਸੀ 'ਤੇ ਬੈਠਦੇ ਹਨ।

Punjabi Bollywood Tadka

ਰੋਮਿਲ ਮਾਈਕ ਉਤਾਰਦਾ ਹੈ ਪਰ ਸ਼ਿਵਾਸ਼ੀਸ਼ ਮਾਈਟ ਨਹੀਂ ਉਤਾਰਦਾ। ਇਸ ਤੋਂ ਬਾਅਦ ਘਰਵਾਲੇ ਦੋਵਾਂ ਨੂੰ ਟਾਰਚਰ ਕਰਨਾ ਸ਼ੁਰੂ ਕਰਦੇ ਹਨ। 'ਬਿੱਗ ਬੌਸ' ਸੁਚੇਤ ਕਰਦਾ ਹੈ ਕਿ ਮਾਈਕ 'ਤੇ ਧਿਆਨ ਰੱਖੋ ਤੇ ਮਾਈਕ ਨੂੰ ਢਾਲ ਨਾ ਬਣਾਓ। ਇਸ ਤੋਂ ਬਾਅਦ ਸ਼ਿਵਾਸ਼ੀਸ਼ ਮਾਈਕ ਹਟਾ ਦਿੰਦਾ ਹੈ। ਸ਼ਿਵਾਸ਼ੀਸ਼ ਨੂੰ ਜ਼ਿਆਦਾਤਰ ਘਰਵਾਲੇ ਬਚਾਉਂਦੇ ਹਨ। 'ਬਿੱਗ ਬੌਸ' ਪਾਣੀ ਦਾ ਇਸਤੇਮਾਲ ਕਰਨ ਤੋਂ ਇੰਨਕਾਰ ਕਰ ਦਿੰਦੇ ਹਨ। ਮੇਘਾ ਤੇ ਦੀਪਿਕਾ ਘਰ ਦੇ ਸਮਾਨ ਦਾ ਬਚਾਅ ਕਰਦੀਆਂ ਹਨ। 

Punjabi Bollywood Tadka
ਦੂਜੇ ਪਾਸੇ ਕਰਨਵੀਰ ਵੋਹਰਾ ਤੇ ਸ਼੍ਰੀਸੰਤ 'ਚ ਹਲਵੇ ਨੂੰ ਲੈ ਕੇ ਝਗੜਾ ਹੁੰਦਾ ਹੈ। ਸ਼੍ਰੀਸੰਤ ਨੂੰ ਗੁੱਸਾ ਆਉਂਦਾ ਹੈ ਕਿ ਦੀਪਿਕਾ ਨੇ ਕਰਨਵੀਰ ਲਈ ਹਲਵਾ ਬਣਾਇਆ। ਇਸ ਤੋਂ ਬਾਅਦ ਉਹ ਇਮੋਸ਼ਨਲ ਹੋ ਜਾਂਦਾ ਹੈ। ਸ਼੍ਰੀਸੰਤ ਬਾਥਰੂਮ 'ਚ ਲੁੱਕ ਕੇ ਰੋਂਦਾ ਹੈ। ਬਾਥਰੂਮ ਦੇ ਬਾਹਰ ਖੜ੍ਹੀ ਦੀਪਿਕਾ ਤੇ ਸ੍ਰਿਸ਼ਟੀ ਸ਼੍ਰੀਸੰਤ ਨੂੰ ਸਮਝਾਉਂਦੀਆਂ ਹਨ। 

Punjabi Bollywood Tadka
ਉਥੇ ਹੀ ਸ਼ਿਵਾਸ਼ੀਸ਼ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਕੁਰਸੀ ਤੋਂ ਉੱਠ ਜਾਂਦਾ ਹੈ। ਸ਼ਿਵਾਸ਼ੀਸ਼ ਤੇ ਸ਼੍ਰੀਸੰਤ, ਦੀਪਕਾ ਤੇ ਕਰਨਵੀਰ ਬਾਰੇ ਗੱਲ ਕਰਦੇ ਹਨ। ਸ਼੍ਰੀਸੰਤ ਕਹਿੰਦਾ ਹੈ ਕਿ ਮੈਨੂੰ ਬੁਰਾ ਲੱਗਾ ਕਿ ਸ਼ਿਵਾਸ਼ੀਸ਼ ਦੇ ਸਾਹਮਣੇ ਬੈਠ ਕੇ ਕਰਨਵੀਰ ਹਲਵਾ ਖਾ ਰਿਹਾ ਸੀ। ਇਸ ਤੋਂ ਬਾਅਦ ਦੀਪਿਕਾ ਤੇ ਸ਼੍ਰੀਸੰਤ ਨਾਰਾਜ਼ਗੀ ਵਾਲੀਆਂ ਗੱਲਾਂ ਕਰਦੇ ਹਨ।

Punjabi Bollywood Tadka

ਦੀਪਿਕਾ ਗੁੱਸੇ 'ਚ ਉਥੋ ਚਲੀ ਜਾਂਦੀ ਹੈ। ਇਸ ਤੋਂ ਬਾਅਦ ਦੇਰ ਰਾਤ ਜਸਲੀਨ, ਸੋਮੀ, ਦੀਪਿਕ, ਰੋਹਿਤ ਤੇ ਰੋਮਿਲ ਟੀ. ਆਰ. ਪੀ. ਟਾਸਕ ਰੱਦ ਹੋਣ ਬਾਰੇ ਗੱਲ ਕਰਦੇ ਹਨ। ਉਥੇ ਹੀ ਜਸਲੀਨ ਤੇ ਦੀਪਕ 'ਚ ਕੈਪਟੇਂਸੀ ਟਾਸਕ ਨੂੰ ਲੈ ਕੇ ਮਤਭੇਦ ਹੁੰਦਾ ਹੈ। ਘਰ ਦਾ ਨਵਾਂ ਕਪਤਾਨ ਰੋਮਿਲ ਬਣਦਾ ਹੈ।

 


Tags: Bigg Boss 12 Surbhi Rana Shivashish Mishra Romil Choudhary Captaincy Task Dipika Kakar Sreesanth Srishty Rode Karanvir Bohra Jasleen Matharu

About The Author

sunita

sunita is content editor at Punjab Kesari