FacebookTwitterg+Mail

BB 12 : ਆਪਸ 'ਚ ਭਿੜੀਆਂ ਸ੍ਰਿਸ਼ਟੀ ਤੇ ਜਸਲੀਨ, ਦੀਪਿਕਾ ਨੇ ਜ਼ਾਹਿਰ ਕੀਤੀ ਨਾਰਾਜ਼ਗੀ

bigg boss 12
19 November, 2018 05:10:26 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦਾ ਇਹ 'ਵੀਕੈਂਡ ਕਾ ਵਾਰ' ਕਾਫੀ ਧਮਾਕੇਦਾਰ ਰਿਹਾ ਹੈ। ਬੀਤੇ ਦਿਨ ਪ੍ਰਸ਼ੰਸਕਾਂ ਨੂੰ ਐਪੀਸੋਡ 'ਚ ਕਈ ਟਵਿਸਟ ਦੇਖਣ ਨੂੰ ਮਿਲੇ, ਜਿਸ ਤੋਂ ਬਾਅਦ ਸਲਮਾਨ ਖਾਨ ਨੇ ਐਲਾਨ ਕੀਤਾ ਕਿ ਸ਼ਿਵਾਸ਼ੀਸ਼ ਨੂੰ ਘਰ ਛੱਡ ਕੇ ਜਾਣਾ ਪਵੇਗਾ। ਸਲਮਾਨ ਨੇ ਐਪੀਸੋਡ ਦੀ ਸ਼ੁਰੂਆਤ ਫਰਾਹ ਖਾਨ ਦੇ ਸਵਾਗਤ ਨਾਲ ਕੀਤੀ।

Punjabi Bollywood Tadka

ਫਰਾਹ ਨੇ ਕਿਹਾ, ''ਮੈਂ ਬਿੱਗ ਬੌਸ ਦੀ ਨੰਬਰ 1 ਫੈਨ ਹਾਂ, ਇਸ ਲਈ ਮੁਕਾਬਲੇ ਦੀਆਂ ਛੋਟੀਆਂ-ਛੋਟੀਆਂ ਕਲਿੱਪ ਬਣਾ ਕੇ ਲਿਆਈ ਹਾਂ''। ਫਰਾਹ ਨੇ ਸਲਮਾਨ ਖਾਨ ਦੀ 'ਰੇਸ 3' ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ''ਮੈਨੂੰ ਉਹ ਫਿਲਮ ਬਿਲਕੁੱਲ ਪਸੰਦ ਨਹੀਂ, ਇਸ ਤੋਂ ਬਾਅਦ ਸਲਮਾਨ ਤੇ ਫਰਾਹ ਖਾਨ ਨੇ 'ਬੇਬੀ ਕੋ ਬੇਸ ਪਸੰਦ ਹੈ' 'ਤੇ ਡਾਂਸ ਕੀਤਾ। ਉੱਥੇ ਹੀ ਮੁਕਾਬਲੇਬਾਜ਼ ਤੋਂ ਫਿਲ ਇਨ ਦਿ ਬਲੈਂਕਸ ਟਾਸਕ ਕਰਵਾਇਆ ਗਿਆ, ਜਿਸ 'ਚ ਸਾਰੇ ਮੁਕਾਬਲੇਬਾਜ਼ਾਂ ਇਕ-ਦੂਜੇ ਨੂੰ ਪੁੱਛਦੇ ਹਨ ਕਿ ਤੁਸੀਂ ਸ਼ੋਅ 'ਚ ਆਏ ਕਿਉਂ?

Punjabi Bollywood Tadka
ਸਲਮਾਨ ਨੇ ਸ੍ਰਿਸ਼ਟੀ ਤੇ ਜਸਲੀਨ ਨੂੰ ਸੁਲਤਾਨੀ ਅਖਾੜੇ 'ਚ ਬੁਲਾਇਆ ਤੇ ਜਿੱਥੇ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਵਾਦ-ਵਿਵਾਦ ਰਾਊਂਡ 'ਚ ਭਾਵੇਂ ਹੀ ਸ੍ਰਿਸ਼ਟੀ, ਜਸਲੀਨ ਤੋਂ ਅੱਗੇ ਰਹੀ ਪਰ ਸੂਮੋ ਫਾਈਟ 'ਚ ਜਸਲੀਨ ਨੇ ਬਾਜ਼ੀ ਮਾਰ ਲਈ ਸੀ। ਉੱਥੇ ਹੀ ਘਰ ਤੋਂ ਵਿਦਾਈ ਲੈਂਦੇ ਹੋਏ ਦੀਪਿਕਾ ਕੱਕੜ ਨੇ ਸ੍ਰਿਸ਼ਟੀ ਤੇ ਰੋਮਿਲ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ।

ਦੀਪਿਕਾ ਮੁਤਾਬਕ ਰੋਮਿਲ ਤੇ ਸ੍ਰਿਸ਼ਟੀ ਨੇ ਨਿੱਜੀ ਕੁਮੈਂਟ ਕੀਤੇ, ਜੋ ਕਿ ਬਹੁਤ ਗਲਤ ਹੈ। ਦੀਪਿਕਾ ਤੇ ਰੋਮਿਲ ਦੀ ਲੜਾਈ ਨਾਲ ਜਿੱਥੇ ਘਰ ਵਾਲੇ ਹੈਰਾਨ ਹੋਏ, ਉੱਥੇ ਹੀ ਸ੍ਰਿਸ਼ਟੀ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਗਏ। ਸ੍ਰਿਸ਼ਟੀ ਦੇ ਚੈਟ ਸ਼ੋਅ ਦੌਰਾਨ ਜੋ ਵੀ ਹੋਇਆ, ਉਸ 'ਤੇ ਉਹ ਕੋਈ ਸਫਾਈ ਨਹੀਂ ਦੇ ਸਕਦੀ ਹੈ।

Punjabi Bollywood Tadka


Tags: Salman Khan Farah Khan Srishty Rode Jasleen Matharu Bigg Boss 12 Tv Show

Edited By

Kapil Kumar

Kapil Kumar is News Editor at Jagbani.