FacebookTwitterg+Mail

ਬਿੱਗ ਬੌਸ 12 : ਕਪਤਾਨ ਬਣਦੇ ਹੀ ਸੁਰਭੀ ਨੇ ਬਦਲੇ ਤੇਵਰ, ਜੇਲ 'ਚ ਟੁੱਟਿਆ ਜਸਲੀਨ ਦਾ ਸਬਰ

bigg boss 12
24 November, 2018 11:32:02 AM

ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਇਸ ਹਫਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਘਰਵਾਲਿਆਂ 'ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਲੜਾਈ ਛਿੜ ਹੀ ਜਾਂਦੀ ਹੈ। ਬੀਤੇ ਐਪੀਸੋਡ ਦੀ ਗੱਲ ਕਰੀਏ ਤਾਂ ਕੱਲ ਘਰ 'ਚ ਕਾਫੀ ਲੜਾਈ ਹੋਈ। ਦਰਅਸਲ 'ਚ ਹਮੇਸ਼ਾ ਸ਼ਾਂਤ ਰਹਿਣ ਵਾਲੀ ਜਸਲੀਨ ਮਥਾਰੂ ਨੇ ਕੱਲ ਘਰ 'ਚ ਕਾਫੀ ਹੰਗਾਮਾ ਕੀਤਾ। ਕਪਤਾਨ ਬਣਨ ਤੋਂ ਬਾਅਦ ਸੁਰਭੀ ਆਪਣੀ ਅਸਲੀ ਰੰਗ ਘਰਵਾਲਿਆਂ ਨੂੰ ਦਿਖਾ ਰਹੀ ਹੈ ਅਤੇ ਯੂ-ਟਰਨ ਮਾਰਦੇ ਹੋਏ ਦੀਪਿਕਾ ਨੂੰ ਕਾਲ ਕੋਠਰੀ ਦਾ ਰਸਤਾ ਦਿਖਾ ਚੁੱਕੀ ਹੈ।

Punjabi Bollywood Tadka

ਇਸ ਤੋਂ ਬਾਅਦ ਸਾਰੇ ਘਰਵਾਲੇ ਸੁਰਭੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਘਰਵਾਲਿਆਂ ਤੋਂ ਹਟਕੇ ਜਸਲੀਨ ਸੁਰਭੀ ਦੇ ਫੈਸਲੇ ਤੋਂ ਇੰਨਾ ਗੁੱਸੇ ਹੋ ਗਈ ਹੈ ਕਿ ਉਸ ਨੇ ਘਰ 'ਚ ਬਵਾਲ ਮਚਾ ਦਿੱਤਾ ਹੈ।

Punjabi Bollywood Tadka

ਸੁਰਭੀ ਦੇ ਫੈਸਲੇ ਨਾਲ ਜਸਲੀਨ ਕਾਫੀ ਦੁੱਖੀ ਹੋ ਗਈ ਹੈ। ਜਸਲੀਨ ਸੁਰਭੀ ਨੂੰ ਆਖਦੀ ਹੈ ਕਿ ਤੂੰ ਆਪਣੀ ਸ਼ਕਤੀ (ਪਾਵਰ) ਦਾ ਗਲਤ ਇਸਤੇਮਾਲ ਕਰ ਰਹੀ ਹੈ। ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ।

Punjabi Bollywood Tadka

ਆਪਣੇ ਦੋਸਤ ਦਾ ਨਾਂ ਲੈਂਦੇ ਤੈਨੂੰ ਤਕਲੀਫ ਹੋ ਰਹੀ ਸੀ ਤੇ ਤੂੰ ਮੇਰਾ ਨਾਂ ਲੈ ਲਿਆ। ਦੀਪਕ ਨੂੰ ਵੀ ਜੇਲ ਜਾਣਾ ਚਾਹੀਦਾ ਸੀ। ਜੇਲ ਜਾਣ ਤੋਂ ਬਾਅਦ ਜਸਲੀਨ ਦਾ ਸਬਰ ਟੁੱਟ ਗਿਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ।

Punjabi Bollywood Tadka

ਜਸਲੀਨ ਦਾ ਇਹ ਹਾਲ ਦੇਖ ਕੇ ਦੀਪਿਕਾ ਉਸ ਨੂੰ ਸਮਝਾਉਂਦੀ ਹੈ ਪਰ ਜਸਲੀਨ ਨੇ ਕਿਸੇ ਦੀ ਕੋਈ ਗੱਲ ਨਾ ਸੁਣੀ। ਉਹ ਰੋ-ਰੋ ਕੇ ਸੁਰਭੀ 'ਤੇ ਗੁੱਸਾ ਕੱਢਦੀ ਹੋਈ ਆਖਦੀ ਹੈ ਕਿ ਸੁਰਭੀ ਨੇ ਗਲਤ ਕੀਤਾ।

Punjabi Bollywood Tadka

ਮੈਨੂੰ ਜੇਲ ਨਹੀਂ ਜਾਣਾ ਚਾਹੀਦਾ ਸੀ ਸਗੋਂ ਦੀਪਕ ਜੇਲ ਦੀ ਸਜ਼ਾ ਦਾ ਹਕਦਾਰ ਸੀ। ਜਸਲੀਨ ਦੇ ਨਾਲ-ਨਾਲ ਦੀਪਿਕਾ ਨੇ ਵੀ ਸੁਰਭੀ 'ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ, ''ਤੁਸੀਂ ਹਮੇਸ਼ਾ ਸਹੀਂ ਨੂੰ ਸਹੀਂ ਤੇ ਗਲਤ ਨੂੰ ਗਲਤ ਆਖਦੀ ਹੈ ਤਾਂ ਹੁਣ ਤੈਨੂੰ ਨਹੀਂ ਲੱਗ ਰਿਹਾ ਕਿ ਦੀਪਕ ਨੂੰ ਵੀ ਜੇਲ ਦੀ ਸਜ਼ਾ ਮਿਲਣੀ ਚਾਹੀਦੀ ਸੀ। 

Punjabi Bollywood Tadka
ਦੱਸ ਦੇਈਏ ਕਿ ਇਸ ਹਫਤੇ ਘਰ ਤੋਂ ਬੇਘਰ ਹੋਏ 7 ਮੁਕਾਬਲੇਬਾਜ਼ ਨਾਮੀਨੇਟ ਹੋਏ ਹਨ, ਜਿਨ੍ਹਾਂ 'ਚ ਦੀਪਕ, ਮੇਘਾ, ਕਰਨਵੀਰ ਬੋਹਰ, ਦੀਪਿਕਾ, ਰੋਹਿਤ, ਸ੍ਰਿਸ਼ਟੀ ਤੇ ਜਸਲੀਨ ਸ਼ਾਮਲ ਹੈ।

Punjabi Bollywood Tadka


Tags: Bigg Boss 12 Salman Khan Jasleen Matharu Somi Khan Surbhi Rana Romil Choudhary Dipika Kakar Karanvir Bohra

Edited By

Sunita

Sunita is News Editor at Jagbani.