FacebookTwitterg+Mail

ਬਿੱਗ ਬੌਸ 12 : 2 ਹਿੱਸਿਆਂ 'ਚ ਸੁਰਭੀ ਨੇ ਕੀਤਾ ਘਰ ਦੇ ਮੈਂਬਰਾਂ ਨੂੰ, ਮਚਿਆ ਹੰਗਾਮਾ

bigg boss 12
27 November, 2018 01:05:53 PM

ਮੁੰਬਈ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' ਨੂੰ ਸ਼ੁਰੂ ਹੋਏ 70 ਦਿਨ ਹੋ ਗਏ ਹਨ। ਇਸ ਦੇ ਨਾਲ ਹੀ ਇਸ ਸ਼ੋਅ ਨੇ ਹੋਲੀ-ਹੋਲੀ ਲੋਕਾਂ ਦੇ ਦਿਲਾਂ 'ਚ ਵੀ ਖਾਸ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਬੀਤੇ ਐਪੀਸੋਡ ਦੀ ਗੱਲ ਕਰੀਏ ਤਾਂ ਹਰ ਹਫਤੇ ਵਾਂਗ ਇਸ ਹਫਤੇ ਵੀ ਨਾਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ।

ਇਸ ਵਾਰ ਵੀ ਨਾਮੀਨੇਸ਼ਨ ਤੋਂ ਪਹਿਲਾਂ ਘਰ ਦੇ ਮੈਂਬਰਾਂ 'ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਘਰ ਦੀ ਕਪਤਾਨ ਸੁਰਭੀ ਨੂੰ 'ਬਿੱਗ ਬੌਸ' ਵਲੋਂ ਇਕ ਵੱਡੀ ਪਾਵਰ (ਸ਼ਕਤੀ) ਮਿਲੀ, ਜਿਸ ਕਾਰਨ ਉਹ ਆਪਣੀ ਮਰਜੀ ਨਾਲ ਮੁਕਾਬਲੇਬਾਜ਼ਾਂ ਨੂੰ ਇਸ ਹਫਤੇ ਲਈ ਨਾਮੀਨੇਟ ਕਰ ਸਕਦੀ ਹੈ।

ਇਸ ਲਈ ਘਰਵਾਲਿਆਂ ਨੂੰ ਦੋ ਟੀਮਾਂ 'ਚ ਵੰਡਿਆ ਗਿਆ। ਦੀਪਿਕਾ, ਜਸਲੀਨ, ਦੀਪਕ ਤੇ ਰੋਮਿਲ ਇਕ ਟੀਮ 'ਚ ਤੇ ਕਰਨਵੀਰ ਬੋਹਰਾ, ਸ਼੍ਰੀਸੰਤ, ਸੋਮੀ ਖਾਨ ਤੇ ਰੋਹਿਤ ਦੂਜੀ ਟੀਮ 'ਚ ਸਨ। ਗਾਰਡਨ ਏਰੀਆ ਨੂੰ ਲੜਾਈ ਦੇ ਮੈਦਾਨ 'ਚ ਤਬਦੀਲ ਕੀਤਾ ਗਿਆ ਤੇ ਹਰ ਟੀਮ ਦਾ ਬਾਰਡਰ ਦਿੱਤਾ ਗਿਆ ਹੈ।


ਸਮੇਂ-ਸਮੇਂ 'ਤੇ ਗਾਰਡਨ ਏਰੀਆ 'ਚ ਇਕ ਧਮਾਕਾ ਹੁੰਦਾ ਹੈ, ਜਿਸ ਤੋਂ ਬਾਅਦ ਸੁਰਭੀ ਇਕ ਮੈਂਬਰ ਦਾ ਨਾਂ ਲੈਂਦੀ ਹੈ, ਜਿਸ ਨੂੰ ਉਹ ਘਰ ਤੋਂ ਬੇਘਰ ਕਰਨ ਲਈ ਨਾਮੀਨੇਟ ਕਰਨ ਵਾਲੀ ਹੈ। ਇਸ ਪ੍ਰਕਿਰਿਆ ਦੇ ਤਹਿਤ ਦੋਵਾਂ ਟੀਮ 'ਚੋਂ ਸੁਰਭੀ ਸਭ ਤੋਂ ਜ਼ਿਆਦਾ ਜਿਹੜੀ ਟੀਮ ਦੇ ਮੈਂਬਰਾਂ ਨੂੰ ਨਾਮੀਨੇਟ ਕਰਦੀ ਉਹ ਪੂਰੀ ਟੀਮ ਇਸ ਹਫਤੇ ਘਰ ਤੋਂ ਬੇਘਰ ਹੋਣ ਲਈ ਨਾਮੀਨੇਟ ਹੋ ਜਾਂਦੀ।

ਸੁਰਭੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਹੈ। ਸੁਰਭੀ ਨੇ ਇਸ ਹਫਤੇ ਦੀਪਕ, ਰੋਮਿਲ, ਦੀਪਿਕਾ ਤੇ ਜਸਲੀਨ ਦੀ ਟੀਮ ਦੇ ਮੈਂਬਰਾਂ ਨੂੰ ਜ਼ਿਆਦਾ ਨਾਮੀਨੇਟ ਕੀਤਾ। ਇਸ ਦੇ ਨਾਲ ਹੀ ਇਸ ਹਫਤੇ 'ਬਿੱਗ ਬੌਸ' ਦੇ ਘਰ 'ਚੋਂ ਦੀਪਕ, ਰੋਮਿਲ, ਦੀਪਿਕਾ, ਜਸਲੀਨ ਤੇ ਮੇਘਾ ਨਾਮੀਨੇਟ ਹੈ।

ਨਾਮੀਨੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਦੀਪਿਕਾ ਇਸ ਗੱਲ ਤੋਂ ਕਾਫੀ ਨਾਰਾਜ਼ ਹੋ ਜਾਂਦੀ ਹੈ ਕਿ ਉਸ ਨੂੰ ਸੁਰਭੀ ਕਾਰਨ ਨਾਮੀਨੇਟ ਹੋਣਾ ਪਿਆ। ਇਸ ਦੇ ਨਾਲ ਦੀਪਕ ਆਖਦਾ ਹੈ ਕਿ ਅਸਲੀ ਹੰਗਾਮਾ ਤਾਂ ਹਾਲੇ ਬਾਕੀ ਹੈ।

ਉਥੇ ਹੀ ਨਾਮੀਨੇਸ਼ਨ ਪ੍ਰਕਿਰਿਆ ਤੋਂ ਪਹਿਲਾਂ ਸ਼੍ਰੀਸੰਤ ਨੇ ਆਪਣੇ ਮੈਚ ਫਿਕਸਿੰਗ 'ਤੇ ਵੀ ਖੁਲਾਸਾ ਕੀਤਾ ਹੈ। ਉਸ ਨੇ ਰੋਂਦੇ ਹੋਏ ਇਕ ਵਾਰ ਫਿਰ ਕਿਹਾ ਕਿ, ''ਮੈਂ ਕਿਸੇ ਵੀ ਤਰ੍ਹਾਂ ਦੀ ਮੈਚ ਫਿਕਸਿੰਗ ਨਹੀਂ ਕੀਤੀ ਸੀ।'' ਇੰਨਾਂ ਆਖਣ ਤੋਂ ਬਾਅਦ ਸ਼੍ਰੀਸੰਤ ਫੁੱਟ-ਫੁੱਟ ਕੇ ਰੋਣ ਲੱਗਾ।

 

 


Tags: Bigg Boss 12 Salman Khan Surbhi Rana Shivashish Mishra Romil Choudhary Dipika Kakar Sreesanth Srishty Rode Karanvir Bohra Jasleen Matharu

Edited By

Sunita

Sunita is News Editor at Jagbani.