FacebookTwitterg+Mail

ਬਿੱਗ ਬੌਸ 12 : ਅਨੂਪ ਜਲੋਟਾ ਤੇ ਜਸਲੀਨ ਦਾ ਟੁੱਟਿਆ ਰਿਸ਼ਤਾ, ਘਰ 'ਚ ਹੋਈ ਵਾਈਲਡ ਕਾਰਡ ਐਂਟਰੀ

bigg boss 12 anup jalota and jasleen matharu
02 October, 2018 03:13:42 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ 15ਵੇਂ ਦਿਨ ਦੀ ਸ਼ੁਰੂਆਤ ਸ਼੍ਰੀਸੰਤ ਨਾਲ ਹੋਈ। ਦੀਪਿਕਾ ਤੇ ਨੇਹਾ ਦੀਆਂ ਕੁਝ ਗੱਲਾਂ ਕਾਰਨ ਸ਼੍ਰੀਸੰਤ ਉਦਾਸ ਨਜ਼ਰ ਆਉਂਦੇ ਹਨ। ਸੋਮੀ ਦੇ ਕਹਿਣ 'ਤੇ ਦੀਪਿਕਾ ਉਸ ਕੋਲ ਜਾ ਕੇ ਗਲਤਫਹਿਮੀ ਦੂਰ ਕਰਦੀ ਹੈ ਤੇ ਉਦੋਂ ਪਤਾ ਲੱਗਦਾ ਹੈ ਕਿ ਨੇਹਾ ਨੇ ਉਸ ਬਾਰੇ ਕੁਝ ਕਿਹਾ ਸੀ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਮੈਂ ਹੁਣ ਨੇਹਾ ਨਾਲ ਗੱਲ ਨਹੀਂ ਕਰਾਂਗਾ। ਹਾਲਾਂਕਿ ਬਾਅਦ 'ਚ ਨੇਹਾ ਵੀ ਸ਼੍ਰੀਸੰਤ ਕੋਲੋਂ ਮੁਆਫੀ ਮੰਗਦੀ ਨਜ਼ਰ ਆਉਂਦੀ ਹੈ। ਉਧਰ ਘਰੋਂ ਬਾਹਰ ਹੋਏ ਰੋਮਿਲ ਚੌਧਰੀ ਇਕ ਵਾਰ ਫਿਰ ਵਾਪਸ ਆ ਗਏ ਹਨ ਤੇ ਉਨ੍ਹਾਂ ਨਾਲ ਸੁਰਭੀ ਰਾਣਾ ਵਾਈਲਡ ਕਾਰਡ ਐਂਟਰੀ ਲੈ ਕੇ ਆਈ ਹੈ। ਦੱਸਣਯੋਗ ਹੈ ਕਿ ਸੁਰਭੀ ਟੀ. ਵੀ. ਦੇ ਮਸ਼ਹੂਰ ਸ਼ੋਅ ਰੌਡੀਜ਼ ਐਕਟ੍ਰੀਮ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ।

ਨਾਮੀਨੇਸ਼ਨ ਟਾਸਕ
ਬਿੱਗ ਬੌਸ ਦੇ ਘਰ 'ਚ ਅੱਜ ਨਾਮੀਨੇਸ਼ਨ ਟਾਸਕ ਹੁੰਦਾ ਹੈ। ਇਸ 'ਚ ਰੋਮਿਲ, ਉਸ ਦੀ ਜੋੜੀਦਾਰ ਸੁਰਭੀ ਤੇ ਘਰ ਦੀ ਕਪਤਾਨ ਨੇਹਾ ਸੇਫ ਜ਼ੋਨ 'ਚ ਹਨ। ਇਥੇ ਘਰ ਦੀ ਸਿੰਗਲਸ ਨੂੰ ਇਕ ਟਾਸਕ ਦਿੱਤਾ ਜਾਂਦਾ ਹੈ ਕਿ ਉਹ ਘਰ 'ਚ ਮੌਜੂਦ ਜੋੜੀਆਂ 'ਚੋਂ ਕਿਸੇ ਇਕ ਨੂੰ ਕਿਡਨੈਪ ਕਰਨਗੇ ਤੇ ਰਿਹਾਈ ਦੀ ਇਵਜ 'ਚ ਉਸ ਦੇ ਜੋੜੀਦਾਰ ਕੋਲੋਂ ਮਨ ਮੁਤਾਬਿਕ ਮੰਗ ਕਰਨਗੇ। ਜੇਕਰ ਪਾਰਟਨਰ ਇਕ ਘੰਟੇ ਦੇ ਅੰਦਰ ਉਹ ਮੰਗ ਪੂਰੀ ਕਰ ਦਿੰਦਾ ਹੈ, ਉਦੋਂ ਹੀ ਮੁਕਾਬਲੇਬਾਜ਼ ਦੀ ਰਿਹਾਈ ਹੋਵੇਗੀ, ਨਹੀਂ ਤਾਂ ਦੋਵੇਂ ਨਾਮੀਨੇਟ ਹੋ ਜਾਣਗੇ।

Punjabi Bollywood Tadka

ਅਨੂਪ ਜਲੋਟਾ ਕਿਡਨੈਪ
ਇਸ ਟਾਸਕ 'ਚ ਸਭ ਤੋਂ ਪਹਿਲਾਂ ਅਨੂਪ ਜਲੋਟਾ ਨੂੰ ਦੀਪਿਕਾ ਕਿਡਨੈਪ ਕਰਦੀ ਹੈ ਤੇ ਬਦਲੇ 'ਚ ਉਸ ਦੀ ਜੋੜੀਦਾਰ ਜਸਲੀਨ ਨੂੰ ਵਾਲ ਕੱਟਣ, ਕੱਪੜੇ ਤੇ ਮੇਕਅੱਪ ਦੀ ਕੁਰਬਾਨੀ ਦੇਣ ਲਈ ਕਹਿੰਦੀ ਹੈ। ਇਹ ਮੰਗ ਜੋੜੀਆਂ ਨੂੰ ਬਿਲਕੁਲ ਨਹੀਂ ਪਚਦੀ ਤੇ ਉਹ ਦੀਪਿਕਾ ਕੋਲੋਂ ਇਸ 'ਚ ਕੁਝ ਕਟੌਤੀ ਕਰਨ ਲਈ ਦੀਪਿਕਾ ਕੋਲੋਂ ਮੰਗ ਕਰਦੇ ਹਨ ਪਰ ਦੀਪਿਕਾ ਟੱਸ ਤੋਂ ਮੱਸ ਨਹੀਂ ਹੁੰਦੀ। ਆਖਿਰਕਾਰ ਕਾਫੀ ਸੋਚ-ਵਿਚਾਰ ਤੋਂ ਬਾਅਦ ਜਸਲੀਨ ਉਸ ਦੀ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇਸ ਦੇ ਨਾਲ ਹੀ ਦੋਵੇਂ ਨਾਮੀਨੇਟ ਹੋ ਜਾਂਦੇ ਹਨ। ਇਹ ਸੁਣ ਕੇ ਅਨੂਪ ਨੂੰ ਧੱਕਾ ਲੱਗਦਾ ਹੈ। ਉਹ ਕਹਿੰਦੇ ਹਨ ਕਿ ਜੇਕਰ ਜਸਲੀਨ ਨੂੰ ਮੇਰੇ ਤੋਂ ਜ਼ਿਆਦਾ ਆਪਣੇ ਕੱਪੜਿਆਂ ਤੇ ਮੇਕਅੱਪ ਨਾਲ ਪਿਆਰ ਹੈ ਤਾਂ ਇਸ ਰਿਸ਼ਤੇ ਦਾ ਕੀ ਮਲਤਬ। ਅਨੂਪ ਨੂੰ ਖੁਦ ਤੋਂ ਵਿੱਛੜਦਾ ਦੇਖ ਜਸਲੀਨ ਫੁੱਟ-ਫੁੱਟ ਕੇ ਰੋਣ ਲੱਗਦੀ ਹੈ।

Punjabi Bollywood Tadka

ਦੀਪਕ ਠਾਕੁਰ ਦੇ ਵਾਲ ਮੰਗੇ
ਟਾਸਕ 'ਚ ਸਿੰਗਲਸ ਦੀ ਟੀਮ 'ਚ ਸ਼ਾਮਲ ਕਰਨਵੀਰ ਬੋਹਰਾ ਨੇ ਉਰਵਸ਼ੀ ਨੂੰ ਕਿਡਨੈਪ ਕੀਤਾ ਤੇ ਬਦਲੇ 'ਚ ਉਸ ਦੇ ਜੋੜੀਦਾਰ ਦੀਪਕ ਠਾਕੁਰ ਦੇ ਵਾਲ ਮੰਗ ਲੈਂਦੇ ਹਨ। ਦੀਪਕ ਆਪਣੀ ਪਾਰਟਨਰ ਉਰਵਸ਼ੀ ਨੂੰ ਛੁਡਵਾਉਣ ਲਈ ਕਰਨਵੀਰ ਦੀ ਮੰਗ ਮੰਨ ਲੈਂਦੇ ਹਨ। ਇਸ ਟਾਸਕ ਦੇ ਚਲਦਿਆਂ ਹੁਣ ਬਿੱਗ ਬੌਸ ਦੇ ਘਰ 'ਚ ਸਿੰਗਲਸ ਤੇ ਜੋੜੀਆਂ ਵਿਚਾਲੇ ਰੱਜ ਕੇ ਜੰਗ ਹੋਣ ਵਾਲੀ ਹੈ। ਉਥੇ ਵਾਈਰਲ ਕਾਰਡ ਐਂਟਰੀ ਨਾਲ ਘਰ 'ਚ ਦਸਤਕ ਦੇਣ ਵਾਲੀ ਸੁਰਭੀ ਵੀ ਰੋਮਿਲ ਨਾਲ ਮਿਲ ਕੇ ਮਜ਼ਬੂਤ ਮੁਕਾਬਲੇਬਾਜ਼ ਦੀਪਿਕਾ ਤੇ ਕਰਨਵੀਰ ਖਿਲਾਫ ਨਵੇਂ ਗੁਲ ਖਿਲਾਉਂਦੇ ਨਜ਼ਰ ਆਉਣਗੇ।

Punjabi Bollywood Tadka


Tags: Bigg Boss 12 Anup Jalota Jasleen Matharu Sree Santh Salman Khan Neha Pendse Nirmal Singh TV Show

Edited By

Sunita

Sunita is News Editor at Jagbani.