FacebookTwitterg+Mail

BB12 : ਮਿਡ-ਐਵੀਕਸ਼ਨ 'ਚ ਘਰੋਂ ਬੇਘਰ ਹੋਏ ਸ਼੍ਰੀਸੰਥ, ਅਨੂਪ ਨਾਲ ਮਿਲ ਕੇ ਕਰਨਗੇ ਘਰਵਾਲਿਆਂ ਦੀ ਜਾਸੂਸੀ

bigg boss 12 mid week eviction
11 October, 2018 01:55:18 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਲੋਕਪ੍ਰਿਯ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਹਰ ਦਿਨ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਜ਼ਨ ਦਾ ਥੀਮ ਜੋੜੀਆਂ ਵਰਸੇਜ਼ ਸਿੰਗਲ ਹੈ। ਉੱਥੇ ਸਿੰਗਲਸ ਅਤੇ ਜੋੜੀਆਂ ਦੋਵੇਂ ਹੀ ਇਕ-ਦੂਜੇ 'ਤੇ ਭਾਰੀ ਪੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ੋਅ ਦੇ ਤੀਜੇ ਹਫਤੇ ਦੇ ਬੀਤ ਜਾਣ ਤੋਂ ਬਾਅਦ ਵੀ ਸ਼ੋਅ ਨੂੰ ਲੈ ਕੇ ਜੋ ਉਤਸ਼ਾਹ ਦਰਸ਼ਕਾਂ ਦੇ ਮਨਾਂ 'ਚ ਹੋਣਾ ਚਾਹੀਦਾ ਹੈ, ਉਹ ਦਿਸ ਨਹੀਂ ਰਿਹਾ।

ਖਾਸ ਕਰਕੇ ਇਸ ਵਾਰ ਬਿੱਗ ਬੌਸ ਹਾਊਸ 'ਚ ਮੌਜੂਦ ਮੁਕਾਬਲੇਬਾਜ਼ ਦੀ ਵਜ੍ਹਾ ਨਾਲ ਸ਼ੋਅ ਨੂੰ ਲੈ ਕੇ ਜੋ ਉਤਸ਼ਾਹ ਪ੍ਰਸ਼ੰਸਕਾਂ ਵਿਚਕਾਰ ਹੋਣਾ ਚਾਹੀਦਾ ਹੈ, ਉਹ ਦਿਖਾਈ ਨਹੀਂ ਦੇ ਰਿਹਾ। ਇਸ ਦਾ ਅਸਲ ਪਿਛਲੇ ਹਫਤੇ ਦੀ ਟੀ. ਆਰ. ਪੀ. 'ਤੇ ਵੀ ਦਿਸਿਆ, ਜਦੋਂ ਸ਼ੋਅ ਬਹੁਤ ਹੇਠਾਂ ਡਿੱਗ ਗਈ।

ਹੁਣ ਸ਼ੋਅ ਦੇ ਮੇਕਰਸ ਨਵੇਂ ਟਵਿਸਟ ਲਿਆ ਕੇ ਸ਼ੋਅ ਦੀ ਡਿੱਗਦੀ ਟੀ. ਆਰ. ਪੀ. ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਇਸ ਹਫਤੇ ਦੀ ਸ਼ੁਰੂਆਤ 'ਚ ਹੀ ਬਿੱਗ ਬੌਸ ਨੇ ਇਕ ਸ਼ਾਕਿੰਗ ਫੈਸਲਾ ਲਿਆ ਅਤੇ ਘਰੋਂ ਬੇਘਰ ਹੋਣ ਵਾਲੇ ਮੁਕਾਬਲੇਬਾਜ਼ਾਂ ਨੂੰ ਨਾਮੀਨੇਟ ਕਰ ਰਹੇ ਹਨ, ਜਿੱਥੇ ਇਸ ਹਫਤੇ ਦੀ ਸ਼ੁਰੂਆਤ 'ਚ ਹੀ ਬਿੱਗ ਬੌਸ ਨੇ ਇਕ ਸ਼ਾਕਿੰਗ ਫੈਸਲਾ ਲਿਆ ਅਤੇ ਘਰੋਂ ਬੇਘਰ ਹੋਣ ਵਾਲੇ ਮੁਕਾਬਲੇਬਾਜ਼ਾਂ ਨੂੰ ਨਾਮੀਨੇਟ ਕਰਨ ਦੀ ਵਾਰੀ ਆਈ ਤੋਂ ਬਿੱਗ ਬੌਸ ਨੇ ਕਰਨਵੀਰ, ਨੇਹਾ, ਅਤੇ ਸ਼੍ਰੀਸੰਥ ਨੂੰ ਸਿੱਧੇ ਨਾਮੀਨੇਟ ਕਰ ਦਿੱਤਾ।

ਇਸ ਤੋਂ ਬਾਅਦ ਬਿੱਗ ਬੌਸ ਨੇ ਇਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਇਹ ਵੀ ਕਹਿ ਦਿੱਤਾ ਕਿ ਇਨ੍ਹਾਂ ਤੋਂ ਇਲਾਵਾ ਇਸ ਹਫਤੇ ਕਿਸੇ ਹੋਰ ਨੂੰ ਨਾਮੀਨੇਟ ਨਹੀਂ ਕੀਤਾ ਜਾਵੇਗਾ। ਇਹ ਤਿੰਨੋਂ ਹੀ ਸੈਲੀਬ੍ਰਿਟੀ ਮੁਕਾਬਲੇਬਾਜ਼ ਹਨ ਅਤੇ ਸ਼ੋਅ ਨੂੰ ਜਿੱਤਣ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਫਿਰ 'ਬਿੱਗ ਬੌਸ' ਨੇ ਨੇਹਾ, ਸ਼੍ਰੀਸੰਥ ਅਤੇ ਕਰਨਵੀਰ ਲਈ ਪਹਿਲਾਂ ਘਰਵਾਲਿਆਂ ਤੋਂ ਵੋਟਿੰਗ ਕਰਵਾਈ। ਘਰ ਦੇ ਲੋਕਾਂ ਨੇ ਸਭ ਤੋਂ ਘੱਟ ਵੋਟ ਨੇਹਾ ਨੂੰ ਦਿੱਤੇ ਪਰ ਫਿਰ ਬਿੱਗ ਬੌਸ ਨੇ ਇਕ ਹੋਰ ਸ਼ਾਕਿੰਗ ਟਵਿਸਟ ਪਾਉਂਦੇ ਹੋਏ ਸ਼੍ਰੀਸੰਥ ਨੂੰ ਐਲੀਮਿਨੇਟ ਕਰ ਦਿੱਤਾ।

 

ਖਾਸ ਗੱਲ ਇਹ ਹੈ ਕਿ ਸ਼੍ਰੀਸੰਥ ਘਰੋਂ ਬੇਘਰ ਜ਼ਰੂਰ ਹੋਏ ਹਨ ਪਰ ਉਨ੍ਹਾਂ ਨੂੰ ਅਨੂਪ ਜਲੋਟਾ ਕੋਲ੍ਹ ਸੀਕ੍ਰੇਟ ਰੂਮ 'ਚ ਭੇਜ ਦਿੱਤਾ ਗਿਆ ਹੈ। ਹੁਣ ਸ਼੍ਰੀਸੰਥ ਅਨੂਪ ਨਾਲ ਸੀਕ੍ਰੇਟ ਰੂਮ 'ਚ ਘਰਵਾਲਿਆਂ ਦੀ ਜਾਸੂਸੀ ਕਰਦੇ ਹੋਏ ਨਜ਼ਰ ਆਉਣਗੇ।


Tags: Bigg Boss 12Mid week EvictionAnup Jalota Jasleen Matharu Romil Choudhary Surbhi RanaKaranvir Bohra

Edited By

Chanda Verma

Chanda Verma is News Editor at Jagbani.