FacebookTwitterg+Mail

'ਬਿੱਗ ਬੌਸ 12' ਦਾ ਅਜਿਹਾ ਹੋਵੇਗਾ ਨਵਾਂ ਮਾਡਲ, ਸਲਮਾਨ ਨੇ ਕੀਤਾ ਖੁਲਾਸਾ

bigg boss 12 salman khan
19 August, 2018 11:32:32 AM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 12' ਨੂੰ ਲੈ ਕੇ ਲੋਕਾਂ 'ਚ ਉਤਸੁਕਤਾ ਦਿਨੋ-ਦਿਨ ਵਧਦੀ ਹੀ ਜਾ ਰਿਹਾ ਹੈ। ਇਸ ਵਾਰ ਸ਼ੋਅ 'ਚ ਕੁਝ ਬਦਲਾਅ ਕੀਤੇ ਗਏ ਹਨ ਅਤੇ ਸ਼ੋਅ 'ਚ ਮੁਕਾਬਲੇਬਾਜ਼ ਜੋੜੀਆਂ 'ਚ ਨਜ਼ਰ ਆਉਣਗੇ। ਹਾਲ ਹੀ 'ਚ 'ਬਿੱਗ ਬੌਸ' ਦਾ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਇਸ ਦੀ ਉਦਾਹਰਨ ਦੇਖਣ ਨੂੰ ਮਿਲੀ। ਸਲਮਾਨ ਖਾਨ 'ਬਿੱਗ ਬੌਸ' ਸੀਜ਼ਨ 12 ਦੇ ਪ੍ਰੋਮੋ 'ਚ ਸ਼ੋਅ ਬਾਰੇ ਦੱਸਦੇ ਨਜ਼ਰ ਆ ਰਹੇ ਹਨ। ਰਾਜ ਨਾਇਕ ਨੇ ਪ੍ਰੋਮੋ ਸ਼ੂਟ ਦਾ ਵੀਡੀਓ ਸ਼ੇਅਰ ਕੀਤਾ ਹੈ। ਪ੍ਰੋਮੋ 'ਚ ਮਾਮੇ-ਭਾਣਜੇ ਦੇ ਦਿਲਚਸਪ ਰਿਸ਼ਤੇ ਦਾ ਜ਼ਿਕਰ ਹੈ, ਜਿਸ 'ਚ ਭਾਣਜਾ ਮਾਮੇ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਦਾ। ਸਲਮਾਨ ਨੇ ਮਾਮਾ-ਭਾਣਜਾ ਦੀ ਇਸ ਕਹਾਣੀ ਨਾਲ ਦੱਸਿਆ ਕਿ ਅਜਿਹੀਆਂ ਹੀ ਕੁਝ ਹੋਰ ਜੋੜੀਆਂ ਵੀ ਨਜ਼ਰ ਆਉਣਗੀਆਂ। ਪ੍ਰੋਮੋ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਸ ਵਾਰ 'ਬਿੱਗ ਬੌਸ' ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਥੋੜ੍ਹਾ ਵੱਖ ਹੈ। ਇਸ ਵਾਰ ਮੁਕਾਬਾਲੇਬਾਜ਼ਾਂ 'ਚ 3 ਕਾਮਨਰ ਜੋੜੀਆਂ ਅਤੇ 3 ਸੈਲੀਬ੍ਰਿਟੀ ਜੋੜੀਆਂ ਹੋਣਗੀਆਂ। 

 

ਦੱਸਣਯੋਗ ਹੈ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜਫਰ ਕਰ ਰਹੇ ਹਨ। ਇਸ ਫਿਲਮ 'ਚ ਦਿਸ਼ਾ ਪਟਾਨੀ ਤੇ ਸੁਨੀਲ ਗਰੋਵਰ ਮੁੱਖ ਭੂਮਿਕਾ 'ਚ ਹਨ। ਇਹ ਫਿਲਮ ਸਾਲ 2019 'ਚ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਕੀਤੀ ਜਾਵੇਗੀ।

 


Tags: Bigg Boss 12PromoSalman KhanColors TVReality ShowInstagram

Edited By

Sunita

Sunita is News Editor at Jagbani.