FacebookTwitterg+Mail

ਬਿੱਗ ਬੌਸ 13 : ਅਰਹਾਨ ਦੇ ਬੇਘਰ ਹੋਣ 'ਤੇ ਫੁੱਟ-ਫੁੱਟ ਕੇ ਰੋਈ ਰਸ਼ਮੀ ਦੇਸਾਈ (ਵੀਡੀਓ)

bigg boss 13   arhaan khan and rashmi desai
18 November, 2019 04:22:23 PM

ਨਵੀਂ ਦਿੱਲੀ : ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਸਲਮਾਨ ਖਾਨ ਨੇ ਵੀਕੈਂਡ ਕਾ ਵਾਰ 'ਚ ਇਕ ਹੋਰ ਘਰਵਾਲਾ ਬਾਹਰ ਕਰ ਦਿੱਤਾ ਹੈ। ਸਲਮਾਨ ਨੇ ਜਿਉਂ ਹੀ ਅਰਹਾਨ ਦੇ ਘਰੋਂ ਬਾਹਰ ਹੋਣ ਦਾ ਐਲਾਨ ਕੀਤਾ ਉਨ੍ਹਾਂ ਦੀ ਦੋਸਤ ਰਸ਼ਮੀ ਦੇਸਾਈ ਫੁੱਟ-ਫੁੱਟ ਕੇ ਰੋਣ ਲੱਗੀ। ਘਰੋਂ ਨਿਕਲਦਿਆਂ ਹੀ ਅਰਹਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ''ਬਿੱਗ ਬੌਸ ਦੇ ਘਰ 'ਚ ਮੇਰੀ ਯਾਤਰਾ ਛੋਟੀ ਹੋ ਸਕਦੀ ਹੈ ਪਰ ਤੁਹਾਡੇ ਲੋਕਾਂ ਨਾਲ ਮੇਰਾ ਪਿਆਰ ਤੇ ਸਮਰਥਨ ਦਿਲ ਨੂੰ ਛੂਹਣ ਵਾਲਾ ਅਤੇ ਭਰੋਸੇ ਵਾਲਾ ਹੈ।

अरहान के जाने के बाद फूट-फूटकर रोईं रश्मि, कहा- उसके खिलाफ कुछ नहीं सुनूंगी

ਮੈਨੂੰ ਸਪੋਰਟ ਕਰਨ ਲਈ ਸ਼ੁਕਰੀਆ ਤੇ ਮੈਂ ਮੰਨਦਾ ਹੈ ਕਿ ਇਹ ਤੁਹਾਡਾ ਵੱਡਾਪਣ ਹੈ ਕਿ ਇਹ ਸੋਚਦੇ ਹੋ ਕਿ ਮੈਨੂੰ ਬਾਹਰ ਨਹੀਂ ਹੋਣਾ ਚਾਹੀਦਾ ਸੀ। ਇਹ ਜ਼ਰੂਰ ਥੋੜ੍ਹਾ ਨਿਰਾਸ਼ਜਨਕ ਵਾਲਾ ਹੈ ਕਿਉਂਕਿ ਮੈਂ ਖੇਡ 'ਤੇ ਆਪਣੀ ਵਧੀਆ ਪਕੜ ਸ਼ੁਰੂ ਕਰ ਦਿੱਤੀ ਸੀ। ਬੇਸ਼ੱਕ ਮੈਂ ਮੇਰੀ ਖਾਸ ਦੋਸਤ ਰਸ਼ਮੀ ਦੇਸਾਈ ਨੂੰ ਮਿਸ ਕਰਾਂਗਾ। ਵਧੀਆ ਖੇਡੋ ਤੇ ਟਰਾਫੀ ਲੈ ਕੇ ਆਓ। ਤੁਸੀਂ ਸਰਬੋਤਮ ਦੇ ਲਾਇਕ ਹੋ। ਮੈਂ ਜਿੰਨੀਆਂ ਵੀ ਔਰਤਾਂ ਨੂੰ ਜਾਣਦਾ ਹਾਂ ਉਨ੍ਹਾਂ 'ਚੋਂ ਸਭ ਤੋਂ ਮਜ਼ਬੂਤ ਤੁਸੀਂ ਹੋ। ਮੇਰਾ ਪਿਆਰ ਤੇ ਪੂਰਾ ਸਮਰਥਨ ਤੁਹਾਡੇ ਨਾਲ ਹੈ।''


ਜ਼ਿਕਰਯੋਗ ਹੈ ਕਿ ਅਰਹਾਨ ਤੋਂ ਇਲਾਵਾ ਹਿਮਾਂਸ਼ੀ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਸਨ ਪਰ ਅਰਹਾਨ ਤੋਂ ਜ਼ਿਆਦਾ ਵੋਟਾਂ ਮਿਲਣ ਕਾਰਨ ਉਹ ਸੁਰੱਖਿਅਤ ਹੋ ਗਈ ਤੇ ਅਰਹਾਨ ਬਾਹਰ ਹੋ ਗਏ। 'ਬਿੱਗ ਬੌਸ 13' 'ਚ ਅਰਹਾਨ ਨੇ 2 ਹਫਤੇ ਪਹਿਲਾਂ ਹੀ ਵਾਈਲਡ ਕਾਰਡ ਐਂਟਰੀ ਲਈ ਸੀ।

अरहान के जाने के बाद फूट-फूटकर रोईं रश्मि, कहा- उसके खिलाफ कुछ नहीं सुनूंगी

ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਆਉਣ ਨਾਲ ਸ਼ੋਅ 'ਚ ਮਜ਼ੇਦਾਰ ਟਵਿਸਟ ਦੇਖਣ ਨੂੰ ਮਿਲੇਗਾ ਕਿਉਂਕਿ ਉਨ੍ਹਾਂ ਨੇ ਆਉਂਦੇ ਹੀ ਬਿੱਗ ਬੌਸ ਦੇ ਸਭ ਤੋਂ ਅਗ੍ਰੈਸਿਵ ਇਨਸਾਨ ਸਿਧਾਰਥ ਸ਼ੁਕਲਾ ਨਾਲ ਪੰਗਾ ਲੈ ਲਿਆ ਸੀ ਪਰ ਇਸ ਤੋਂ ਪਹਿਲਾਂ ਕਿ ਅਰਹਾਨ ਖੁਦ ਨੂੰ ਸਾਬਿਤ ਕਰਦੇ, ਘੱਟ ਵੋਟਾਂ ਮਿਲਣ ਕਾਰਨ ਉਹ ਬਾਹਰ ਹੋ ਗਏ। ਇਸ ਤੋਂ ਇਲਾਵਾ ਚਰਚਾ ਹੈ ਕਿ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦਾ ਅਫੇਅਰ ਹੈ।

Image result for rashmi-desai-cried-badly-after-rumoured-boyfriend-arhaan-khan-eviction-bigg-boss


Tags: Bigg Boss 13Arhaan KhanRashmi DesaiVideo ViralInstagramTV Celebrity

Edited By

Sunita

Sunita is News Editor at Jagbani.