FacebookTwitterg+Mail

ਆਸਿਮ ਤੋਂ ਤੰਗ ਹੋ ਕੇ ਸਿਧਾਰਥ ਨੇ ਲਿਆ ਇਹ ਵੱਡਾ ਫੈਸਲਾ, ਸੁਣ ਘਰ ਵਾਲਿਆਂ ਦੇ ਉੱਡੇ ਰੰਗ

bigg boss 13   asim riaz and sidharth shukla
21 January, 2020 01:03:40 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਲਗਾਤਾਰ ਕੰਟੈਸਟੈਂਟਸ ਵਿਚਕਾਰ ਝਗੜੇ ਤੇ ਡਰਾਮੇ ਦੇਖਣ ਨੂੰ ਮਿਲ ਰਹੇ ਹਨ। ਇਸ ਸੀਜ਼ਨ 'ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਸ਼ੁਰੂ 'ਚ ਜਿੱਥੇ ਗਹਿਰੀ ਦੋਸਤੀ ਦੇਖਣ ਨੂੰ ਮਿਲ ਰਹੀ ਸੀ, ਉੱਥੇ ਹੀ ਹੁਣ ਦੋਵੇਂ ਇਕ-ਦੂਜੇ ਦੇ ਜਾਨੀ-ਦੁਸ਼ਮਣ ਬਣ ਚੁੱਕੇ ਹਨ। ਦੋਵਾਂ ਵਿਚਕਾਰ ਮਤਭੇਦ ਇੰਨੇ ਵਧ ਗਏ ਹਨ ਕਿ ਦੋਵੇਂ ਵਾਰ-ਵਾਰ ਆਪਣਾ ਆਪਾ ਗੁਆਹ ਦਿੰਦੇ ਹਨ।
Image
ਹਾਲ ਹੀ 'ਚ ਹੋਏ ਝਗੜੇ ਤੋਂ ਬਾਅਦ ਸਿਧਾਰਥ ਸ਼ੁਕਲਾ ਨੇ 'ਬਿੱਗ ਬੌਸ' ਦਾ ਘਰ ਛੱਡਣ ਦਾ ਫੈਸਲਾ ਕੀਤਾ ਹੈ। ਬੀਤੇ ਦਿਨੀਂ 'ਬਿੱਗ ਬੌਸ 13' ਦੇ ਘਰ 'ਚ ਐਲੀਟ ਕਲੱਬ ਦਾ ਮੈਂਬਰ ਬਣਨ ਲਈ ਸਾਰੇ ਕੰਟੈਸਟੈਂਟਸ ਵਿਚਕਾਰ ਇਕ ਟਾਸਕ ਕਰਵਾਇਆ ਗਿਆ ਸੀ। ਇਸ ਟਾਕਸ 'ਚ ਸਾਰੇ ਕੰਟੈਸਟੈਂਟਸ ਨੂੰ ਗਾਰਡਨ ਏਰੀਆ 'ਚ ਬਣੇ ਚਾਰ ਘੋੜਿਆਂ 'ਤੇ ਬਣੇ ਰਹਿਣਾ ਸੀ ਤੇ ਬਜ਼ਰ ਵੱਜਣ 'ਤੇ ਉੱਠਣਾ ਸੀ।
Image
ਇਸ ਟਾਸਕ 'ਚ ਆਸਿਮ ਰਿਆਜ਼ ਨੂੰ ਟਾਸਕ ਦਾ ਸੰਚਾਲਕ ਬਣਾਇਆ ਗਿਆ ਸੀ। ਸੰਚਾਲਨ ਦੌਰਾਨ ਆਸਿਮ ਰਿਆਜ਼ ਤੇ ਸਿਧਾਰਥ ਵਿਚਕਾਰ ਜ਼ਬਰਦਸਤ ਝਗੜਾ ਹੋ ਜਾਂਦਾ ਹੈ। ਅਸਲ 'ਚ ਵਿਸ਼ਾਲ ਟਾਸਕ ਵਿਚਕਾਰ ਘੋੜੇ ਤੋਂ ਉੱਠ ਗਏ ਸਨ, ਜੋ ਟਾਸਕ ਅਨੁਸਾਰ ਗਲਤ ਸੀ। ਇਸ 'ਤੇ ਸਿਧਾਰਥ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਚਾਲਕ ਨੂੰ ਫੈਸਲਾ ਲੈਣ ਲਈ ਕਿਹਾ ਪਰ ਆਸਿਮ ਨੇ ਆਪਣੀ ਟੀਮ ਦਾ ਸਪੋਰਟ ਕਰਦਿਆਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।
Image
ਦੱਸ ਦਈਏ ਕਿ ਆਸਿਮ ਰਿਆਜ਼ ਦਾ ਜ਼ਿੱਦੀ ਰਵੱਈਆ ਦੇਖ ਕੇ ਸਿਧਾਰਥ ਸ਼ੁਕਲਾ ਨੇ ਆਪਾ ਗੁਆਹ ਦਿੱਤਾ ਸੀ, ਪਹਿਲਾਂ ਤਾਂ ਦੋਵਾਂ ਵਿਚਕਾਰ ਜ਼ਬਰਦਸਤ ਬਹਿਸ ਹੋਈ, ਜਿਸ ਤੋਂ ਬਾਅਦ ਗੱਲ ਹੱਥੋਂਪਾਈ ਤਕ ਪਹੁੰਚ ਗਈ। ਬਾਅਦ 'ਚ ਹਿਨਾ ਖਾਨ ਨੇ ਐਲੀਟ ਕਲੱਬ ਦਾ ਮੈਂਬਰ ਚੁਣਨ ਲਈ ਘਰ 'ਚ ਐਂਟਰੀ ਕੀਤੀ। ਸਿਧਾਰਥ ਤੇ ਆਸਿਮ ਨੇ ਉਨ੍ਹਾਂ ਸਾਹਮਣੇ ਵੀ ਲੜਾਈ ਸ਼ੁਰੂ ਕਰ ਦਿੱਤੀ। ਦੋਵੇਂ ਇੰਨੇ ਅਗ੍ਰੈਸਿਵ ਹੋ ਚੁੱਕੇ ਸਨ ਕਿ ਬਿੱਗ ਬੌਸ ਵੱਲੋਂ ਵੀ ਸਮਝਾਇਸ਼ ਦਿੱਤੀ ਗਈ ਸੀ।
Image
ਆਖਿਰਕਾਰ ਦੋਵਾਂ ਨੂੰ ਬਿੱਗ ਬੌਸ ਨੇ ਕੰਫੈਸ਼ਨ ਰੂਮ 'ਚ ਬੁਲਾਇਆ। ਸਿਧਾਰਥ ਸ਼ੁਕਲਾ ਨੇ ਕੰਫੈਸ਼ਨ ਰੂਮ 'ਚ ਜਾ ਕੇ ਕਾਫੀ ਗੁੱਸਾ ਦਿਖਾਇਆ। ਉਨ੍ਹਾਂ ਕਿਹਾ ਕਿ ਉਹ ਇਹ ਸ਼ੋਅ ਤੁਰੰਤ ਛੱਡ ਕੇ ਜਾ ਰਹੇ ਹਨ। ਆਸਿਮ ਨੂੰ ਸ਼ੋਅ 'ਚ ਰਹਿਣ ਦਿਉ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸਿਧਾਰਥ ਦੇ ਇਸ ਫੈਸਲੇ ਦਾ ਕੀ ਅੰਜਾਮ ਹੋਣ ਵਾਲਾ ਹੈ।


Tags: Bigg Boss 13Salman KhanAsim RiazSidharth ShuklaArgumentShehnaz Kaur GillShefali Jariwala

About The Author

sunita

sunita is content editor at Punjab Kesari