FacebookTwitterg+Mail

ਸਲਮਾਨ ਦੇ ਦੋਸ਼ ਤੋਂ ਬਾਅਦ ਆਸਿਮ ਦੇ ਹੱਕ 'ਚ ਆਈ ਹਿਮਾਂਸ਼ੀ, ਦੱਸੀ ਬ੍ਰੇਕਅਪ ਦੀ ਅਸਲੀ ਵਜ੍ਹਾ

bigg boss 13   himanshi khurana and asim riaz
22 January, 2020 04:44:35 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਹਿਮਾਂਸ਼ੀ ਖੁਰਾਨਾ ਦੇ ਬ੍ਰੇਕਅਪ ਦਾ ਦੋਸ਼ ਆਸਿਮ ਰਿਆਜ਼ 'ਤੇ ਲਾਇਆ ਸੀ। ਸਲਮਾਨ ਖਾਨ ਨੇ ਆਸਿਮ ਨੂੰ ਕਿਹਾ ਸੀ ਕਿ ਤੇਰੀ ਵਜ੍ਹਾ ਕਰਕੇ ਹਿਮਾਂਸ਼ੀ ਦਾ 10 ਸਾਲ ਪੁਰਾਣਾ ਰਿਸ਼ਤਾ ਟੁੱਟਿਆ ਹੈ। ਹੁਣ ਇਸ ਪੂਰੇ ਮਾਮਲੇ 'ਤੇ ਹਿਮਾਂਸ਼ੀ ਖੁਰਾਨਾ ਨੇ ਚੁੱਪੀ ਤੋੜੀ ਹੈ। ਹਿਮਾਂਸ਼ੀ ਨੇ ਖੁਦ ਦੱਸਿਆ ਕਿ ਆਖਿਰ ਉਸ ਦੇ ਬ੍ਰੇਕਅਪ ਦੇ ਪਿੱਛੇ ਕੌਣ ਹੈ। ਹਿਮਾਂਸ਼ੀ ਖੁਰਾਨਾ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ, ''ਮੇਰੀ ਨਿੱਜੀ ਜ਼ਿੰਦਗੀ ਨੂੰ ਜੱਜ ਕਰਨ ਦਾ ਹੱਕ ਕਿਸੇ ਹੋਰ ਨੂੰ ਨਹੀਂ ਹੈ। ਸਿਰਫ ਮੈਂ ਇਸ 'ਚ ਦੋ-ਚਾਰ ਹੋ ਰਹੀ ਹਾਂ। ਨਾ ਆਸਿਮ ਗਲਤ ਤੇ ਨਾ ਚਾਓ ਗਲਤ ਹੈ। ਪਰਿਸਥਿਤੀਆਂ ਹੀ ਕੁਝ ਅਜਿਹੀਆਂ ਹਨ। ਸਾਰਿਆਂ ਦੀ ਜ਼ਿੰਦਗੀ 'ਚ ਬੁਰਾ ਸਮਾਂ ਆਉਂਦਾ ਹੈ। ਬਸ ਸਾਡਾ ਲੋਕਾਂ ਸਾਹਮਣੇ ਹੈ, ਇਸ ਲਈ ਇੰਨਾ ਬਵਾਲ ਹੋ ਰਿਹਾ ਹੈ।'' ਹਿਮਾਂਸ਼ੀ ਦਾ ਇਹ ਟਵੀਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਹ ਆਪਣੇ ਬ੍ਰੇਕਅਪ ਲਈ ਆਸਿਮ ਰਿਆਜ਼ ਨੂੰ ਜਿੰਮੇਦਾਰ ਨਹੀਂ ਮੰਨਦੀ।

Punjabi Bollywood Tadka
ਦੱਸ ਦਈਏ ਕਿ ਇਸ ਟਵੀਟ 'ਚ ਉਨ੍ਹਾਂ ਨੇ ਆਪਣੇ ਬ੍ਰੇਕਅੱਪ ਦੀ ਅਸਲੀ ਵਜ੍ਹਾ ਨਹੀਂ ਦੱਸੀ ਹੈ। ਸਲਮਾਨ ਨੇ ਆਸਿਮ ਨੂੰ 'ਵੀਕੈਂਡ ਕਾ ਵਾਰ' 'ਚ ਕਿਹਾ ਸੀ, 'ਤੇਰੀ ਵਜ੍ਹਾ ਕਰਕੇ ਹਿਮਾਂਸ਼ੀ ਤੇ ਉਸ ਦੇ ਮੰਗੇਤਰ ਦਾ ਰਿਸ਼ਤਾ ਟੁੱਟ ਗਿਆ ਹੈ। ਮੈਂ ਤੈਨੂੰ ਕਿਹਾ ਵੀ ਸੀ ਕਿ ਉਸ ਦੀ ਮੰਗਣੀ ਹੋ ਚੁੱਕੀ ਹੈ ਤੇ ਤੈਨੂੰ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਤੂੰ ਨਹੀਂ ਮੰਨਿਆ ਤੇ ਤੂੰ ਉਸ ਨੂੰ ਨੈਸ਼ਨਲ ਟੀ. ਵੀ. 'ਤੇ ਪ੍ਰਪੋਜ਼ ਕਰ ਦਿੱਤਾ। ਇਸੇ ਕਰਕੇ ਹਿਮਾਂਸ਼ੀ ਦੇ ਮੰਗੇਤਰ ਨੇ ਉਸ ਨੂੰ ਛੱਡ ਦਿੱਤਾ।''
ਆਸਿਮ ਨੇ ਸਫਾਈ ਦਿੰਦੇ ਹੋਏ ਕਿਹਾ ਸੀ, ''ਉਸ ਨੂੰ ਅਹਿਸਾਸ ਹੋਇਆ ਹੋਵੇਗਾ ਕਿ ਉਹ ਵੀ ਮੈਨੂੰ ਪਿਆਰ ਕਰਦੀ ਹੈ। ਇਸੇ ਕਰਕੇ ਉਸ ਨੇ ਮੰਗੇਤਰ ਨਾਲੋਂ ਰਿਸ਼ਤਾ ਤੋੜਿਆ ਹੋਵੇਗਾ।''

Punjabi Bollywood Tadka
ਦੱਸਣਯੋਗ ਹੈ ਕਿ ਸਲਮਾਨ ਨੇ ਬਿਆਨ ਤੋਂ ਬਾਅਦ ਆਸਿਮ ਦੇ ਭਰਾ ਓਮਰ ਰਿਆਜ਼ ਨੇ ਵੀ ਆਪਣੇ ਭਰਾ ਦੇ ਸਮਰਥਨ 'ਚ ਟਵੀਟ ਕਰਦੇ ਹੋਏ ਕਿਹਾ ਸੀ, ''ਮੈਨੂੰ ਨਹੀਂ ਲੱਗਦਾ ਕਿ ਆਸਿਮ ਰਿਆਜ਼ ਨੂੰ ਹਿਮਾਂਸ਼ੀ ਦੇ ਬ੍ਰੇਕਅਪ ਲਈ ਜਿੰਮੇਦਾਰ ਠਹਿਰਾਉਣਾ ਚਾਹੀਦਾ। ਆਸਿਮ ਤੇ ਹਿਮਾਂਸ਼ੀ ਚੰਗੇ ਤਰੀਕੇ ਨਾਲ ਸ਼ੋਅ 'ਚ ਰਹੇ ਅਤੇ ਨਾ ਹੀ ਉਨ੍ਹਾਂ ਨੇ ਕਦੇ ਆਪਣੀਆਂ ਹੱਦਾਂ ਪਾਰ ਨਹੀਂ ਕੀਤੀਆਂ। ਇਨ੍ਹਾਂ ਦੋਵਾਂ ਦਾ ਹਮੇਸ਼ਾ ਚੰਗਾ ਬੌਂਡ ਨਜ਼ਰ ਆਇਆ। ਬ੍ਰੇਕਅਪ ਦੇ ਕਾਰਨ ਕੁਝ ਹੋਰ ਵੀ ਹੋ ਸਕਦੇ ਹਨ ਪਰ ਆਸਿਮ ਨਹੀਂ ਹੈ।''

Punjabi Bollywood Tadka


Tags: Bigg Boss 13Salman KhanHimanshi KhuranaUmar RiazAsim RiazSocial Media Handle KhabriShefali JariwalaParag TyagiColors TV

About The Author

sunita

sunita is content editor at Punjab Kesari