FacebookTwitterg+Mail

ਹਿਮਾਂਸ਼ੀ ਖੁਰਾਨਾ ਦਾ Eviction ਚਾਹੁੰਦੇ ਨੇ ਸਿਧਾਰਥ? ਨੌਮੀਨੇਸ਼ਨ 'ਚ ਇੰਝ ਚਲੀ ਚਾਲ

bigg boss 13   himanshi khurana and siddharth shukla
04 December, 2019 03:34:37 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਮੰਗਲਵਾਰ ਨੂੰ ਨੌਮੀਨੇਸ਼ਨ ਦੀ ਪ੍ਰਕਿਰਿਆ ਅਨੋਖੇ ਅੰਦਾਜ਼ 'ਚ ਹੋਈ। ਜਿਥੇ ਬਿੱਗ ਬੌਸ ਨੇ ਸਾਰੀ ਪਾਵਰ ਕਪਤਾਨ ਸਿਧਾਰਥ ਸ਼ੁਕਲਾ ਦੇ ਹੱਥਾਂ 'ਚ ਦਿੱਤੀ। ਸਿਧਾਰਥ ਨੇ ਬੇਘਰ ਹੋਣ ਲਈ 5 ਮੈਂਬਰਾਂ ਨੂੰ ਨੌਮੀਨੇਟ ਕੀਤਾ, ਜਿਨ੍ਹਾਂ 'ਚ ਸ਼ੇਫਾਲੀ ਜਰੀਵਾਲਾ, ਆਸਿਮ ਰਿਆਜ਼, ਹਿਮਾਂਸ਼ੀ ਖੁਰਾਨਾ, ਪਾਰਸ ਛਾਬੜਾ ਤੇ ਰਸ਼ਮੀ ਦੇਸਾਈ ਸ਼ਾਮਲ ਹਨ। ਸਿਧਾਰਥ ਦੇ ਇਸ ਸਲੈਕਸ਼ਨ ਪਿੱਛੇ ਦਾ ਖੇਡ ਕੀ ਹੈ? ਨੌਮੀਨੇਸ਼ਨ ਟਾਸਕ ਦੌਰਾਨ ਸਿਧਾਰਥ ਦੇ ਸਾਹਮਣੇ ਬਿੱਗ ਬੌਸ ਨੇ ਕਿਸੇ ਦੋ ਜਾਂ ਤਿੰਨ ਮੈਂਬਰਾਂ ਦੇ ਨਾਂ ਰੱਖੇ, ਜਿਨ੍ਹਾਂ ਨਾਲ ਉਨ੍ਹਾਂ ਕਿਸੇ 1 ਘਰਵਾਲਿਆਂ ਨੂੰ ਬਚਾਉਣਾ ਸੀ। ਨੌਮੀਨੇਟ ਮੁਕਾਬਲੇਬਾਜ਼ ਦੀ ਲਿਸਟ ਦੇਖੇ ਤਾਂ ਹਿਮਾਂਸ਼ੀ ਖੁਰਾਨਾ ਨੂੰ ਛੱਡ ਕੇ ਸਾਰੇ ਮਜ਼ਬੂਤ ਖਿਡਾਰੀ ਹਨ। ਹਾਲਾਂਕਿ ਆਰਤੀ ਤੇ ਪਾਰਸ 'ਚ ਦਿੱਤੇ ਓਪਸ਼ਨ 'ਚ ਸਾਰਿਆਂ ਨੂੰ ਲੱਗਾ ਸੀ ਕਿ ਸਿਧਾਰਥ ਪਾਰਸ ਨੂੰ ਬਚਾਉਣਗੇ।

 

ਸਿਧਾਰਥ ਦੀ ਸਟ੍ਰੈਟਿਜੀ ਸਮਝੇ ਪਾਰਸ-ਮਾਹਿਰਾ
ਆਰਤੀ ਤੇ ਪਾਰਸ 'ਚ ਦਿੱਤੇ ਓਪਸ਼ਨ 'ਚ ਸਾਰਿਆਂ ਨੂੰ ਲੱਗਾ ਸੀ ਕਿ ਸਿਧਾਰਥ ਪਾਰਸ ਨੂੰ ਬਚਾਉਣਗੇ ਪਰ ਸਰਪ੍ਰਾਈਜ਼ ਕਰਦੇ ਹੋਏ ਸਿਧਾਰਥ ਨੇ ਆਰਤੀ ਨੂੰ ਸ਼ੇਫਾਲੀ ਤੇ ਪਾਰਸ ਨੂੰ ਨੌਮੀਨੇਟ ਕੀਤਾ। ਉਸ ਦੇ ਇਸ ਫੈਸਲੇ ਨਾਲ ਸ਼ਹਿਨਾਜ਼ ਕੌਰ ਗਿੱਲ ਗੁੱਸੇ ਵੀ ਹੋਈ ਪਰ ਪਾਰਸ ਤੇ ਮਾਹਿਰਾ ਸਿਧਾਰਥ ਦੀ ਸਟ੍ਰੈਟਿਜੀ ਨੂੰ ਸਮਝ ਗਏ ਸਨ। ਉਦੋਂ ਦੋਵਾਂ 'ਚ ਕਿਸੇ ਨੇ ਇਤਰਾਜ਼ ਨਹੀਂ ਜਤਾਇਆ। ਦਰਅਸਲ, ਜੇਕਰ ਨੌਮੀਨੇਸ਼ਨ 'ਚ ਆਰਤੀ ਤੇ ਹਿਮਾਂਸ਼ੀ ਇਕੱਠੇ ਆਉਂਦੇ ਤਾਂ ਆਰਤੀ ਦੇ ਵੀ ਜਾਣੇ ਵੀ ਜਾਂਸ ਹੁੰਦੇ। ਸਿਧਾਰਥ ਦੇ ਗੇਮ ਪਲਾਨ ਤੋਂ ਸਾਫ ਲੱਗਾ ਕਿ ਉਹ ਹਿਮਾਂਸ਼ੀ ਨੂੰ ਬਾਹਰ ਕਰਨਾ ਚਾਹੁੰਦਾ ਹੈ।

 

ਹਿਮਾਂਸ਼ੀ ਦੇ ਜਾਣ ਨਾਲ ਹੋਵੇਗਾ ਸਿਧਾਰਥ ਨੂੰ ਫਾਇਦਾ
ਆਰਤੀ ਉਂਝ ਵੀ ਸਿਧਾਰਥ ਦੀ ਵਫਾਦਾਰ ਦੋਸਤ ਰਹੀ ਹੈ। ਇਸ ਲਈ ਸਿਧਾਰਥ ਲਈ ਆਰਤੀ ਦਾ ਸ਼ੋਅ 'ਚ ਟਿਕਣਾ ਫਾਇਦੇਮੰਦ ਹੀ ਹੁੰਦਾ ਹੈ। ਹਿਮਾਂਸ਼ੀ ਦੇ ਐਵੀਕਸ਼ਨ ਨਾਲ ਸਿਧਾਰਥ ਤੇ ਆਸਿਮ ਦੇ ਮੁੜ ਤੋਂ ਦੋਸਤ ਬਣਨ ਚਾਂਸ ਹਨ। ਇਨ੍ਹੀਂ ਦਿਨੀਂ ਆਸਿਮ ਹਿਮਾਂਸ਼ੀ ਨਾਲ ਰਹਿੰਦਾ ਹੈ। ਉਹ ਹਿਮਾਂਸ਼ੀ ਲਈ ਫੀਲਿੰਗਸ ਰੱਖਦਾ ਹੈ। ਹਿਮਾਂਸ਼ੀ-ਆਸਿਮ ਦੀ ਵਧਦੀ ਬਾਂਡਿੰਗ ਦੇ ਕਾਰਨ ਸਿਧਾਰਥ ਤੇ ਆਸਿਮ 'ਚ ਦੂਰੀਆਂ ਆ ਗਈਆਂ ਹਨ।
ਦੱਸਣਯੋਗ ਹੈ ਕਿ ਰਸ਼ਮੀ, ਪਾਰਸ, ਆਸਿਮ ਦੀ ਕਾਫੀ ਫੈਨ ਫਾਲੋਇੰਗ ਹੈ। ਉਥੇ ਹੀ ਸ਼ੇਫਾਲੀ ਜਰੀਵਾਲਾ ਸ਼ੋਅ 'ਚ ਹਿਮਾਂਸ਼ੀ ਖੁਰਾਨਾ ਤੋਂ ਮਜ਼ਬੂਤ ਮੁਕਾਬਲੇਬਾਜ਼ ਹੈ। ਅਜਿਹੇ 'ਚ 5 ਨੌਮੀਨੇਟਿਡ ਮੁਕਾਬਲੇਬਾਜ਼ ਨੂੰ ਦੇਖ ਕੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਹਿਮਾਂਸ਼ੀ ਖੁਰਾਨਾ ਹੀ ਐਵਿਕਟ ਹੋਵੇਗੀ।

 


Tags: Bigg Boss 13Salman KhanHimanshi KhuranaAarti SinghShefali ZariwalaParas ChhabraShehnaz Kaur Gill

About The Author

sunita

sunita is content editor at Punjab Kesari