FacebookTwitterg+Mail

ਮਧੁਰਿਮਾ ਨੇ ਗੁੱਸੇ 'ਚ ਵਿਸ਼ਾਲ ਨੂੰ ਮਾਰੀ ਚੱਪਲ, ਬਿੱਗ ਬੌਸ ਨੇ ਲਿਆ ਇਹ ਸਖਤ ਫੈਸਲਾ

bigg boss 13   madhurima tuli and vishal aditya singh
06 January, 2020 04:27:15 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਜਿਵੇਂ-ਜਿਵੇਂ ਫਿਨਾਲੇ ਦੇ ਕਰੀਬ ਪਹੁੰਚਦਾ ਜਾ ਰਿਹਾ ਹੈ ਉਵੇਂ-ਉਵੇਂ ਘਰ 'ਚ ਲੜਾਈ ਦੀਆਂ ਸਾਰੀਆਂ ਹੱਦਾਂ ਪਾਰ ਹੋ ਰਹੀਆਂ ਹਨ। ਹੁਣ 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਆਪਣੀਆਂ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ ਤੇ ਇਕ-ਦੂਜੇ 'ਤੇ ਹੱਥ ਉੱਠਾ ਰਹੇ ਹਨ, ਜਦੋਂਕਿ ਬਿੱਗ ਬੌਸ ਦੇ ਘਰ 'ਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਬੀਤੇ ਦਿਨੀਂ ਮਾਹਿਰਾ ਨੇ ਪਾਰਸ ਦੇ ਗੱਲ੍ਹ 'ਤੇ ਥੱਪੜ ਮਾਰਿਆ ਸੀ, ਜਿਸ ਨਾਲ ਉਹ ਭੜਕ ਗਏ ਸਨ। ਜਿਥੇ ਸ਼ਹਿਨਾਜ਼ ਕੌਰ ਗਿੱਲ ਗੁੱਸੇ 'ਚ ਸਿਧਾਰਥ ਸ਼ੁਕਲਾ ਨੂੰ ਥੱਪੜ ਮਾਰਦੀ ਹੈ ਤਾਂ ਉੱਥੇ ਹੀ ਮਧੁਰਿਮਾ ਤੁੱਲੀ ਆਪਣਾ ਆਪਾ ਖੋਹ ਦਿੰਦੀ ਹੈ ਤੇ ਵਿਸ਼ਾਲ ਆਦਿਤਿਆ ਸਿੰਘ ਨੂੰ ਚੱਪਲਾਂ ਨਾਲ ਮਰਦੀ ਹੈ।

 

ਕਲਰਜ਼ ਨੇ ਬਿੱਗ ਬੌਸ ਦੇ ਇਕ ਐਪੀਸੋਡ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਮਧੁਰਿਮਾ, ਵਿਸ਼ਾਲ ਨੂੰ ਚੱਪਲ ਮਾਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਵਿਸ਼ਾਲ ਭੜਕ ਜਾਂਦੇ ਹਨ ਤੇ ਬਿੱਗ ਬੌਸ ਨੂੰ ਕੰਫੈਸ਼ਨ ਰੂਮ 'ਚ ਬੁਲਾਉਣ ਲਈ ਰਿਕਵੈਸਟ ਕਰਦੇ ਹਨ। ਬਿੱਗ ਬੌਸ ਵਿਸ਼ਾਲ ਤੇ ਮਧੁਰਿਮਾ ਨੂੰ ਕੰਫੈਸ਼ਨ ਰੂਮ 'ਚ ਬੁਲਾਉਂਦੇ ਹਨ ਅਤੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਦੋਵੇਂ ਦੇ ਨਾ ਸਮਝਣ 'ਤੇ ਬਿੱਗ ਬੌਸ ਸਾਰੇ ਘਰਵਾਲਿਆਂ ਨੂੰ ਲਿਵਿੰਗ ਏਰੀਆ 'ਚ ਇਕੱਠਾ ਕਰਦੇ ਹਨ ਤੇ ਇਹ ਐਲਾਨ ਕਰਦੇ ਹਨ ਕਿ ਜਾਂ ਤਾਂ ਮਧੁਰਿਮਾ ਤੇ ਵਿਸ਼ਾਲ ਇਹ ਤੈਅ ਕਰ ਲੈਣ ਕਿ ਉਹ ਇਸ ਘਰ 'ਚ ਨਾਲ ਰਹਿਣਗੇ ਜਾਂ ਨਹੀਂ, ਜਾਂ ਫਿਰ ਇਹ ਤੈਅ ਕਰ ਲੈਣ ਦੋਵਾਂ 'ਚੋਂ ਕੌਣ ਘਰ ਛੱਡ ਕੇ ਜਾਣਾ ਚਾਹੁੰਦਾ ਹੈ। ਇਸ ਐਲਾਨ ਤੋਂ ਬਾਅਦ ਬਿੱਗ ਬੌਸ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ।


Tags: Madhurima TuliVishal Aditya SinghVideo ViralSleeperBigg Boss 13Salman KhanTv Celebrity

About The Author

sunita

sunita is content editor at Punjab Kesari