FacebookTwitterg+Mail

ਜਦੋਂ ਸ਼ਹਿਨਾਜ਼ ਨੇ ਪਾਰਸ ਦਾ ਹੱਥ ਸਿਰ੍ਹਾਣੇ ਥੱਲਿਓ ਫੜ੍ਹਿਆ (ਵੀਡੀਓ)

bigg boss 13   paras chhabra and shehnaz kaur gill
29 January, 2020 11:00:46 AM

ਨਵੀਂ ਦਿੱਲੀ (ਬਿਊਰੋ) : ਪਾਰਸ ਛਾਬੜਾ ਨੇ ਜਦੋਂ ਤੋਂ 'ਬਿੱਗ ਬੌਸ 13' ਦੇ ਘਰ 'ਚ ਪ੍ਰਵੇਸ਼ ਕੀਤਾ ਸੀ, ਉਦੋਂ ਤੋਂ ਉਨ੍ਹਾਂ ਦੀ ਕੈਸੇਨੋਵਾ ਇਮੇਜ਼ ਹੈ। ਮਾਹਿਰਾ ਸ਼ਰਮਾ ਦੇ ਕਰੀਬ ਆਉਣ ਤੋਂ ਪਹਿਲਾਂ ਉਨ੍ਹਾਂ ਸ਼ਹਿਨਾਜ਼ ਕੌਰ ਗਿੱਲ ਨਾਲ ਫਲਰਟ ਕੀਤਾ। ਸ਼ਹਿਨਾਜ਼ ਦੇ ਦਿਲ 'ਚ ਪਾਰਸ ਛਾਬੜਾ ਲਈ ਫੀਲਿੰਗਜ਼ ਜਾਗਣ ਲੱਗੀਆਂ ਸਨ ਪਰ ਮਾਹਿਰਾ ਸ਼ਰਮਾ ਦੇ ਵਿਚਕਾਰ ਆਉਣ 'ਤੇ ਦੋਵੇਂ ਦੂਰ ਹੋਏ ਪਰ ਵਾਰ-ਵਾਰ ਸ਼ਹਿਨਾਜ਼ ਨੇ ਪਾਰਸ ਲਈ ਆਪਣੇ ਦਿਲ ਵਿਚ ਜਿਹੜਾ ਸਾਫਟ ਕਾਰਨਰ ਹੈ, ਉਸ ਬਾਰੇ ਜਤਾਇਆ। ਇੱਥੇ ਇਕ ਅਜਿਹੀ ਵੀਡੀਓ ਦਿਖਾ ਰਹੇ ਹਾਂ, ਜਦੋਂ ਪਾਰਸ ਤੇ ਸ਼ਹਿਨਾਜ਼ ਨੂੰ ਇਕ-ਦੂਜੇ ਨਾਲ ਰਹਿਣਾ ਪਸੰਦ ਸੀ।

 

ਇਸ ਪੁਰਾਣੀ ਵੀਡੀਓ 'ਚ ਸ਼ਹਿਨਾਜ਼ ਤੇ ਪਾਰਸ ਦੀਆਂ ਨਜ਼ਦੀਕੀਆਂ ਕੈਮਰੇ 'ਚ ਕੈਦ ਹੋਈਆਂ ਸਨ। ਇਸ ਵੀਡੀਓ 'ਚ ਪਾਰਸ ਤੇ ਸ਼ਹਿਨਾਜ਼ ਇੱਕੋ ਬੈੱਡ 'ਤੇ ਲੇਟੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਇਕ-ਦੂਜੇ ਦਾ ਹੱਥ ਫੜਿਆ ਹੋਇਆ ਹੈ। ਸ਼ਹਿਨਾਜ਼ ਹੱਥਾਂ ਨੂੰ ਸਿਰ੍ਹਾਣੇ ਨਾਲ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਦੋਵੇਂ ਚੁੱਪ-ਚਪੀਤੇ ਇਕ-ਦੂਜੇ ਨਾਲ ਇੰਜ਼ੁਆਏ ਕਰਦੇ ਨਜ਼ਰ ਆਏ।

 
 
 
 
 
 
 
 
 
 
 
 
 
 

Shaadi karlo yaar @shehnaazgill @parasvchhabrra #parnaaz #forever #nosidnaazonlyparnaaz

A post shared by paras❤️shehnaaz (@parnaaz_lovebirds) on Jan 20, 2020 at 10:23pm PST


ਦੱਸ ਦੇਈਏ ਕਿ ਪਾਰਸ ਤੋਂ ਦੂਰ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦਾ ਸਾਥ ਅਪਣਾਇਆ। ਦੋਵਾਂ ਦੀ ਜੋੜੀ ਲੋਕਾਂ ਨੂੰ ਖੂਬ ਪਸੰਦ ਆਈ ਸੀ ਤੇ #SidNaa੍ਰ ਟ੍ਰੈਂਡ ਕਰਨ ਲੱਗਾ ਸੀ ਪਰ ਹੁਣ ਸਿਧਾਰਥ ਤੇ ਸ਼ਹਿਨਾਜ਼ ਵਿਚਾਲੇ ਵੀ ਦੂਰੀ ਆ ਗਈ ਹੈ। ਦੋਵੇਂ ਘਰ 'ਚ ਇਕ-ਦੂਜੇ ਦੇ ਦੁਸ਼ਮਣ ਬਣ ਗਏ ਹਨ। ਇੱਥੋਂ ਤਕ ਕਿ ਇਕ-ਦੂਜੇ ਨਾਲ ਗੱਲਬਾਤ ਵੀ ਨਹੀਂ ਕਰ ਰਹੇ, ਸਿਵਾਏ ਲੜਨ ਦੇ। ਸਿਧਾਰਥ ਹੁਣ ਸ਼ਹਿਨਾਜ਼ ਤੋਂ ਤੰਗ ਆ ਗਏ ਹਨ ਤੇ ਉਸ ਨੂੰ ਮੁਆਫ ਕਰਨ ਦੇ ਮੂਡ 'ਚ ਬਿਲਕੁਲ ਨਹੀਂ ਹਨ। ਇੱਥੋਂ ਤੱਕ ਕਿ ਹੁਣ ਤਾਂ ਸ਼ਹਿਨਾਜ਼ ਵੀ ਸ਼ਾਂਤੀ ਬਣਾਉਣ ਦੇ ਮੂਡ 'ਚ ਨਹੀਂ ਹੈ। ਇਹ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿਘ ਸੁੱਖ ਫੈਮਿਲੀ ਵੀਕ ਦੌਰਾਨ ਘਰ ਆਏ ਸਨ ਤੇ ਸ਼ਹਿਨਾਜ਼ ਨੂੰ ਸਿਧਾਰਥ ਨਾਲ ਲਿਮਟ 'ਚ ਰਹਿਣ ਦੀ ਗੱਲ ਕੀਤੀ ਸੀ।


Tags: Bigg Boss 13Salman KhanParas ChhabraShehnaz Kaur GillAsim RiazSidharth ShuklaTV Celebrity

About The Author

sunita

sunita is content editor at Punjab Kesari