FacebookTwitterg+Mail

ਸ਼ਹਿਨਾਜ਼ ਨੇ ਕੀਤੀ ਸਿਧਾਰਥ ਸ਼ੁਕਲਾ ਨੂੰ ਕਿੱਸ, ਦੇਖੋ ਦੋਵਾਂ ਦੀ ਮਸਤੀ ਵਾਲਾ ਵੀਡੀਓ

bigg boss 13   sidharth shukla and shehnaz kaur gill
19 December, 2019 10:30:45 AM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਤੋਂ ਸਿਧਾਰਥ ਸ਼ੁਕਲਾ ਦੇ ਜਾਣ ਤੋਂ ਬਾਅਦ ਫੈਨਜ਼ ਜੋ ਚੀਜ਼ ਸਭ ਤੋਂ ਜ਼ਿਆਦਾ ਮਿਸ ਕਰ ਰਹੇ ਸੀ ਸ਼ਹਿਨਾਜ਼ ਤੇ ਸਿਧਾਰਥ ਦੇ ਵਿਚਕਾਰ ਦੀ ਕੈਮਿਸਟਰੀ। ਦੋਵਾਂ ਨੂੰ ਇਕੱਠੇ ਦੇਖਣਾ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਸ਼ਹਿਨਾਜ਼ ਤੇ ਸਿਧਾਰਥ ਕਾਫੀ ਵਧੀਆ ਦੋਸਤ ਹਨ, ਦੋਵੇਂ ਬਹੁਤ ਮਸਤੀ, ਲੜਦੇ ਝਗੜਦੇ ਫਿਰ ਇਕ ਹੋ ਜਾਂਦੇ ਹਨ। ਸਿਧਾਰਥ ਦੇ ਘਰ 'ਚ ਵਾਪਸ ਆਉਣ 'ਤੇ ਸ਼ਹਿਨਾਜ਼ ਕਾਫੀ ਖੁਸ਼ ਹੈ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅਕਾਊਂਟ 'ਤੇ ਬੀਤੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸ਼ਹਿਨਾਜ਼, ਸਿਧਾਰਥ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਹੁਣ ਸਿਧਾਰਥ ਦੀਆਂ ਗੱਲਾਂ ਸੁਣ ਰਹੀ ਹੈ ਤੇ ਕਦੀ ਆਪਣੀਆਂ ਹਰਕਤਾਂ ਨਾਲ ਛੇੜ ਰਹੀ ਹੈ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਕਾਫੀ ਮਨਾਉਣ ਦੀ ਵੀ ਕੋਸ਼ਿਸ਼ ਵੀ ਕਰਦੀ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਟਾਇਫਾਈਡ ਹੋਣ ਦੀ ਵਜ੍ਹਾ ਨਾਲ ਸਿਧਾਰਥ ਸ਼ੁਕਲਾ ਨੂੰ ਕੁਝ ਦਿਨਾਂ ਲਈ ਬਿੱਗ ਬੌਸ ਦੇ ਮੁੱਖ ਘਰ ਤੋਂ ਬਾਹਰ ਸੀਕ੍ਰੇਟ ਰੂਮ 'ਚ ਭੇਜਿਆ ਗਿਆ ਸੀ ਪਰ ਉਥੇ ਵੀ ਠੀਕ ਨਾ ਹੋਣ ਕਰਕੇ ਉਸ ਨੂੰ ਹਸਪਤਾਲ ਭੇਜਿਆ ਗਿਆ ਤੇ ਉਥੇ ਉਨ੍ਹਾਂ ਦਾ ਇਲਾਜ ਚੱਲਿਆ। ਸਿਧਾਰਥ ਨੇ ਪਿਛਲੇ ਹਫਤੇ ਫਿਰ ਘਰ 'ਚ ਐਂਟਰੀ ਲਈ ਹੈ।
 


Tags: Bigg Boss 13Sidharth ShuklaShehnaz Kaur GillKissParas ChhabraVikas GuptaVishal Aditya Singh

About The Author

sunita

sunita is content editor at Punjab Kesari