FacebookTwitterg+Mail

ਸ਼ੋਅ ਖਤਮ ਹੋਣ ਤੋਂ ਬਾਅਦ ਸਿਧਾਰਥ ਨਾਲ ਲਿਵ-ਇਨ 'ਚ ਰਹੇਗੀ ਸ਼ਹਿਨਾਜ਼!

bigg boss 13   sidharth shukla and shehnaz kaur gill
15 January, 2020 11:50:52 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਸ਼ੁਰੂ ਤੋਂ ਹੀ ਸੁਰਖੀਆਂ ਬਟੋਰ ਰਹੇ ਹਨ। ਜਦੋਂ ਤੋਂ ਦੋਵਾਂ ਦੀ ਦੋਸਤੀ ਹੋਈ ਉਦੋਂ ਤੋਂ ਇਹ ਜੋੜੀ ਕਾਫੀ ਚਰਚਾ 'ਚ ਹੈ। ਆਲਮ ਇਹ ਹੈ ਕਿ ਸ਼ਹਿਨਾਜ਼ ਗਿੱਲ ਤਾਂ ਹੁਣ ਸਿਧਾਰਥ ਸ਼ੁਕਲਾ ਦੇ ਬਿਨਾਂ ਇਕ ਸੈਕਿੰਟ ਨਹੀਂ ਰਹਿ ਪਾਉਂਦੀ। ਉਹ ਸ਼ੁਕਲਾ ਨਾਲ ਲੜ ਲਵੇਗੀ ਪਰ ਫਿਰ ਉਸ ਕੋਲ ਉਸ ਨੂੰ ਮਨਾਉਣ ਪਹੁੰਚ ਜਾਵੇਗੀ। ਦੋਵਾਂ ਨੇ ਇਕ-ਦੂਜੇ ਨੂੰ ਥੱਪੜ ਵੀ ਜੜੇ ਹਨ, ਫਿਰ ਵੀ ਇਕੱਠੇ ਰਹਿੰਦੇ ਹਨ। ਇੱਥੋਂ ਤਕ ਕਿ 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਸਿਧਾਰਥ ਸ਼ੁਕਲਾ ਨੂੰ ਸ਼ਹਿਨਾਜ਼ ਗਿੱਲ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਚਿਤਾਵਨੀ ਦਿੱਤੀ ਸੀ ਕਿਉਂਕਿ ਉਹ ਉਸ ਨੂੰ ਪਾਗਲਾਂ ਵਾਂਗ ਪਿਆਰ ਕਰਦੀ ਹੈ ਪਰ ਸਿਧਾਰਥ ਸ਼ੁਕਲਾ ਨੇ ਸਲਮਾਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ। ਅਗਲੇ ਦਿਨ ਸ਼ਹਿਨਾਜ਼ ਗਿੱਲ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਇੱਥੋਂ ਤਕ ਕਿ 'ਲਵ ਯੂ ਟੂ' ਵੀ ਕਿਹਾ ਸੀ।


ਹਾਲਾਂਕਿ ਅਦਾਕਾਰ ਨੇ ਚੁੱਪ ਧਾਰੀ ਰੱਖੀ ਤੇ ਸਿਰਫ ਓਕੇ ਦੇ ਅੰਦਾਜ਼ 'ਚ ਜਵਾਬ ਦਿੱਤਾ। ਸਪੌਟਬੁਆਏ ਦੀ ਖਬਰ ਮੁਤਾਬਿਕ ਸ਼ਹਿਨਾਜ਼ ਗਿੱਲ ਨੇ ਇਹ ਇੱਛਾ ਤਕ ਜ਼ਾਹਿਰ ਕਰ ਦਿੱਤੀ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਸਿਧਾਰਥ ਸ਼ੁਕਲਾ ਨਾਲ ਲਿਵ-ਇਨ 'ਚ ਰਹਿਣਾ ਚਾਹੁੰਦੀ ਹੈ।

ਪਿਛਲੇ ਐਪੀਸੋਡ 'ਚ ਸਿਧਾਰਥ ਤੇ ਸ਼ਹਿਨਾਜ਼ ਨੂੰ ਗਲੇ ਲੱਗਦਿਆਂ ਦੇਖਿਆ ਗਿਆ। 'ਵੀਕੈਂਡ ਕਾ ਵਾਰ' 'ਚ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ਨੇ ਚੰਗੀ ਝਾੜ ਪਾਈ ਸੀ। ਕਿਹਾ ਸੀ ਕਿ ਸਭ ਸਮਝਦੇ ਹਨ ਕਿ ਤੂੰ ਸੜਦੀ ਹੈ। ਉਹ ਰੋਣ ਲੱਗੀ ਤੇ ਘਰੋਂ ਨਿਕਲਣ ਦਾ ਕਹਿਣ ਲੱਗੀ ਤਾਂ ਸਲਮਾਨ ਨੇ ਦਰਵਾਜ਼ੇ ਖੁੱਲ੍ਹਵਾ ਦਿੱਤ£ ਉਹ ਖੁਦ ਵੀ ਘਰ ਅੰਦਰ ਆਏ ਪਰ ਸ਼ਹਿਨਾਜ਼ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਚਾਰ ਲੋਕ ਕੀ ਜਾਣਨ ਲੱਗੇ, ਕੈਟਰੀਨਾ ਕੈਫ ਬਣ ਗਈ ਕੀ?

 


Tags: Salman KhanLive InSidharth shuklaBigg Boss 13Shehnaz Kaur Gill

About The Author

sunita

sunita is content editor at Punjab Kesari