FacebookTwitterg+Mail

ਲੜਕੀ ਦਾ ਦਾਅਵਾ, ਅਰਹਾਨ ਨੇ ਕੀਤੀ ਸੀ ਮੇਰੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼

bigg boss 13  arhaan khan  s ex girlfriend amrita dhanoa reveals
19 December, 2019 01:59:31 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' 'ਚ ਨਜ਼ਰ ਆ ਰਹੇ ਟੀ. ਵੀ. ਐਕਟਰ ਅਰਹਾਨ ਖਾਨ ਇਨ੍ਹੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਛਾਇਆ ਹੋਇਆ ਹੈ। ਕਦੇ ਰਸ਼ਮੀ ਦੇਸਾਈ ਨਾਲ ਰਿਲੇਸ਼ਨ ਨੂੰ ਲੈ ਕੇ ਤਾਂ ਕਦੇ ਰਸ਼ਮੀ ਨਾਲ ਆਪਣੇ ਬੱਚੇ ਵਾਲੀ ਗੱਲ ਨੂੰ ਲੁਕਾਉਣ ਨੂੰ ਲੈ ਕੇ ਅਰਹਾਨ ਚਰਚਾ 'ਚ ਹੈ। ਇਸੇ ਦੌਰਾਨ ਹੁਣ ਇਕ ਹੋਰ ਹੈਰਾਨ ਕਰਨ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਜਿਸ ਬਾਰੇ ਅਰਹਾਨ ਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ।

ਸੋਸ਼ਲ ਮੀਡੀਆ 'ਤੇ ਵਾਇਰਲ ਖਬਰਾਂ ਮੁਤਾਬਕ, ਅਰਹਾਨ ਦੀ ਸਾਬਕਾ ਪ੍ਰੇਮਿਕਾ ਅੰਮ੍ਰਿਤਾ ਧਨੋਆ ਨੇ ਦੱਸਿਆ ਕਿ , ''ਅਰਹਾਨ ਨੇ 5 ਮਹੀਨੇ ਪਹਿਲਾ ਮਲਾਡ ਵਾਲੇ ਫਲੈਟ 'ਚ ਮੇਰੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਹ ਬਹੁਤ ਅਜੀਬ ਸੀ। ਉਸ ਫਲੈਟ 'ਚ ਸਿਰਫ ਇਕ ਗੱਦਾ ਅਤੇ ਫਰਸ਼ ਹੈ। ਅਰਹਾਨ ਮੇਰੇ ਕੋਲ ਆਇਆ ਅਤੇ ਮੇਰੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਕਿਹਾ ਦੂਰ ਰਹੋ, ਆਪਣਾ ਬ੍ਰੇਕਅਪ ਹੋ ਚੁੱਕਾ ਹੈ।'' ਅੰਮ੍ਰਿਤਾ ਨੇ ਦੱਸਿਆ ਕਿ ਬ੍ਰੇਕਅਪ ਤੋਂ ਬਾਅਦ ਵੀ ਮੈਂ ਅਰਹਾਨ ਨਾਲ ਗੱਲ ਕਰਨੀ ਬੰਦ ਨਹੀਂ ਕੀਤੀ। ਉਸ ਨੇ ਮੇਰੇ ਕੋਲੋਂ 5 ਲੱਖ ਰੁਪਏ ਲਏ ਸਨ, ਜੋ ਉਸ ਨੇ ਹਲੇ ਤਕ ਨਹੀਂ ਮੋੜੇ ਪਰ ਅਜਿਹਾ ਨਹੀਂ ਹੈ ਕਿ ਅਸੀਂ ਇਕ-ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ।''

ਦੱਸ ਦੇਈਏ ਕਿ ਅਰਹਾਨ ਇਨ੍ਹੀਂ ਦਿਨੀਂ 'ਬਿੱਗ ਬੌਸ' ਦੇ ਘਰ 'ਚ ਮੌਜੂਦ ਹਨ। ਫਿਲਹਾਲ ਉਹ ਰਸ਼ਮੀ ਦੇਸਾਈ ਨਾਲ ਰਿਲੇਸ਼ਨ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਰਹਾਨ ਨੇ 'ਬਿੱਗ ਬੌਸ' 'ਚ ਹੀ ਰਸ਼ਮੀ ਦੇਸ਼ਾਈ ਨੂੰ ਪ੍ਰਪੋਜ਼ ਕੀਤਾ ਸੀ। ਰਸ਼ਮੀ ਨੇ ਵੀ ਉਸ ਦਾ ਪ੍ਰਪੋਜ਼ਲ ਮਨਜ਼ੂਰ ਕਰ ਲਿਆ ਸੀ।


Tags: Bigg Boss 13Arhaan KhanEx GirlfriendAmrita DhanoaRevealsIntimateBreak UpSalman Khan

About The Author

sunita

sunita is content editor at Punjab Kesari