FacebookTwitterg+Mail

ਅਰਹਾਨ ਨੇ ਸਿਧਾਰਥ 'ਤੇ ਤੇਜ਼ਾਬ ਸੁੱਟਣ ਦੀ ਦਿੱਤੀ ਧਮਕੀ, ਫੈਨਜ਼ ਨੇ ਮੁੰਬਈ ਪੁਲਸ ਨੂੰ ਕੀਤੀ ਸ਼ਿਕਾਇਤ

bigg boss 13  arhaan khan threatens to throw acid on sidharth
23 December, 2019 08:48:41 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇਕ ਵਾਰ ਫਿਰ ਹੰਗਾਮਾ ਹੋਇਆ ਹੈ ਤੇ ਇਸ ਵਾਰ ਵੀ ਹੰਗਾਮਾ ਸਿਧਾਰਥ ਸ਼ੁਕਲਾ ਨੂੰ ਲੈ ਕੇ ਹੀ ਕੀਤਾ ਗਿਆ ਹੈ। ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵਿਚਕਾਰ ਜ਼ਬਰਦਸਤ ਲੜਾਈ ਹੋਈ। ਦੋਵਾਂ ਵਿਚਕਾਰ ਪਹਿਲਾਂ ਅਫੇਅਰ ਹੋਣ ਦੀ ਵੀ ਚਰਚਾ ਹੁੰਦੀ ਰਹੀ ਹੈ।


ਹੁਣ ਹੋਏ ਹੰਗਾਮੇ ਦੌਰਾਨ ਅਰਹਾਨ ਖਾਨ ਨੇ ਰਸ਼ਮੀ ਦੇਸਾਈ ਦਾ ਪੱਖ ਲੈਂਦਿਆਂ ਸਿਧਾਰਥ ਸ਼ੁਕਲਾ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਦਰਸ਼ਕਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਇਹ ਮੁੰਬਈ ਪੁਲਸ ਨੂੰ ਟੈਗ ਕੀਤਾ ਹੈ।

ਦਰਸ਼ਕਾਂ ਨੇ ਅਰਹਾਨ ਖਾਨ ਖਿਲਾਫ ਪੁਲਸ ਕਾਰਵਾਈ ਦੀ ਮੰਗ ਕੀਤੀ ਹੈ। ਅਰਹਾਨ ਖਾਨ ਦਾ ਇਹ ਕੁਮੈਂਟ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵਿਚਕਾਰ ਚੱਲ ਰਹੀ ਲੜਾਈ ਦੌਰਾਨ ਆਇਆ ਸੀ, ਜਿਹੜਾ ਕੱਲ੍ਹ ਹੋਈ ਵੀਕੈਂਡ ਕਾ ਵਾਰ 'ਚ ਦੇਖਣ ਨੂੰ ਮਿਲਿਆ।

 

ਇਸ ਮੌਕੇ ਸਲਮਾਨ ਖਾਨ ਵੀ ਮੰਚ 'ਤੇ ਮੌਜੂਦ ਹੋ ਕੇ ਇਹ ਦੇਖ ਰਹੇ ਸਨ। ਰਸ਼ਮੀ ਤੇ ਸਿਧਾਰਥ ਵਿਚਕਾਰ ਤੂ-ਤੂ ਮੈਂ-ਮੈਂ ਚੱਲ ਰਹੀ ਸੀ। ਰਸ਼ਮੀ ਸਿਧਾਰਥ 'ਤੇ ਚਾਹ ਸੁੱਟ ਦਿੰਦੀ ਹੈ। ਇਸ ਤੋਂ ਬਾਅਦ ਸਿਧਾਰਥ ਵੀ ਉਸ 'ਤੇ ਚਾਹ ਸੁੱਟ ਦਿੰਦੇ ਹਨ। ਉਦੋਂ ਹੀ ਉਸ ਲੜਾਈ 'ਚ ਅਰਹਾਨ ਖਾਨ ਵੀ ਆ ਧਮਕਦੇ ਹਨ ਤੇ ਉਹ ਰਸ਼ਮੀ ਦਾ ਪੱਖ ਲੈਂਦੇ ਹੋਏ ਸਿਧਾਰਥ ਨਾਲ ਉਲਝ ਪੈਂਦੇ ਹਨ। ਗੱਲ ਇੱਥੋਂ ਤਕ ਵਧ ਜਾਂਦੀ ਹੈ ਕਿ ਦੋਵੇਂ ਹਿੰਸਕ ਹੋ ਜਾਂਦੇ ਹਨ। ਅਰਹਾਨ ਖਾਨ, ਪਾਰਸ ਛਾਬੜਾ ਤੇ ਵਿਕਾਸ ਗੁਪਤਾ ਨੂੰ ਇਸ ਲੜਾਈ ਨੂੰ ਰੋਕਣ ਲਈ ਅੱਗੇ ਆਉਣਾ ਪੈਂਦਾ ਹੈ।

 

ਲੜਾਈ ਦੇਖ ਰਹੇ ਸਲਮਾਨ ਖਾਨ ਦੋਵਾਂ ਨੂੰ ਉਨ੍ਹਾਂ ਦੇ ਵਿਵਹਾਰ ਲਈ ਝਾੜ ਪਾਉਂਦੇ ਹਨ। ਇਨ੍ਹਾਂ ਸਾਰਿਆਂ ਦੇ ਵਿਚਕਾਰ ਅਰਹਾਨ ਸਿਧਾਰਥ ਨਾਲ ਲੜਾਈ ਤੋਂ ਬਾਅਦ ਕਹਿੰਦੇ ਹਨ, ''ਚਾਹ ਨਹੀਂ ਸਿੱਧਾ ਐਸਿਡ ਸੁੱਟਾਂਗਾ, ਇਸ ਦੇ ਮੂੰਹ 'ਤੇ।''

ਇਸ ਤੋਂ ਬਾਅਦ ਇਹ ਕਲਿੱਪ ਵਾਇਰਲ ਹੋ ਗਈ ਤੇ ਦਰਸ਼ਕ ਵੀ ਇਸ ਨੂੰ ਦੇਖਣ ਤੋਂ ਬਾਅਦ ਹੈਰਾਨ ਹੋ ਗਏ। ਇਸ ਤੋਂ ਬਾਅਦ ਫੈਨਜ਼ ਨੇ ਇਸ ਨੂੰ ਸਲਮਾਨ ਖਾਨ ਤੇ ਮੁੰਬਈ ਪੁਲਸ ਨੂੰ ਟੈਗ ਕੀਤਾ ਤੇ ਅਰਹਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸਿਧਾਰਥ ਸ਼ੁਕਲਾ ਬਿੱਗ ਬੌਸ 13 ਦੇ ਹੁਣ ਤਕ ਦੇ ਸਭ ਤੋਂ ਮਸ਼ਹੂਰ ਕੰਟੈਸਟੈਂਟ ਹਨ।


Tags: Bigg Boss 13Arhaan KhanAcidSidharth ShuklaTwitterMumbai PoliceSalman Khan

About The Author

sunita

sunita is content editor at Punjab Kesari