FacebookTwitterg+Mail

ਆਸਿਮ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਹਿਮਾਂਸ਼ੀ, ਸ਼ਹਿਨਾਜ਼ ਨੇ ਕੀਤੀ ਭਾਊ ਦੀ ਨੀਂਦ ਹਰਾਮ

bigg boss 13  asim riaz confesses his love for himanshi khurana
06 December, 2019 02:45:17 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਦੋ ਕੰਟੈਸਟੈਂਟ ਆਸਿਮ ਰਿਆਜ਼ ਤੇ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਦੀ ਦੋਸਤੀ ਦਿਨੋਂ-ਦਿਨ ਡੂੰਘੀ ਹੁੰਦੀ ਨਜ਼ਰ ਆ ਰਹੀ ਹੈ। ਆਸਿਮ ਰਿਆਜ਼, ਹਿਮਾਂਸ਼ੀ ਖੁਰਾਨਾ ਨੂੰ ਕਿੰਨਾ ਪਸੰਦ ਕਰਦੇ ਹਨ ਇਹ ਉਹ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਆਖ ਚੁੱਕੇ ਹਨ। ਹਾਲਾਂਕਿ ਹਿਮਾਸ਼ੀ ਖੁਰਾਨਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਕਮਿਟੇਡ ਹੈ ਅਤੇ ਬਿੱਗ ਬੌਸ ਦੇ ਘਰੋਂ ਬਾਹਰ ਨਿਕਲ ਕੇ ਉਹ ਵਿਆਹ ਕਰਵਾਉਣ ਵਾਲੀ ਹੈ। ਹਿਮਾਂਸ਼ੀ ਖੁਰਾਨਾ ਦੇ ਰਿਲੇਨਸ਼ਿਪ ਬਾਰੇ ਜਾਣਨ ਤੋਂ ਬਾਅਦ ਆਸਿਮ ਰਿਆਜ਼ ਦੀਆਂ ਫੀਲਗਿੰਸ ਉਸ ਲਈ ਘੱਟ ਨਹੀਂ ਹੋ ਰਹੀਆਂ।


ਹਾਲ ਹੀ 'ਚ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਆਸਿਮ ਰਿਆਜ਼, ਹਿਮਾਂਸ਼ੀ ਨੂੰ ਆ ਰਿਹਾ ਹੈ, ''ਮੇਰੀ ਜ਼ਿੰਦਗੀ 'ਚ ਆਉਣ ਲਈ ਤੁਹਾਡਾ ਸ਼ੁਕਰੀਆ। ਤੁਹਾਡੀ ਵਾਈਬਸ ਇੰਨੀਆਂ ਚੰਗੀਆਂ ਹਨ ਕਿ ਦਿਲ ਕਰਦਾ ਹੈ ਕਿ ਤੁਹਾਡੇ ਅੱਗੇ ਪਿੱਛੇ ਘੁੰਮਦਾ ਰਹਾਂ। ਸਹੀ 'ਚ ਪਿਆਰ ਹੋ ਗਿਆ ਹੈ ਤੁਹਾਡੇ ਨਾਲ, ਤੁਹਾਨੂੰ ਲੈ ਕੇ ਮੈਨੂੰ ਜੋ ਫੀਲਿੰਗ ਆਈ ਹੈ ਉਹ ਅੱਜ ਤਕ ਕਦੇ ਨਹੀਂ ਆਈ।'' ਇਸ 'ਤੇ ਹਿਮਾਂਸ਼ੀ ਖੁਰਾਨਾ ਕਹਿੰਦੀ ਹੈ, ''ਲੋਕ ਮਜਨੂ ਕਹਿਣਗੇ ਤੁਹਾਨੂੰ ਅੱਜ ਤੋਂ ਬਾਅਦ।'' ਇਸ ਤੋਂ ਬਾਅਦ ਜਵਾਬ 'ਚ ਆਸਿਮ ਕਹਿੰਦਾ ਹੈ, ''ਪਿਆਰ ਕੀਆ ਤੋਂ ਡਰਨਾ ਕਿਆ।'' ਆਸਿਮ ਦੀ ਇਹ ਗੱਲ ਸੁਣ ਕੇ ਹਿੰਮਾਸ਼ੀ ਕਹਿੰਦੀ ਹੈ, ''ਸ਼ੁਕਰੀਆ ਮੇਰਾ ਹਮੇਸ਼ਾ ਸਾਥ ਦੇਣ ਲਈ। ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ।'' ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਲੇ ਲਾਉਂਦੇ ਹਨ।

 

ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਹਿੰਦੁਸਤਾਨੀ ਭਾਊ ਨਾਲ ਲੜਦੀਆਂ ਨਜ਼ਰ ਆਉਂਦੀਆਂ ਹਨ। ਸ਼ਹਿਨਾਜ਼ ਤੇ ਮਾਹਿਰਾ ਭਾਊ ਨੂੰ ਨੀਂਦ ਤੋਂ ਜਗਾਉਂਦੀਆਂ ਹਨ, ਜਿਸ 'ਤੇ ਭਾਊ ਗੁੱਸੇ 'ਚ ਭੜਕ ਜਾਂਦਾ ਹੈ। ਇਸ ਤੋਂ ਬਾਅਦ ਭਾਊ ਸ਼ਹਿਨਾਜ਼ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਉਂਦੇ ਹਨ।


Tags: Bigg Boss 13Asim RiazConfessesLoveHimanshi KhuranaShehnaz Kaur GillHindustani BhauMahira SharmaSalman KhanInstagramVideo ViralTV Celebrity

About The Author

sunita

sunita is content editor at Punjab Kesari