FacebookTwitterg+Mail

ਬੇਘਰ ਹੁੰਦੇ ਹੀ ਹਿਮਾਂਸ਼ੀ ਦੇ ਬਦਲੇ ਤੇਵਰ, ਖੋਲ੍ਹੇ 'ਬਿੱਗ ਬੌਸ ਦੇ ਘਰ' ਦੇ ਸਾਰੇ ਰਾਜ਼ (ਵੀਡੀਓ)

bigg boss 13  himanshi calls her eviction   planned    says   things were fixed
13 December, 2019 02:18:18 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਗਾਇਕਾ ਹਿਮਾਂਸ਼ੀ ਖੁਰਾਨਾ ਦਾ ਸਫਰ ਕੁਝ ਹੀ ਹਫਤੇ ਚੱਲਿਆ। ਪਿਛਲੇ ਹਫਤੇ ਹੀ ਉਹ ਘਰ ਤੋਂ ਬੇਘਰ ਹੋ ਗਏ ਸਨ। ਹਿਮਾਂਸ਼ੀ ਨੇ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਨੂੰ ਰੋਦੇ ਹੋਏ ਦੇਖਿਆ ਗਿਆ ਸੀ ਅਤੇ ਨਾਲ ਹੀ ਉਨ੍ਹਣ ਨੇ ਮੇਕਰਸ 'ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ। ਹੁਣ ਹਿਮਾਂਸ਼ੀ ਨੇ 'ਜਗ ਬਾਣੀ' ਨੂੰ ਦਿੱਤੇ ਇਕ ਇੰਟਰਵਿਊ 'ਚ ਬਿੱਗ ਬੌਸ ਨੂੰ ਲੈ ਕੇ ਕਈ ਰਾਜ਼ ਖੋਲ੍ਹੇ ਹਨ। ਹਿਮਾਂਸ਼ੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਐਵੀਕਸ਼ਨ ਪੂਰੀ ਤਰ੍ਹਾਂ ਨਾਲ ਯੋਜਨਾ ਤਹਿਤ ਹੋਇਆ। ਕੈਪਟਨ ਸਿਧਾਰਥ ਸ਼ੁਕਲਾ ਨੂੰ ਨੌਮੀਨੇਟ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਤੋਂ ਬਾਅਦ ਪਾਰਸ ਨੂੰ ਸਰਜਰੀ ਲਈ ਘਰ ਤੋਂ ਬਾਹਰ ਲੈ ਜਾਇਆ ਗਿਆ। ਸਾਰਿਆਂ ਨੂੰ ਪਤਾ ਹੈ ਕਿ ਪਾਰਸ ਨੂੰ ਪਿਛਲੇ ਹਫਤੇ ਸਭ ਤੋਂ ਘੱਟ ਵੋਟ ਮਿਲੇ ਸਨ। ਮੈਨੂੰ ਪੂਰੀ ਯੋਜਨਾ ਬਣਾ ਕੇ ਬਾਹਰ ਕੱਢਿਆ ਗਿਆ। ਮੈਨੂੰ ਇਹ ਸਭ ਨਕਲੀ ਲੱਗ ਰਿਹਾ ਹੈ। ਜਦੋਂ ਪਾਰਸ ਘਰ ਤੋਂ ਬਾਹਰ ਗਿਆ ਉਦੋ ਮੇਕਰਸ ਨੇ ਵੋਟਿੰਗ ਲਾਈਨ ਖੋਲ੍ਹੀ। ਇਸ ਤੋਂ ਬਾਅਦ ਉਸ ਦਿਨ ਘਰਵਾਲਿਆਂ ਤੋਂ ਪੁੱਛਿਆ ਗਿਆ ਕਿ ਕਿਸ ਨੂੰ ਘਰ ਤੋਂ ਬਾਹਰ ਚਲੇ ਜਾਣਾ ਚਾਹੀਦਾ। ਇਹ ਬਿਲਕੁਲ ਗਲਤ ਸੀ। ਇਹ ਜਨਤਾ ਦਾ ਫੈਸਲਾ ਬਿਲਕੁਲ ਨਹੀਂ ਸੀ। ਮੈਨੂੰ ਗਲਤ ਤਰੀਕੇ ਨਾਲ ਕੱਢਿਆ ਗਿਆ। ਮੇਕਰਸ ਪਾਰਸ ਤੇ ਸਿਧਾਰਥ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।''

ਦੱਸ ਦਈਏ ਕਿ ਹਿਮਾਂਸ਼ੀ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਹੋਏ ਵਿਵਾਦ 'ਤੇ ਕਿਹਾ, ''ਜੇਕਰ ਮੈਂ ਬਿੱਗ ਬੌਸ ਦੇ ਘਰ ਨਾ ਜਾਂਦੀ ਤਾਂ ਕਿ ਸ਼ਹਿਨਾਜ਼, ਮੇਰੇ ਕੋਲੋਂ ਮੁਆਫੀ ਮੰਗਦੀ। ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ। ਜੇ ਉਸ ਨੇ ਮੇਰੇ ਤੋਂ ਮੁਆਫੀ ਮੰਗਣੀ ਹੁੰਦੀ ਤਾਂ ਉਹ ਬਾਹਰ ਵੀ ਮੰਗ ਸਕਦੀ ਸੀ।'' ਇਸ ਤੋਂ ਇਲਾਵਾ ਉਨ੍ਹਾਂ ਨੇ ਆਸਿਮ ਰਿਆਜ਼ ਨਾਲ ਆਪਣੇ ਰਿਸ਼ਤੇ 'ਤੇ ਵੀ ਗੱਲ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਹਿਮਾਂਸ਼ੀ ਨੇ ਆਪਣੀ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਕਈ ਹੋਰ ਗੱਲਾਂ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ।


Tags: Himanshi KhuranaBigg Boss 13Things were FixedWild Card EntryShehnaz Kaur GillParas ChhabraSiddharth ShuklaPunjabi Actress

About The Author

sunita

sunita is content editor at Punjab Kesari