FacebookTwitterg+Mail

ਹਿਮਾਂਸ਼ੀ ਨੇ ਖੋਲ੍ਹੀ ਸਲਮਾਨ ਦੀ ਪੋਲ, ਦੱਸਿਆ 'ਭਾਂਡੇ ਤੇ ਬਾਥਰੂਮ ਸਾਫ' ਕਰਨ ਦਾ ਅਸਲੀ ਸੱਚ (ਵੀਡੀਓ)

bigg boss 13  himanshi khurana video of mocking salman khan
06 January, 2020 08:43:48 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਕੰਟੈਸਟੈਂਟ ਹਿਮਾਂਸ਼ੀ ਖੁਰਾਨਾ ਨੇ ਸਲਮਾਨ ਖਾਨ ਦੇ ਘਰ 'ਚ ਭਾਂਡੇ ਸਾਫ ਕਰਦਿਆਂ ਨੂੰ ਡਰਾਮਾ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਜਿਹਾ ਕਰਨ ਲਈ 630 ਕਰੋੜ ਰੁਪਏ ਮਿਲ ਰਹੇ ਹਨ। ਕੁਝ ਸਮੇਂ ਪਹਿਲੇ 'ਬਿੱਗ ਬੌਸ' ਦੇ ਹੋਸਟ ਸਲਮਾਨ ਨੇ ਇਕ 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ 'ਬਿੱਗ ਬੌਸ 13' ਦੇ ਘਰ 'ਚ ਆਏ ਸਨ। ਉਹ ਘਰਵਾਲਿਆਂ ਨੂੰ ਮਿਲਣ ਜਾਂ ਉਨ੍ਹਾਂ ਦਾ ਧੰਨਵਾਦ ਕਰਨ ਲਈ ਨਹੀਂ ਆਏ ਸਨ ਸਗੋਂ ਸਾਰੇ ਗੰਦੇ ਭਾਂਡੇ ਤੇ ਬਾਥਰੂਮ ਦੀ ਸਫਾਈ ਕਰਨ ਲਈ ਆਏ ਸਨ। ਉਦੋਂ ਸ਼ਹਿਨਾਜ਼ ਕੌਰ ਗਿੱਲ ਦੀ ਕੈਪਟੈਂਸੀ ਦਾ ਦੌਰ ਸੀ ਤੇ ਕੰਟੈਸਟੈਂਟ ਘਰ ਦਾ ਕੰਮ ਨਹੀਂ ਕਰ ਰਹੇ ਸਨ। ਸਲਮਾਨ ਨੂੰ ਘਰ ਦੀ ਸਫਾਈ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਸ਼ੰਸਾ ਮਿਲੀ ਪਰ ਇਸ 'ਤੇ ਹਿਮਾਂਸ਼ੀ ਖੁਰਾਣਾ ਨੂੰ ਕੁਝ ਹੋਰ ਲੱਗਦਾ ਹੈ।

 

ਇਕ ਵੀਡੀਓ 'ਚ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੂੰ ਇਕ ਸੈਲੂਨ 'ਚ ਖੁਦ ਨੂੰ ਤਿਆਰ ਕਰਦੇ ਦੇਖਿਆ ਜਾ ਸਕਦਾ ਹੈ, ਜਦਕਿ ਇਕ ਆਦਮੀ ਨਾਲ ਉਹ ਇਸ ਘਟਨਾ ਬਾਰੇ 'ਚ ਗੱਲਬਾਤ ਕਰ ਰਹੀ ਹੈ। ਹਿਮਾਂਸ਼ੀ ਕਹਿੰਦੀ ਹੈ, ਜਿਸ 'ਤੇ ਉਹ ਆਦਮੀ ਜਵਾਬ ਦਿੰਦਾ ਹੈ ਕਿ 'ਬਿੱਗ ਬੌਸ 13' 'ਚ ਸਲਮਾਨ ਨੇ ਵੀ ਗੰਦੇ ਭਾਂਡੇ ਸਾਫ ਕੀਤੇ ਸਨ। ਹਿਮਾਂਸ਼ੀ ਉਦੋਂ ਹੱਸਦੀ ਹੈ ਤੇ ਸਾਹਮਣੇ ਵਾਲਾ ਵਿਅਕਤੀ ਪੁੱਛਦਾ ਹੈ ਕਿ ਕੀ ਸਲਮਾਨ ਡਰਾਮਾ ਕਰ ਰਹੇ ਸਨ? ਇਸ 'ਤੇ ਉਹ ਸਿਰ ਹਿਲਾਉਂਦੀ ਹੈ ਤੇ ਕਹਿੰਦੀ ਹੈ ਕਿ ਉਹ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਲਈ 630 ਕਰੋੜ ਰੁਪਏ ਚਾਰਜ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਅਜਿਹਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਦੋਵੇਂ ਨੇ ਸਲਮਾਨ ਖਾਨ ਦੇ ਪੇਮੈਂਟ 'ਤੇ ਵੀ ਜ਼ਿਆਦਾ ਚਰਚਾ ਕੀਤੀ।


Tags: Bigg Boss 13Himanshi KhuranaVideo ViralSalman KhanWeekend Ka VaarDish WashingSidharth ShuklaAsim Riaz600 CroresClean

About The Author

sunita

sunita is content editor at Punjab Kesari