FacebookTwitterg+Mail

ਬਿੱਗ ਬੌਸ 13 : ਇਸ ਕੰਟੇਸਟੈਂਟ ਨੂੰ ਲੈ ਕੇ ਆਪਸ 'ਚ ਭਿੜੀਆਂ ਸ਼ਹਿਨਾਜ਼ ਤੇ ਮਾਹਿਰਾ ਸ਼ਰਮਾ (ਵੀਡੀਓ)

bigg boss 13  shehnaz kaur gill and mahira sharma cat fight for paras
04 October, 2019 04:49:28 PM

ਜਲੰਧਰ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' ਜਿਸ 'ਚ ਪਹਿਲੀ ਵਾਰ ਪੰਜਾਬੀ ਇੰਡਸਟਰੀ ਦਾ ਤੜਕਾ ਲਗਾਇਆ ਗਿਆ ਹੈ। ਜੀ ਹਾਂ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ, ਜੋ ਕਿ 'ਬਿੱਗ ਬੌਸ' ਦੇ ਘਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਪੰਜਾਬੀ ਇੰਡਸਟਰੀ ਦੀ ਇਕ ਹੋਰ ਮਾਡਲ ਮਾਹਿਰਾ ਸ਼ਰਮਾ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ। ਮਾਹਿਰਾ ਸ਼ਰਮਾ 'ਲਹਿੰਗੇ', 'ਲਵ ਯੂ ਓਏ', 'ਚੰਨ', 'ਗੱਲ ਕਰਕੇ' ਵਰਗੇ ਕਈ ਪੰਜਾਬੀ ਗੀਤਾਂ ਤੋਂ ਇਲਾਵਾ ਟੀ. ਵੀ. ਦੇ ਕਈ ਨਾਮੀ ਸੀਰੀਅਲਾਂ 'ਚ ਆਪਣੀ ਅਦਾਵਾਂ ਦਾ ਜਾਦੂ ਬਿਖੇਰ ਚੁੱਕੀ ਹੈ ਪਰ 'ਬਿੱਗ ਬੌਸ 13' ਦਾ ਘਰ ਅਜਿਹਾ ਹੈ, ਜਿੱਥੇ ਚੰਗੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਤਕਰਾਰ ਪੰਜਾਬੀ ਇੰਡਸਟਰੀ ਦੀ ਇਨ੍ਹਾਂ ਦੋਵੇਂ ਅਦਾਕਾਰਾਂ ਵਿਚਕਾਰ ਦੇਖਣ ਨੂੰ ਮਿਲ ਰਹੀ ਹੈ।


ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵਾਂ ਅਦਾਕਾਰਾਂ 'ਬਿੱਗ ਬੌਸ' ਦੇ ਕੰਟੇਸਟੈਂਟ ਪਾਰਸ ਛਾਬੜਾ ਨੂੰ ਲੈ ਜ਼ਬਰਦਸਤ ਝਗੜਾ ਕਰਦੀਆਂ ਨਜ਼ਰ ਆ ਰਹੀਆਂ ਹਨ। ਦੋਵੇਂ ਹੀ ਇਕ-ਦੂਜੇ 'ਤੇ ਚੀਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਕੌਰ ਗਿੱਲ ਦੀ ਭਾਵੇਂ ਉਹ 'ਬਿੱਗ ਬੌਸ' ਦੇ ਘਰ ਦੇ ਅੰਦਰ ਹੈ ਪਰ ਉਨ੍ਹਾਂ ਦਾ ਵਹਿਮ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਦਾ 'ਵਹਿਮ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: Bigg Boss 13Shehnaz Kaur GillMahira SharmaCat FightParas ChhabraShefali BaggaKoena MitraTV Celebrity

Edited By

Sunita

Sunita is News Editor at Jagbani.