FacebookTwitterg+Mail

‘ਬਿੱਗ ਬੌਸ 13’: ਸ਼ੇਫਾਲੀ ਬੱਗਾ ਬਣੀ ਲੋਕਾਂ ਦੀ ਮਨਪਸੰਦੀ ਮੁਕਾਬਲੇਬਾਜ਼, ਟਵਿਟਰ ’ਤੇ ਹੋ ਰਹੀ ਤਾਰੀਫ

bigg boss 13
04 October, 2019 11:20:14 AM

ਮੁੰਬਈ(ਬਿਊਰੋ)- ਬਿੱਗ ਬੌਸ ਦੇ ਘਰ ’ਚ ਹਰ ਦਿਨ ਕਿਸੇ ਨਾ ਕਿਸੇ ਚੀਜ਼ ’ਤੇ ਲੜਾਈ ਹੁੰਦੀ ਰਹਿੰਦੀ ਹੈ। ਬੀਤੇ ਦਿਨ ਦੇ ਐਪੀਸੋਡ ’ਚ ਸ਼ੇਫਾਲੀ ਬੱਗਾ ਅਤੇ ਸਿਧਾਰਥ ਸ਼ੁਕਲਾ ਵਿਚਾਲੇ ਲੜਾਈ ਵੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਸ਼ੇਫਾਲੀ ਕਾਰਨ ਦੇਵੋਲੀਨਾ ਦੇ ਕਵੀਨ ਨਾ ਬਣਨ ਕਾਰਨ ਸਾਰੇ ਘਰਵਾਲੇ ਉਸ ਨਾਲ ਨਾਰਾਜ਼ ਹੋ ਗਏ ਪਰ ਟਵਿੱਟਰ 'ਤੇ ਸ਼ੇਫਾਲੀ ਬੱਗਾ ਦੀ ਤਾਰੀਫ ਹੋ ਰਹੀ ਹੈ।

Punjabi Bollywood Tadka
ਦਰਅਸਲ, ਬੀਤੇ ਦਿਨ ਦੇ ਐਪੀਸੋਡ ’ਚ ਟੀਮ ਬੀ ਦਾ ਟਾਸਕ ਜਿੱਤਣ ਤੋਂ ਬਾਅਦ ਘਰ ਦੇ ਸਾਰੇ ਲੋਕਾਂ ਨੇ ਦੇਵੋਲੀਨਾ ਨੂੰ ਰਾਣੀ ਬਣਾਉਣ ਦਾ ਫੈਸਲਾ ਕੀਤਾ। ਸ਼ੇਫਾਲੀ ਤੋਂ ਇਲਾਵਾ ਘਰ ਦਾ ਹਰ ਵਿਅਕਤੀ ਇਸ ਨਾਲ ਸਹਿਮਤ ਸੀ। ਸ਼ੇਫਾਲੀ ਦੇ ਦੋਵੋਲੀਨਾ ਦੇ ਰਾਣੀ ਬਣਨ ’ਤੇ ਸਹਿਮਤ ਨਾ ਹੋਣ ਕਾਰਨ ਬਿੱਗ ਬੌਸ ਨੇ ਇਹ ਟਾਸਕ  ਰੱਦ ਕਰ ਦਿੱਤਾ। ਇਸ ਤੋਂ ਬਾਅਦ, ਇਸ ਹਫਤੇ ਘਰ ਵਿਚ ਕੋਈ ਰਾਣੀ ਨਹੀਂ ਬਣਾਈ ਗਈ। ਘਰ ਦੇ ਸਾਰੇ ਲੋਕਾਂ ਦੇ ਨਾਰਾਜ਼ ਹੋਣ ਦੇ ਬਾਵਜੂਦ, ਸ਼ੇਫਾਲੀ ਨੂੰ ਟਵਿੱਟਰ ’ਤੇ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਲੋਕ ਸ਼ੇਫਾਲੀ ਦੀ ਕਾਫੀ ਤਾਰੀਫ ਕਰ ਰਹੇ ਹਨ। 

 


Tags: Bigg Boss 13Shefali BaggaDevoleena BhattacharjeeTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari