FacebookTwitterg+Mail

‘ਬਿੱਗ ਬੌਸ 13’ ’ਚ ਅਜਿਹੇ ਬਦਲਾਅ ਦੇਖ ਨਾਰਾਜ਼ ਹੋਏ ਫੈਨਜ਼, ਕੀਤੇ ਟਵੀਟ

bigg boss 13
06 October, 2019 12:40:44 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਨੂੰ ਸ਼ੁਰੂ ਹੋਏ ਇਕ ਹਫਤਾ ਹੋ ਚੁੱਕਿਆ ਹੈ ਅਤੇ ਸ਼ੋਅ ਆਪਣੇ ਪ੍ਰੀਮੀਅਰ ਦੇ ਸਮੇਂ ਤੋਂ ਹੀ ਚਰਚਾ ’ਚ ਹੈ। ਬਿੱਗ ਬੌਸ ਦਾ ਹਰ ਸੀਜ਼ਨ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਸ਼ੋਅ ਦੇ ਮੁਕਾਬਲੇਬਾਜ਼, ਉਨ੍ਹਾਂ ਦੀ ਲੜਾਈ, ਬਿੱਗ ਬੌਸ ਦੇ ਟਾਸਕ ਅਤੇ ਸਲਮਾਨ ਖਾਨ ਦੇ ਅੰਦਾਜ਼ ਕਾਰਨ ਦਰਸ਼ਕ ਸ਼ੋਅ ਨਾਲ ਲਗਾਤਾਰ ਜੁੜੇ ਰਹਿੰਦੇ ਹਨ।

Punjabi Bollywood Tadka
ਸ਼ੋਅ ਦਾ ਹਰ ਸੀਜ਼ਨ ਕਿਸੇ ਨਾ ਕਿਸੇ ਕਾਰਨ ਵਿਵਾਦਾਂ ’ਚ ਰਹਿੰਦਾ ਹੈ ਪਰ ਇਸ ਵਾਰ ਤਾਂ ਇਕ ਹਫਤੇ ਦੇ ਅੰਦਰ ਹੀ ਟਵਿਟਰ ’ਤੇ ਇਸ ਦੇ ਲਈ ਲੋਕਾਂ ਦਾ ਗੁੱਸਾ ਫੁੱਟ ਪਿਆ। ਸ਼ੋਅ ’ਚ ਹੋ ਰਹੀ ਅਸ਼ਲੀਲਤਾ ਅਤੇ ਅਣਜਾਨ ਲੋਕਾਂ ਨੂੰ ਬੈੱਡ ਪਾਰਟਨਰਸ ਬਣਾਏ ਜਾਣ ਕਾਰਨ ਟਵਿਟਰ ’ਤੇ ਇਸ ਦਾ ਖੂਬ ਵਿਰੋਧ ਹੋ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸ਼ੋਅ ਕਾਰਨ ਭਾਰਤੀ ਸੰਸਕ੍ਰਿਤੀ ਖਤਰੇ ’ਚ ਹੈ।

Punjabi Bollywood Tadka
ਦੱਸ ਦੇਈਏ ਕਿ ਇਸ ਵਾਰ ਸ਼ੋਅ ’ਚ ਕੁਝ ਬਦਲਾਅ ਹੋਏ ਹਨ। ਜਿੱਥੇ ਪਿੱਛਲੀ ਵਾਰ ਮੁਕਾਬਲੇਬਾਜ਼ ਜੋੜੀਆਂ ’ਚ ਆਏ ਸਨ, ਉਥੇ ਹੀ ਇਸ ਵਾਰ ਘਰ ’ਚ ਆਏ ਲੋਕਾਂ ਨੂੰ ਬੈੱਡ ਪਾਰਟਨਰਸ ਬਣਾ ਦਿੱਤਾ ਗਿਆ ਹੈ। ਮਤਲਬ ਕਿ ਇਨ੍ਹਾਂ ਨੂੰ ਆਪਣਾ ਬੈੱਡ ਸ਼ੇਅਰ ਕਰਨਾ ਹੈ। ਇਸ ਗੱਲ ’ਤੇ ਸ਼ੋਅ ਨੂੰ ਲੈ ਕੇ ਲੋਕ ਭੜਕੇ ਹੋਏ ਹਨ।

Punjabi Bollywood Tadka

Punjabi Bollywood Tadka

Punjabi Bollywood Tadka


 


Tags: Bigg Boss 13TrollTwitterTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari