FacebookTwitterg+Mail

BB13: Weekend Ka Vaar ਤੋਂ ਪਹਿਲਾਂ ਜਾਣੋ ਇਸ ਹਫਤੇ ਕੌਣ ਹੋਵੇਗਾ ਘਰ ’ਚੋਂ ਬਾਹਰ

bigg boss 13
18 October, 2019 12:58:58 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦਾ ਇਹ ਤੀਜਾ ਹਫਤਾ ਹੈ। ਦੂਜੇ ਹਫਤੇ ਵਿਚ ਦਲਜੀਤ ਕੌਰ ਅਤੇ ਕੋਇਨਾ ਮਿਤਰਾ ਘਰ ’ਚੋਂ ਬੇਘਰ ਹੋ ਗਈਆਂ ਸਨ। ਇਸ ਵਾਰ ਵੀ ਘਰ ’ਚੋਂ ਦੋ ਲੋਕ ਬਾਹਰ ਜਾਣਗੇ। ‘ਵੀਕੈਂਡ ਦਿ ਵਾਰ’ ਵਿਚ ਸਲਮਾਨ ਖਾਨ ਨੇ ਖੁਦ ਖੁਲਾਸਾ ਕੀਤਾ ਸੀ ਕਿ ਡਬਲ ਐਵੀਕਸ਼ਨ ਹੋਵੇਗਾ। ਖਾਸ ਗੱਲ ਹੈ ਕਿ ਇਸ ਵਾਰ ਲੜਕੀਆਂ ਦੇ ਨਾਲ ਲੜਕੇ ਵੀ ਘਰ ’ਚੋਂ ਬਾਹਰ ਜਾਣ ਲਈ ਨਾਮੀਨੇਟ ਹੋਏ ਹਨ। ‘ਵੀਕੈਂਡ ਦਿ ਵਾਰ’ ਤੋਂ ਪਹਿਲਾਂ ਜਾਣੋ ਇਸ ਹਫਤੇ ਘਰ ’ਚੋਂ ਕਿਹੜੇ ਦੋ ਮੁਕਾਬਲੇਬਾਜ਼ ਬਾਹਰ ਹੋ ਜਾਉਣਗੇ।
Punjabi Bollywood Tadka
ਇਸ ਵਾਰ ਘਰ ’ਚੋਂ ਬੇਘਰ ਹੋਣ ਲਈ ਲੜਕਿਆਂ ਵਿਚ ਅਸੀਮ ਰਿਆਜ, ਸਿਧਾਰਥ ਡੇਅ, ਪਾਰਸ ਛਾਬੜਾ, ਅਬੂ ਮਲਿਕ ਹਨ। ਲੜਕੀਆਂ ਵਿਚ ਰਸ਼ਮੀ ਦੇਸਾਈ ਅਤੇ ਮਾਹਿਰਾ ਸ਼ਰਮਾ ਨਾਮੀਨੇਟਡ ਹਨ। ‘ਬਿੱਗ ਬੌਸ 13’ ਵੋਟਿੰਗ ਆਨਲਾਇਨ ਪੋਲ ਦੇ ਮੁਤਾਬਕ ਸਭ ਤੋਂ ਜ਼ਿਆਦਾ ਵੋਟ ਅਸੀਮ ਰਿਆਜ ਨੂੰ ਮਿਲੇ ਹਨ। ਖਬਰ ਲਿਖੇ ਜਾਣ ਤੱਕ ਵੋਟਿੰਗ ਦੇ ਮਾਮਲੇ ਵਿਚ ਅਸੀਮ ਪਹਿਲਾਂ ਨੰਬਰ ’ਤੇ ਹਾਂ। ਅਸੀਮ ਨੂੰ 46.52 ਫੀਸਦੀ ਵੋਟ ਮਿਲੇ ਹਨ। ਦੂਜੇ ਨੰਬਰ ’ਤੇ ਰਸ਼ਮੀ ਦੇਸਾਈ ਹਨ। ਰਸ਼ਮੀ ਨੂੰ 27.28 ਫੀਸਦੀ ਵੋਟ ਮਿਲੇ ਹਨ। ਤੀਜੇ ਨੰਬਰ ’ਤੇ ਮਾਹਿਰਾ ਸ਼ਰਮਾ ਹਨ।

Punjabi Bollywood Tadka
ਮਾਹਿਰਾ ਨੂੰ 8.66 ਫੀਸਦੀ ਵੋਟ ਮਿਲੇ ਹਨ। ਚੌਥੇ ਨੰਬਰ ’ਤੇ ਪਾਰਸ ਛਾਬੜਾ ਹਨ। ਪਾਰਸ ਨੂੰ 7.77 ਫੀਸਦੀ ਵੋਟ ਮਿਲੇ ਹਨ। ਪੰਜਵੇਂ ਨੰਬਰ ’ਤੇ ਅਬੂ ਮਲਿਕ ਹਨ। ਅਬੂ ਮਲਿਕ ਨੂੰ 5.28 ਫੀਸਦੀ ਵੋਟ ਮਿਲੇ ਹਨ। ਅਖੀਰ ਵਿਚ ਸਿਧਾਰਥ ਡੇਅ ਹਨ। ਸਿਧਾਰਥ ਨੂੰ 4.49 ਫੀਸਦੀ ਵੋਟ ਮਿਲੇ ਹਨ। ਇਸ ਵੋਟਿੰਗ ਪੋਲ ਮੁਤਾਬਕ ਲੜਕੀਆਂ ਵਿਚ ਸਭ ਤੋਂ ਘੱਟ ਵੋਟ ਮਾਹਿਰਾ ਸ਼ਰਮਾ ਨੂੰ ਅਤੇ ਲੜਕਿਆਂ ਵਿਚ ਸਭ ਤੋਂ ਘੱਟ ਵੋਟ ਸਿੱਧਾਰਥ ਡੇਅ ਨੂੰ ਮਿਲੇ ਹਨ। ਬਿੱਗ ਬੌਸ ਦੇ ਅੰਦਰ ਨਾਲ ਜੁੜੀ ਜਾਣਕਾਰੀ ਦੇਣ ਵਾਲੇ ‘ਦਿ ਖਬਰੀ’ ਨੇ ਅਕਾਊਂਟ ਨੇ ਇਕ ਟਵੀਟ ਕੀਤਾ ਹੈ।

 


ਦੱਸ ਦੇਈਏ ਕਿ ਬੀਤੇ ਹਫਤੇ ਦਲਜੀਤ ਅਤੇ ਕੋਇਨਾ ਨੇ ਘਰ ’ਚੋਂ ਬਾਹਰ ਜਾਂਦੇ ਹੀ ਕਈ ਖੁਲਾਸੇ ਕੀਤੇ ਸਨ । ਕੋਇਨਾ ਨੇ ਸਲਮਾਨ ਦੇ ’ਤੇ ਪੱਖਪਾਤ ਦਾ ਦੋਸ਼ ਲਗਾਇਆ। ਉਥੇ ਹੀ ਦਲਜੀਤ ਨੇ ਤਿੰਨ ਮੁਕਾਬਲੇਬਾਜ਼ਾਂ ਨੂੰ ਨਕਲੀ ਦੱਸਿਆ। ਦਲਜੀਤ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਸ਼ਹਿਨਾਜ਼ ਕੌਰ ਗਿੱਲ, ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਸਭ ਤੋਂ ਜ਼ਿਆਦਾ ਨਕਲੀ ਹਨ। ਇਸ ਦੇ ਨਾਲ ਹੀ ਦਲਜੀਤ ਨੇ ਸਿਧਾਰਥ ਸ਼ੁਕਲਾ ਨੂੰ ਸਭ ਤੋਂ ਰੀਅਲ ਮੈਂਬਰ ਦੱਸਿਆ।
Punjabi Bollywood Tadka


Tags: Bigg Boss 13Abu MalikMahira SharmaEliminateWeekend Ka Vaar

About The Author

manju bala

manju bala is content editor at Punjab Kesari