FacebookTwitterg+Mail

ਜਦੋਂ ਸਿਧਾਰਥ ਡੇਅ ਤੇ ਸ਼ੈਫਾਲੀ ਬੱਗਾ ’ਤੇ ਫੁੱਟਿਆ ਸਲਮਾਨ ਦਾ ਗੁੱਸਾ

bigg boss 13
29 October, 2019 09:30:13 AM

ਮੁੰਬਈ(ਬਿਊਰੋ)- ਬਿੱਗ ਬੌਸ 13 ਦਾ ਪਿੱਛਲਾ ਹਫਤਾ ਕਾਫੀ ਵਿਵਾਦਾਂ ਨਾਲ ਭਰਿਆ ਰਿਹਾ। ਬੀਤੇ ਹਫਤੇ ‘ਚ ਸੱਪ-ਸੀੜੀ ਦੇ ਟਾਸਕ ‘ਚ ਮੁਕਾਬਲੇਬਾਜ਼ਾਂ ‘ਚ ਹੱਥੋਪਾਈ ਅਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਜੋ ਸ਼ੋਅ ਦੇ ਹੋਸਟ ਸਲਮਾਨ ਖਾਨ ਨੂੰ ਬਿਲਕੁੱਲ ਪਸੰਦ ਨਾ ਆਇਆ ਅਤੇ ਉਨ੍ਹਾਂ ਨੇ ਬੀਤੇ ਹਫਤੇ ਨੂੰ ‘ਇਕ ਬੂਰਾ ਅਤੇ ਸ਼ਰਮਨਾਕ’ ਹਫਤਾ ਕਿਹਾ। ਬੀਤੇ ਹਫਤੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਡੇਅ ਦੀ ਲੜਾਈ ਕਾਫੀ ਹਾਈਲਾਈਟ ਹੋਈ ਸੀ। ਜਿਸ ‘ਚ ਸ਼ਹਿਨਾਜ਼ ਨੂੰ ਸਿਧਾਰਥ ਨੇ ‘ਥੁੱਕੀ ਹੋਈ ਕੁੜੀ’ ਕਿਹਾ ਸੀ। ਇਸ ਸ਼ਬਦ ‘ਤੇ ਸਲਮਾਨ ਨੇ ਸਿਧਾਰਥ ਨੂੰ ਖੂਬ ਸੁਣਾਇਆ, ਜਿਸ ‘ਚ ਸਿਧਾਰਥ ਨੇ ਕਿਹਾ ਕਿ ਮਰਦ ਨੂੰ ਉਸ ਲਈ ਗਲਤ ਵਤੀਰੇ ਬਾਰੇ ਸ਼ਿਕਾਇਤ ਕਰਨ ਦਾ ਪੂਰਾ ਅਧਿਕਾਰ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸ਼ਹਿਨਾਜ਼ ਉਸ ਦੇ ਮੂੰਹ ‘ਚ ਜ਼ਬਰਦਸਤੀ ਚਿਕੜ ਪਾ ਰਹੀ ਸੀ।
Punjabi Bollywood Tadka
ਸਿਧਾਰਥ ਦੇ ਨਾਲ ਸਲਮਾਨ ਨੇ ਸ਼ੈਫਾਲੀ ਬੱਗਾ ਦੀ ਕਲਾਸ ਵੀ ਲਈ ਕਿਉਂਕਿ ਸ਼ੈਫਾਲੀ ਨੇ ਸ਼ਹਿਨਾਜ਼ ਨੂੰ ‘ਮੱਝ’ ਕਿਹਾ ਸੀ। ਇਸ ‘ਤੇ ਸਲਮਾਨ ਉਸ ਨੂੰ ਕਹਿੰਦੇ ਹਨ ਕਿ ਇਕ ਮਹਿਲਾ ਹੋਣ ਦੇ ਨਾਅਤੇ ਉਹ ਦੂਜੀ ਮਹਿਲਾ ਲਈ ਅਜਿਹੇ ਸ਼ਬਦ ਦੀ ਵਰਤੋਂ ਕਿਵੇਂ ਕਰ ਸਕਦੀ ਹੈ ਨਾਲ ਹੀ ਸ਼ੈਫਾਲੀ ਨੂੰ ਸਿਧਾਰਥ ਦਾ ਪੱਖ ਲੈਣਾ ਵੀ ਕਾਫੀ ਭਾਰੀ ਪੈ ਗਿਆ। ਬੇਸ਼ੱਕ ਬਾਅਦ ‘ਚ ਸ਼ੈਫਾਲੀ ਨੇ ਸ਼ਹਿਨਾਜ਼ ਕੋਲੋਂ ਮੁਆਫੀ ਮੰਗੀ। ਜਿਸ ‘ਤੇ ਦੋਵਾਂ ਨੇ ਇਕ- ਦੂਜੇ ਨੂੰ ਗਲੇ ਲਗਾਇਆ।


Tags: Bigg Boss 13Siddhartha DeyShefali BaggaShehnaaz Gill

About The Author

manju bala

manju bala is content editor at Punjab Kesari