FacebookTwitterg+Mail

ਫੈਨਜ਼ ਨੂੰ ਝਟਕਾ, ਇਕ ਹਫਤੇ ’ਚ ਹੀ ਘਰ ’ਚੋਂ ਬੇਘਰ ਹੋਏ ਤਹਿਸੀਨ ਪੂਨਾਵਾਲਾ

bigg boss 13
11 November, 2019 11:57:16 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਵੀਕੇਂਡ ਦਾ ਵਾਰ ਐਪੀਸੋਡ ਵਿਚ ਇਸ ਵਾਰ ਸ਼ਨੀਵਾਰ ਨੂੰ ਅਚਾਨਕ ਐਵੀਕਸ਼ਨ ਹੋ ਗਿਆ। ਇਕ ਹਫਤੇ ਪਹਿਲਾਂ ਹੀ ਸ਼ੋਅ ਵਿਚ ਵਾਈਲਡ ਕਾਰਡ ਨਾਲ ਐਂਟਰੀ ਕਰਨ ਵਾਲੇ ਮੁਕਾਬਲੇਬਾਜ਼ ਤਹਿਸੀਨ ਪੂਨਾਵਾਲਾ ਸ਼ੋਅ ਤੋਂ ਬਾਹਰ ਹੋ ਗਏ ਹਨ। ਤਹਸੀਨ ਦੇ ਸ਼ੋਅ ’ਚੋਂ ਇੰਨੀ ਜਲਦੀ ਬੇਘਰ ਹੋਣ ’ਤੇ ਕਈ ਸਵਾਲ ਖੜੇ ਹੋ ਰਹੇ ਹਨ। ਤਹਿਸੀਨ ਨੇ ਜਦੋਂ ਐਂਟਰੀ ਲਈ ਸੀ ਤਾਂ ਉਨ੍ਹਾਂ ਨੇ ਬਾਕੀ ਮੁਕਾਬਲੇਬਾਜ਼ਾਂ ਨੂੰ ਚੈਲੇਂਜ ਦਿੰਦੇ ਹੋਏ ਕਿਹਾ ਸੀ ਕਿ ਉਹ ਹੀ ਸ਼ੋਅ ਜਿੱਤ ਕੇ ਜਾਣਗੇ। ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਉਹ ਕੜੀ ਟੱਕਰ ਦੇਣਗੇ ਪਰ ਇਕ ਹਫਤੇ ਵਿਚ ਹੀ ਬਾਹਰ ਹੋ ਜਾਣ ’ਤੇ ਉਨ੍ਹਾਂ ਦੇ ਫੈਨਜ਼ ਵੀ ਹੈਰਾਨ ਹਨ। ਤਹਿਸੀਨ ਪੂਨਾਵਾਲਾ ਦੀ ਪਤਨੀ ਮੋਨਿਕਾ ਵਾਡਰਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰ ਦੱਸਿਆ ਕਿ ਰਾਜਨੀਤਿਕ ਕਾਰਨਾਂ ਕਾਰਨ ਉਨ੍ਹਾਂ ਦਾ ਸਫਰ ਵਿਚਕਾਰ ਹੀ ਖਤਮ ਕੀਤਾ ਗਿਆ।
Punjabi Bollywood Tadka
ਮੋਨਿਕਾ ਨੇ ਆਪਣੀ ਇੰਸਟਾ ਸਟੋਰੀ ’ਤੇ ਲਿਖਿਆ,‘‘ਤੁਹਾਡਾ ਸਾਰਿਆਂ ਦਾ ਧੰਨਵਾਦ, ਇਨ੍ਹੇ ਪਿਆਰ ਅਤੇ ਸਮਰਥਨ ਲਈ। ਅਯੁੱਧਿਆ ’ਤੇ ਫੈਸਲਾ, ਦੇਸ਼ ਦੀ ਮੌਜੂਦਾ ਰਾਜਨੀਤਿਕ ਹਲਾਤਾਂ ਨਾਲ ਜੁੜੇ ਕੁਝ ਮਾਮਲੇ ਅਤੇ ਲੀਗਲ ਕਮਿਟਮੈਂਟਸ ਕਾਰਨ ਤਹਿਸੀਨ ਨੂੰ ਪਾਪੁਲਰਿਟੀ ਦੇ ਬਾਵਜੂਦ ਬਿੱਗ ਬੌਸ ਦੀ ਆਪਣੀ ਯਾਤਰਾ ਛੱਡਣੀ ਪਵੇਗੀ। ਉਨ੍ਹਾਂ ਨੂੰ ਆਪਣੇ ਰਾਜਨੀਤਿਕ ਜੋਨ ਵਿਚ ਵਾਪਸ ਆਉਣਾ ਪਵੇਗਾ।’’
Punjabi Bollywood Tadka
ਉਥੇ ਹੀ ਅਯੁੱਧਿਆ ਮਾਮਲੇ ’ਤੇ ਤਹਿਸੀਨ ਪੂਨਾਵਾਲਾ ਨੇ ਇੰਸਟਾਗ੍ਰਾਮ ’ਤੇ ਲਿਖਿਆ,‘‘ਇਕ ਭਾਰਤੀ ਨਾਗਰਿਕ ਦੇ ਰੂਪ ਵਿਚ ਮੈਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਉਸ ਦਾ ਸਵਾਗਤ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਉਚਿਤ ਅਤੇ ਤਰਕਪੂਰਨ ਅੰਕੜੇ ਹੋਣ ਤਾਂ ਮੰਦਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਵੱਖ-ਵੱਖ ਕਾਨੂੰਨੀ ਮਾਮਲਿਆਂ ਨੂੰ ਸੰਬੋਧਿਤ ਕਰਨਾ ਅਤੇ ਟੀ.ਵੀ. ਪ੍ਰੋਗਰਾਮਾਂ ’ਤੇ ਅੱਜ ਤੋਂ ਆਪਣੀ ਰਾਏ ਰੱਖਣਾ ਸ਼ੁਰੂ ਹੋ ਗਿਆ ਹੈ।’’
Punjabi Bollywood Tadka
ਦੱਸ ਦੇਈਏ ਕਿ ਤਹਿਸੀਨ ਅਕਸਰ ਟੀ.ਵੀ. ਦੇ ਰਾਜਨੀਤਿਕ ਬਹਿਸਬਾਜ਼ੀ ਵਿਚ ਪੈਨਲਿਸਟ ਦੇ ਤੌਰ ’ਤੇ ਨਜ਼ਰ ਆਉਂਦੇ ਹਨ। ਉਹ ਕਈ ਸਮਾਚਾਰ ਪੱਤਰਾਂ ਵਿਚ ਕਾਲਮ ਵੀ ਲਿਖਦੇ ਹਨ। ਤਹਿਸੀਨ ਨੂੰ ਕਈ ਵਾਰ ਪੇਜ ਥਰੀ ਪਾਰਟੀਆਂ ਅਤੇ ਫੈਸ਼ਨ ਇਵੈਂਟਸ ਵਿਚ ਦੇਖਿਆ ਗਿਆ ਹੈ।


Tags: Bigg Boss 13Tehseen PoonawalaWeekend Ka VaarSalman Khan

About The Author

manju bala

manju bala is content editor at Punjab Kesari