FacebookTwitterg+Mail

ਸਿਧਾਰਥ ਤੇ ਆਸਿਮ ਵਿਚਕਾਰ ਫਿਰ ਹੋਈ ਹੱਥੋਪਾਈ, ਘਰ ’ਚ ਮਚਿਆ ਬਵਾਲ (ਵੀਡੀਓ)

bigg boss 13
14 November, 2019 09:55:24 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਆਸਿਮ ਰਿਆਜ ਅਤੇ ਸਿਧਾਰਥ ਸ਼ੁਕਲਾ ਦਾ ਬਾਂਡ ਪਹਿਲੇ ਦਿਨ ਤੋਂ ਪਸੰਦ ਕੀਤਾ ਜਾ ਰਿਹਾ ਹੈ ਪਰ ਪਹਿਲੇ ਫਿਨਾਲੇ ਤੋਂ ਬਾਅਦ ਦੋਵਾਂ ਵਿਚਕਾਰ ਅਕਸਰ ਬਹਿਸਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹੀਂ ਦਿਨੀਂ ਦੋਵਾਂ ਨੂੰ ਆਪਸ ਵਿਚ ਲੜਦੇ ਦੇਖਿਆ ਜਾ ਰਿਹਾ ਹੈ। ਬੁੱਧਵਾਰ ਦੇ ਐਪੀਸੋਡ ਵਿਚ ਅਸੀਮ ਅਤੇ ਸਿਧਾਰਥ ਇਕ ਵਾਰ ਫਿਰ ਲੜ ਪਏ। ਆਸਿਮ ਨੇ ਸਿਧਾਰਥ ਨੂੰ ਉਨ੍ਹਾਂ ਦੀ ਟੀਮ ਦੇ ਕੈਪਟੇਂਸੀ ਟਾਸਕ ਹਾਰਨ ਦਾ ਜ਼ਿੰਮੇਦਾਰ ਦੱਸਿਆ।

ਕੈਪਟੇਂਸੀ ਟਾਸਕ ਹਾਰਨ ਨਾਲ ਭੜਕੇ ਆਸਿਮ ਰਿਆਜ

ਦਰਅਸਲ, ਕੈਪਟੇਂਸੀ ਟਾਸਕ ਵਿਚ ਸਿਧਾਰਥ ਦੀ ਸਟਰੈਟਿਜੀ ਸੀ ਕਿ ਸਿਰਫ ਅਰਹਾਨ ਖਾਨ ਦੀ ਟਨਲ ਭਰਣਗੇ। ਸਿਧਾਰਥ ਦੀ ਟੀਮ ਨੇ ਵਿਸ਼ਾਲ ਆਦਿੱਤਿਅ ਸਿੰਘ ਦੀ ਟਨਲ ਨੂੰ ਭਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਟਾਸਕ ਦੌਰਾਨ ਬਿੱਗ ਬੌਸ ਨੇ ਵਿਸ਼ਾਲ ਨੂੰ ਕੈਪਟਨ ਦਾ ਦਾਵੇਦਾਰ ਦੱਸ ਕੇ ਟਾਸਕ ਤੋਂ ਵੱਖ ਕੀਤਾ। ਬਾਅਦ ਵਿਚ ਅਰਹਾਨ-ਆਸਿਮ ਵਿਚਕਾਰ ਮੁਕਾਬਲਾ ਹੋਇਆ। ਅਰਹਾਨ ਜਿੱਥੇ 3 ਵਾਰ ਟਨਲ ’ਚੋਂ ਬਾਹਰ ਨਿਕਲੇ, ਉਥੇ ਹੀ ਅਸੀਮ ਇਕ ਵਾਰ ਵੀ ਬਾਹਰ ਨਹੀਂ ਨਿਕਲ ਪਾਇਆ।

ਆਸਿਮ ਰਿਆਜ ਨੇ ਇਸ ਦਾ ਪੂਰਾ ਠੀਕਰਾ ਸਿਧਾਰਥ ’ਤੇ ਭੰਨਿਆ। ਅਸੀਮ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਟੀਮ ਮੈਂਬਰਸ ਨੇ ਅਰਹਾਨ ਖਾਨ ਦੀ ਟਨਲ ਨੂੰ ਚੰਗੀ ਨਾਲ ਨਹੀਂ ਭਰਿਆ। ਆਸਿਮ ਦਾ ਦੋਸ਼ ਸੀ ਕਿ ਸਿਧਾਰਥ ਸਿਰਫ ਆਪਣੀ ਗੱਲ ਨੂੰ ਠੀਕ ਮੰਣਦੇ ਹਨ। ਦੂਜਿਆਂ ਦੀ ਗੱਲ ’ਤੇ ਗੌਰ ਨਹੀਂ ਕਰਦੇ। ਆਸਿਮ ਦੇ ਇਸ ਵਿਵਹਾਰ ਨਾਲ ਸਿਧਾਰਥ ਸ਼ੁਕਲਾ ਤੇ ਉਨ੍ਹਾਂ ਦੀ ਪੂਰੀ ਟੀਮ ਨਿਰਾਸ਼ ਦਿਸੀ।

ਆਸਿਮ-ਸਿਧਾਰਥ ਵਿਚਕਾਰ ਹੋਈ ਹੱਥੋਪਾਈ

ਆਉਣ ਵਾਲੇ ਐਪੀਸੋਡ ਵਿਚ ਸਿਧਾਰਥ ਅਤੇ ਆਸਿਮ ਵਿਚਕਾਰ ਫਿਰ ਤੋਂ ਲੜਾਈ ਦੇਖਣ ਨੂੰ ਮਿਲੇਗੀ। ਬੈੱਡਰੂਮ ਦੀ ਡਸਟਿੰਗ ਨੂੰ ਲੈ ਕੇ ਆਸਿਮ-ਸਿਧਾਰਥ ਇਕ ਵਾਰ ਫਿਰ ਤੋਂ ਲੜੇ। ਗੁੱਸੇ ਵਿਚ ਸਿਧਾਰਥ ਆਸਿਮ ਨੂੰ ਧੱਕਾ ਦੇਣਗੇ, ਜਿਸ ਤੋਂ ਬਾਅਦ ਆਸਿਮ ਵੀ ਚੁੱਪ ਨਹੀਂ ਬੈਠਣਗੇ। ਦੋਵਾਂ ਵਿਚਕਾਰ ਕਾਫੀ ਤੂੰ-ਤੂੰ, ਮੈਂ-ਮੈਂ ਹੋਵੇਗੀ।

 


Tags: Bigg Boss 13Siddharth ShuklaAsim RiazMajor FightVideo

About The Author

manju bala

manju bala is content editor at Punjab Kesari