FacebookTwitterg+Mail

BB13: ਸਿਧਾਰਥ ਸ਼ੁਕਲਾ ਕਾਰਨ ਆਰਤੀ ਸਿੰਘ ਨੂੰ ਆਇਆ ਪੈਨਿਕ ਅਟੈਕ

bigg boss 13
26 November, 2019 12:38:03 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ 'ਚ ਸੋਮਵਾਰ ਨੂੰ ਜਿੱਥੇ ਸਿਧਾਰਥ ਤੇ ਰਸ਼ਮੀ ਦੇ ਰੋਮਾਂਸ ਨੇ ਪੂਰੇ ਘਰ ਦਾ ਮਾਹੌਲ ਬਦਲ ਦਿੱਤਾ, ਉੱਥੇ ਹੀ ਇਕ ਮੁਕਾਬਲੇਬਾਜ਼ ਅਜਿਹੀ ਸੀ, ਜਿਸ ਨੂੰ ਸਿਧਾਰਥ ਕਾਰਨ ਪੈਨਿਕ ਅਟੈਕ ਆ ਗਿਆ ਤੇ ਉਹ ਸੀ ਆਰਤੀ ਸਿੰਘ। ਅਸਲ ਵਿਚ ਸੋਮਵਾਰ ਨੂੰ ਬਿੱਗ ਬੌਸ ਹਾਊਸ 'ਚ ਨੌਮੀਨੇਸ਼ਨ ਟਾਸਕ ਕਰਵਾਇਆ ਗਿਆ। ਇਸ ਟਾਸਕ 'ਚ ਸਭ ਦੇ ਸਾਹਮਣੇ ਇਕ ਛੂਰਾ ਰੱਖਿਆ ਸੀ, ਜੋ ਹਰੇਕ ਮੁਕਾਬਲੇਬਾਜ਼ ਨੂੰ ਅਜਿਹੇ ਦੋ ਲੋਕਾਂ ਦੇ ਪੁਤਲੇ 'ਚ ਮਾਰਨਾ ਸੀ, ਜਿਸ ਨੂੰ ਉਹ ਨੌਮੀਨੇਟ ਕਰਨਾ ਚਾਹੁੰਦੇ ਹਨ।
ਆਰਤੀ ਸਿੰਘ ਨੇ ਪਾਰਸ ਤੇ ਵਿਸ਼ਾਲ ਦੇ ਪੁਤਲੇ 'ਚ ਛੂਰਾ ਮਾਰਿਆ ਤਾਂ ਪਾਰਸ ਭੜਕ ਗਏ। ਇਸ ਦੌਰਾਨ ਆਰਤੀ ਦੇ ਉਨ੍ਹਾਂ ਦਰਮਿਆਨ ਤਿੱਖੀ ਬਹਿਸ ਹੋਈ। ਗੁੱਸੇ 'ਚ ਪਾਰਸ ਨੇ ਆਰਤੀ ਦੇ ਕਰੈਕਟਰ ਤੇ ਉਨ੍ਹਾਂ ਦੇ ਕੱਪੜਿਆਂ 'ਤੇ ਵੀ ਕੁਮੈਂਟ ਕੀਤਾ ਜਿਸ ਤੋਂ ਬਾਅਦ ਆਰਤੀ ਹੋਰ ਭੜਕ ਗਈ। ਟਾਸਕ ਖ਼ਤਮ ਹੋਣ ਤੋਂ ਬਾਅਦ ਆਰਤੀ ਹਿਮਾਂਸ਼ੀ ਨੂੰ ਇਹ ਕਹਿੰਦੀ ਹੋਈ ਰੋਣ ਲੱਗੀ ਕਿ ਉਸ ਨੂੰ ਬੁਰਾ ਲੱਗਾ ਕਿ ਪਾਰਸ ਇੰਨੀ ਬਦਤਮੀਜ਼ੀ ਕਰ ਰਿਹਾ ਸੀ ਤੇ ਸਿਧਾਰਥ ਨੇ ਉਸ ਨੂੰ ਕੁਝ ਨਹੀਂ ਕਿਹਾ।
ਆਰਤੀ ਨੇ ਕਿਹਾ, 'ਸਿਧਾਰਥ ਦੀ ਜਦੋਂ ਵੀ ਲੜਾਈ ਹੁੰਦੀ ਹੈ, ਮੈਂ ਉਸ ਦੇ ਨਾਲ ਖੜ੍ਹੀ ਰਹਿੰਦੀ ਹਾਂ, ਪਰ ਉਸ ਨੇ ਪਾਰਸ ਨੂੰ ਕੁਝ ਨਹੀਂ ਬੋਲਿਆ, ਮੈਨੂੰ ਬੁਰਾ ਲੱਗਾ'। ਇਸ ਤੋਂ ਬਾਅਦ ਆਰਤੀ ਇਕੱਲੀ ਬੈਠਕ ਕੇ ਰੋਣ ਲਗਦੀ ਹੈ। ਥੋੜ੍ਹੀ ਦੇਰ ਬਾਅਦ ਉਸ ਕੋਲ ਸਿਧਾਰਥ ਆਉਂਦੇ ਹਨ ਤੇ ਪੁੱਛਦੇ ਹਨ ਕਿ ਉਹ ਕਿਉਂ ਰੋ ਰਹੀ ਹੈ। ਇਸ ਤੋਂ ਬਾਅਦ ਸਿਧਾਰਥ ਤੇ ਆਰਤੀ ਦੀ ਵੀ ਬਹਿਸ ਹੋ ਜਾਂਦੀ ਹੈ। ਦੇਰ ਰਾਤ ਜਦੋਂ ਆਸਿਮ ਤੇ ਪਾਰਸ ਵਿਚਕਾਰ ਫਿਰ ਕਿਸੇ ਗੱਲ 'ਤੇ ਬਹਿਸ ਹੁੰਦੀ ਹੈ ਤਾਂ ਸ਼ੈਫਾਲੀ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਆਰਤੀ ਨੂੰ ਪੈਨਿਕ ਅਟੈਕ ਆਇਆ ਹੈ, ਉਸ ਨੂੰ ਆਰਾਮ ਕਰਨ ਦਿਉ।


Tags: Bigg Boss 13Siddharth ShuklaAarti SinghUpset

About The Author

manju bala

manju bala is content editor at Punjab Kesari