FacebookTwitterg+Mail

ਸ਼ਹਿਨਾਜ਼ ਤੇ ਸਿਧਾਰਥ ਦੀ ਖੱਟੀ-ਮਿੱਠੀ ਨੋਕ-ਝੋਕ ਵਾਲਾ ਵੀਡੀਓ ਆਇਆ ਸਾਹਮਣੇ

bigg boss 13
28 November, 2019 08:57:02 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੀਆਂ ਕਿਊਟ ਅਦਾਵਾਂ ਸਿਧਾਰਥ ਸ਼ੁਕਲਾ ਨਾਲ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ। ਹਾਲ ਹੀ ਵਿਚ ਇਨ੍ਹਾਂ ਦੋਵਾਂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਖੱਟੀ-ਮਿੱਠੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਪਹਿਲਾ ਪਿਲੋ ਫਾਈਟ ਕਰਦੇ ਨੇ ਤੇ ਫਿਰ ਸਿਧਾਰਥ ਸ਼ਹਿਨਾਜ਼ ਤੋਂ ਆਪਣੀ ਗੱਲਾਂ ਮਨਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਗਿੱਪੀ ਗਰੇਵਾਲ ਦੀ ਹਾਲ ਹੀ ‘ਚ ਆਈ ਪੰਜਾਬੀ ਫ਼ਿਲਮ ‘ਡਾਕਾ’ ‘ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਸੁਪਰ ਹਿੱਟ ਗੀਤਾਂ ‘ਚ ਅਦਾਕਾਰੀ ਦੇ ਰੰਗ ਬਿਖੇਰ ਚੁੱਕੀ ਹੈ।


Tags: Bigg Boss 13Shehnaz Kaur GillSiddharth ShuklaInstagramVideo

About The Author

manju bala

manju bala is content editor at Punjab Kesari