FacebookTwitterg+Mail

ਹੁਣ ਪੰਜ ਹਫਤੇ ਜ਼ਿਆਦਾ ਚੱਲੇਗਾ ‘ਬਿੱਗ ਬੌਸ 13’, ਫਿਨਾਲੇ ਦੀ ਡੇਟ ਆਈ ਸਾਹਮਣੇ

bigg boss 13
28 November, 2019 02:20:08 PM

ਮੁੰਬਈ(ਬਿਊਰੋ)- ਸਲਮਾਨ ਖਾਨ ਸਟਾਰਰ ਟੀ.ਵੀ. ਸ਼ੋਅ ਬਿੱਗ ਬੌਸ ਦਾ 13ਵਾਂ ਸੀਜਨ ਸੁਰਖੀਆਂ ਵਿਚ ਬਣਿਆ ਹੋਇਆ ਹੈ। ਕਦੇ ਘਰ ਦੇ ਮੁਕਾਬਲੇਬਾਜ਼ਾਂ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲਦੀ ਹੈ ਤੇ ਕਦੇ  ਹੱਥੋਪਾਈ ਦੇਖਣ ਨੂੰ ਮਿਲਦੀ ਹੈ। ਹਾਲ ਹੀ ਵਿਚ ਤਾਂ ਸ਼ੋਅ ਵਿਚ ਰੋਮਾਂਸ ਵੀ ਦੇਖਣ ਨੂੰ ਮਿਲਿਆ। ਦਰਸ਼ਕਾਂ ਨੂੰ ਇਸ ਵਾਰ ਬਿੱਗ ਬੌਸ ਕਾਫੀ ਪਸੰਦ ਰਿਹਾ ਹੈ, ਜਿਸ ਦੇ ਚਲਦੇ ਸ਼ੋਅ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ ਅਤੇ ਹੁਣ ਸ਼ੋਅ ਦੇ ਫਿਨਾਲੇ ਦੀ ਡੇਟ ਵੀ ਸਾਹਮਣੇ ਆ ਗਈ ਹੈ।
Punjabi Bollywood Tadka
ਦਰਅਸਲ ਕੁੱਝ ਸਮਾਂ ਪਹਿਲਾਂ ਹੀ ਅਜਿਹੀ ਖਬਰ ਸਾਹਮਣੇ ਆਈ ਸੀ ਕਿ ਸ਼ੋਅ ਦੇ ਮੇਕਰਸ ਨੇ ‘ਬਿੱਗ ਬੌਸ 13’ ਦੇ ਸਮੇਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਆਮਤੌਰ ’ਤੇ ਇਹ ਸ਼ੋਅ ਤਿੰਨ ਮਹੀਨੇ ਲਈ ਹੁੰਦਾ ਹੈ ਪਰ ਖਬਰਾਂ ਮੁਤਾਬਕ ਸ਼ੋਅ ਨੂੰ ਪੰਜ ਹਫਤੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਰਿਪੋਰਟ ਮੁਤਾਬਕ ਬਿੱਗ ਬੌਸ ਦਾ ਫਿਨਾਲੇ 16 ਫਰਵਰੀ 2020 ਨੂੰ ਸ਼ੂਟ ਕੀਤਾ ਜਾਵੇਗਾ।
Punjabi Bollywood Tadka
ਧਿਆਨਯੋਗ ਹੈ ਕਿ ਇਸ ਵਾਰ ਸ਼ੋਅ ਦੇ ਮੁਕਾਬਲੇਬਾਜ਼ ਕਾਫੀ ਸੁਰਖੀਆਂ ਵਿਚ ਹਨ। ਇਕ ਪਾਸੇ ਜਿੱਥੇ ਅਸੀਮ ਰਿਆਜ-ਹਿਮਾਂਸ਼ੀ ਖੁਰਾਨਾ ਦੀ ਜੋੜੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਤਾਂ ਉਥੇ ਹੀ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਵੀ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਸਿਧਾਰਥ ਅਤੇ ਆਸਿਮ ਦੀ ਲੜਾਈ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ।


Tags: Bigg Boss 13Grand FinaleDateSalman Khan

About The Author

manju bala

manju bala is content editor at Punjab Kesari