FacebookTwitterg+Mail

BB13: ਦੇਵੋਲੀਨਾ ਦੇ ਬਾਹਰ ਜਾਣ 'ਤੇ ਫੁੱਟ-ਫੁੱਟ ਕੇ ਰੋਈ ਰਸ਼ਮੀ ਦੇਸਾਈ, ਵੀਡੀਓ

bigg boss 13
01 December, 2019 01:25:02 PM

ਮੁੰਬਈ(ਬਿਊਰੋ)- 'ਬਿੱਗ ਬੌਸ 13’ ਦੇ ਘਰ 'ਚ ਡਰਾਮਾ ਲਗਾਤਾਰ ਹੁੰਦਾ ਹੀ ਰਹਿੰਦਾ ਹੈ, ਪਰ ਇਸ ਵੀਕੈਂਡ 'ਤੇ ਘਰ 'ਚ ਭਾਵੁਕ ਪਲ ਵੀ ਦੇਖੇ ਗਏ ਹਨ। ਇਹ ਪਲ ਉਸ ਸਮੇਂ ਆਇਆ ਜਦੋਂ ਦੇਵੋਲੀਨਾ ਘਰ ’ਚੋਂ ਬਾਹਰ ਜਾ ਰਹੀ ਸੀ ਤੇ ਇਸ ਨਾਲ ਦੁੱਖੀ ਰਸ਼ਮੀ ਦੇਸਾਈ ਭਾਵੁਕ ਹੋ ਗਈ। ਇਸ ਦੌਰਾਨ ਨਾ ਸਿਰਫ ਰਸ਼ਮੀ ਨੇ ਦੋਵੋਲੀਨਾ ਨੂੰ ਗਲੇ ਲਗਾਇਆ ਸਗੋਂ ਫੁੱਟ-ਫੁੱਟ ਕੇ ਰੋਣ ਵੀ ਲੱਗੀ। ਰਸ਼ਮੀ ਕਾਫੀ ਦੇਰ ਤਕ ਦੇਵੋਲੀਨਾ ਦੇ ਗਲੇ ਲੱਗ ਕੇ ਰੋਂਦੀ ਰਹੀ ਤੇ ਦੇਵੋਲੀਨਾ ਵੀ ਦੋਸਤੀ ਦਾ ਗੀਤ ਗਾ ਕੇ ਰਸ਼ਮੀ ਨੂੰ ਮੋਟੀਵੇਟ ਕਰਦੀ ਦਿਖਾਈ ਗਈ।


ਦੱਸਿਆ ਜਾ ਰਿਹਾ ਹੈ ਕਿ ਦੇਵੋਲੀਨਾ ਨੂੰ ਬੈਂਕ ਇੰਜਰੀ ਕਰਕੇ ਕੁਝ ਦਿਨਾਂ ਲਈ ਘਰ ’ਚੋਂ ਬਾਹਰ ਹੋ ਗਈ ਹੈ ਤੇ ਹੋ ਸਕਦਾ ਹੈ ਕਿ ਦੇਵੋਲੀਨਾ ਕੁਝ ਦਿਨ ਬਾਅਦ ਵਾਪਸ ਆ ਜਾਵੇ। ਹੁਣ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਠੀਕ ਹੋਣ ਤੋਂ ਬਾਅਦ ਵਾਪਸ ਵੀ ਆ ਸਕਦੀ ਹੈ। ਇਸ ਤੋਂ ਪਹਿਲਾਂ ਵੀ ਦੇਵੋਲੀਨਾ ਬਾਹਰ ਹੋ ਗਈ ਸੀ ਅਤੇ ਹੁਣ ਉਸ ਨੂੰ ਐਂਟਰੀ ਮਿਲੀ ਹੈ। ਉਥੇ ਹੀ ਦੇਵੋਲੀਨਾ ਨੂੰ ਘੱਟ ਵੋਟ ਕਾਰਨ ਸ਼ੋਅ ’ਚੋਂ ਬਾਹਰ ਨਹੀਂ ਕੀਤਾ ਗਿਆ ਹੈ। ਦਰਅਸਲ ਦੇਵੋਲੀਨਾ ਕੁਝ ਦਿਨਾਂ ਤੋਂ ਬੀਮਾਰ ਹੈ।


Tags: Bigg Boss 13Devoleena BhattacharjeeRashami DesaiVideoਬਿੱਗ ਬੌਸ 13

About The Author

manju bala

manju bala is content editor at Punjab Kesari