FacebookTwitterg+Mail

ਬਿੱਗ ਬੌਸ ਦੇ ਘਰ ਦਾ ਬਦਲਿਆ ਮਾਹੌਲ, ਰਸ਼ਮੀ ਤੋਂ ਬਾਅਦ ਸ਼ਹਿਨਾਜ਼ ਨਾਲ ਰੋਮਾਂਸ ਕਰਦੇ ਦਿਸੇ ਸਿਧਾਰਥ

bigg boss 13
02 December, 2019 09:21:00 AM

ਮੁੰਬਈ(ਬਿਊਰੋ)-  ਬਿੱਗ ਬੌਸ ਵਿਚ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਦਾ ਰੋਮਾਂਟਿਕ ਵੀਡੀਓ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਸ਼ੂਟ ਕੀਤਾ ਸੀ। ਇਹ ਵੀਡੀਓ ਇਕ ਟਾਸਕ ਦੌਰਾਨ ਸ਼ੂਟ ਕੀਤਾ ਗਿਆ ਸੀ। ਵੀਡੀਓ ਵਿਵੇਕ ਓਬੇਰਾਏ ਅਤੇ ਰਾਣੀ ਮੁਖਰਜ਼ੀ ਦੀ ਫਿਲਮ ‘ਸਾਥੀਆਂ‘ ਦੇ ਗੀਤ ’ਤੇ ਸੀ। ਇਸ ਤੋਂ ਪਹਿਲਾਂ ਵੀ ਸਿਧਾਰਥ ਅਤੇ ਰਸ਼ਮੀ ਨੂੰ ‘ਦਿਲ ਸੇ ਦਿਲ ਤੱਕ’ ਸੀਰੀਅਲ ਵਿਚ ਰੋਮਾਂਸ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ। ਇਕ ਵਾਰ ਫਿਰ  ਦਰਸ਼ਕਾਂ ਨੂੰ ਸ਼ੋਅ ਇਹ ਇਹ ਰੋਮਾਂਸ ਦੇਖਣ ਨੂੰ ਮਿਲਿਆ। ਰਸ਼ਮੀ ਤੋਂ ਬਾਅਦ ਹੁਣ ਸਿਧਾਰਥ ਰੋਮਾਂਟਿਕ ਮੂਡ ਵਿਚ ਸ਼ਹਿਨਾਜ਼ ਨਾਲ ਨਜ਼ਰ ਆਉਣ ਵਾਲੇ ਹਨ। ਇਸ ਦਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। 
 

ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਬਿੱਗ ਬੌਸ ਜਾਸੂਸ ਅਕਾਊਂਟ ਵੱਲੋਂ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਤੇ ਸਿਧਾਰਥ ਰੋਮਾਂਟਿਕ ਮੂਡ ਵਿਚ ਨਜ਼ਰ ਆ ਰਹੇ ਹਨ। ਪ੍ਰੋਮੋ ਵਿਚ ਦੋਵੇਂ ਇਕੱਠੇ ਵਧੀਆ ਨਜ਼ਰ ਆ ਰਹੇ ਹਨ। ਇਸ ਪ੍ਰੋਮੋ ਵਿਚ ਸ਼ਹਿਨਾਜ਼ ਸਿਧਾਰਥ ਨੂੰ ਖੁੱਦ ਨੂੰ ਚੁੱਕਣ ਨੂੰ ਕਹਿੰਦੀ ਹੈ, ਹਾਲਾਂਕਿ ਸਿਧਾਰਥ ਉਸ ਨੂੰ ਚੁੱਕਣ ਤੋਂ ਮਨਾ ਕਰਦੇ ਹੋਏ ਦਿਖਾਈ ਦਿੱਤੇ।


Tags: bigg boss 13Shehnaz Kaur GillSiddharth Shukla

About The Author

manju bala

manju bala is content editor at Punjab Kesari