FacebookTwitterg+Mail

ਵਿਕਾਸ ਦੇ ਇਕ ਫੈਸਲੇ ਨੇ ਬਦਲਿਆ ਘਰ ਦਾ ਮਾਹੌਲ, ਭੜਕੇ ਆਸਿਮ ਨੇ ਰਸ਼ਮੀ ਦੀ ਲਗਾਈ ਕਲਾਸ

bigg boss 13
10 December, 2019 12:07:11 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਵਿਕਾਸ ਗੁਪਤਾ ਦੇ ਆਉਣ ਤੋਂ ਬਾਅਦ ਪੂਰਾ ਖੇਲ ਪਲਟਦਾ ਨਜ਼ਰ ਆ ਰਿਹਾ ਹੈ।  ਸਿਧਾਰਥ ਅਤੇ ਪਾਰਸ ਦੇ ਸੀਕ੍ਰੇਟ ਰੂਮ ਵਿਚ ਜਾਣ ਤੋਂ ਬਾਅਦ ਵਿਕਾਸ ਹੁਣ ਘਰ ਵਿਚ ਕੁੱਝ ਅਜਿਹਾ ਕਰਨ ਵਾਲੇ ਹਨ, ਜਿਸ ਨੂੰ ਦੇਖ ਕੇ ਘਰਵਾਲੇ ਹੈਰਾਨ ਰਹਿ ਜਾਣਗੇ। ਬਿੱਗ ਬੌਸ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਘਰਵਾਲੇ ਕੈਪਟਨ ਦੀ ਦਾਅਵੇਦਾਰੀ ਲਈ ਟਾਸਕ ਕਰਨਗੇ। ਇਸ ਦੌਰਾਨ ਵਿਕਾਸ ਗੁਪਤਾ ਦੇ ਇਕ ਫੈਸਲੇ ਨਾਲ ਸਾਰੇ ਘਰਵਾਲਿਆਂ ਦਾ ਪੂਰਾ ਟਾਸਕ ਪਲਟ ਜਾਵੇਗਾ।
Punjabi Bollywood Tadka
ਬਿੱਗ ਬੌਸ ਦੇ ਨੌਂ ਦਸੰਬਰ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਇਕ ਪ੍ਰੋਮੋ ਦਿਖਾਇਆ ਗਿਆ ਸੀ। ਹੁਣ ਇਸ ਪ੍ਰੋਮੋ ਨੂੰ ਦਿ ਖਬਰੀ ਨੇ ਵੀ ਟਵਿਟਰ ’ਤੇ ਸਾਂਝਾ ਕੀਤਾ ਹੈ। ਇਸ ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਸਾਰੇ ਘਰਵਾਲੇ ਕੈਪਟਨ ਬਣਨ ਲਈ ਟਾਸਕ ਵਿਚ ਸ਼ਾਮਿਲ ਹੋਏ। ਟਾਸਕ ਮੁਤਾਬਕ ਸਾਰੇ ਘਰਵਾਲਿਆਂ ਦੇ ਨਾਮ ਦਾ ਲੈਟਰ ਬਾਕਸ ਰੱਖਿਆ ਹੈ। ਟਾਸਕ ਵਿਚ ਘਰਵਾਲਿਆਂ ਨੂੰ ਇਕ-ਦੂਜੇ ਦੀਆਂ ਚਿੱਠੀਆਂ ਨੂੰ ਨਸ਼ਟ ਕਰਨਾ ਹੋਵੇਗਾ। ਜੋ ਚਿੱਠੀ ਉਨ੍ਹਾਂ ਨੂੰ ਮਿਲ ਜਾਵੇਗੀ, ਉਸ ਨੂੰ ਲੈਟਰ ਬਾਕਸ ਵਿਚ ਪਾਉਣਾ ਹੋਵੇਗਾ।


ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਵਿਕਾਸ ਗੁਪਤਾ ਦੇ ਹੱਥ ਵਿਚ ਚਿੱਠੀ ਹੁੰਦੀ ਹੈ। ਵਿਕਾਸ ਕਹਿੰਦੇ ਹਨ ਕਿ ਚਿੱਠੀ ਦੇਣੀ ਹੈ ਜਾਂ ਨਹੀਂ ਇਸ ਦਾ ਫੈਸਲਾ ਰਸ਼ਮੀ ਦੇਸਾਈ ਕਰੇਗੀ। ਰਸ਼ਮੀ ਕੋਈ ਫੈਸਲਾ ਨਹੀਂ ਲੈ ਪਾਉਂਦੀ। ਇਸ ਤੋਂ ਬਾਅਦ ਵਿਕਾਸ ਰਸ਼ਮੀ ਕੋਲੋਂ ਚਿੱਠੀ ਲੈ ਕੇ ਨਸ਼ਟ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸਦੀ ਕੋਈ ਜ਼ਰੂਰਤ ਹੈ। ਇਸ ਤੋਂ ਬਾਅਦ ਘਰਵਾਲੇ ਕਹਿੰਦੇ ਹਨ ਤਾਂ ਤੁਸੀਂ ਦਾਅਵੇਦਾਰ ਬਣ ਗਏ । ਜਵਾਬ ਵਿਚ ਵਿਕਾਸ ਹਾਂ ਕਹਿੰਦੇ ਹਨ।
Punjabi Bollywood Tadka
ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਆਸਿਮ ਰਸ਼ਮੀ ਦੇਸਾਈ ਨੂੰ ਸੁਣਾ ਰਹੇ ਹਨ। ਆਸਿਮ ਕਹਿੰਦੇ ਹਨ ਕਿ ਤੁਹਾਨੂੰ ਕਹਿਣਾ ਚਾਹੀਦਾ ਹੈ ਸੀ ਕਿ ਕੋਈ ਫਰਕ ਨਹੀਂ ਪੈਂਦਾ, ਭਾਊ ਤੁਸੀਂ ਤੋੜ ਦਿਓ। ਤੁਹਾਡਾ ਹੱਥ ਟੁੱਟਿਆ ਹੈ ਮੂੰਹ ਨਹੀਂ। ਰਸ਼ਮੀ ਇਹ ਸੁਣ ਕੇ ਹੈਰਾਨ ਰਹਿ ਜਾਂਦੀ ਹੈ। ਉਥੇ ਹੀ ਸੀਕ੍ਰੇਟ ਰੂਮ ਵਿਚ ਪਾਰਸ ਕਹਿੰਦਾ ਹੈ ਕਿ ਵਿਕਾਸ ਮਸਤ ਕਰ ਗਿਆ। ਵਿਕਾਸ ਗੁਪਤਾ ਦੀ ਬਿੱਗ ਬੌਸ ਵਿਚ ਇਸ ਵੀਕੈਂਡ ਦਾ ਵਾਰ ਵਿਚ ਆਏ ਸਨ। ਘਰ ਵਿਚ ਆਏ ਸਿਰਫ ਤਿੰਨ ਦਿਨ ਹੋਏ ਹਨ ਅਤੇ ਤੀਜੇ ਦਿਨ ਦੀ ਕੈਪਟਨ ਦੀ ਦਾਅਵੇਦਾਰੀ ਪਾਉਣਾ ਖੁਦ ਵਿਚ ਵੱਡੀ ਗੱਲ ਹੈ।


Tags: Bigg Boss 13Captaincy TaskVikas GuptaAsim RiazRashami DesaiVideo

About The Author

manju bala

manju bala is content editor at Punjab Kesari