FacebookTwitterg+Mail

BB13: ਪਾਰਸ ਨੇ ਕੀਤੀ ਮਾਹਿਰਾ ਨੂੰ ਕਿੱਸ ਤਾਂ ਭੜਕੀ ਪ੍ਰੇਮਿਕਾ ਆਕਾਂਸ਼ਾ ਪੁਰੀ ਨੇ ਆਖੀ ਇਹ ਗੱਲ

bigg boss 13
20 December, 2019 02:38:51 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਹੁਣ ਤੱਕ ਦਰਸ਼ਕਾਂ ਨੇ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੀ ਸਿਰਫ ਦੋਸਤੀ ਦੇਖੀ ਸੀ ਪਰ ਹੁਣ ਲੋਕਾਂ ਦਾ ਇਨ੍ਹਾਂ ਦਾ ਪਿਆਰ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਪਾਰਸ ਅਤੇ ਮਾਹਿਰਾ ਨੇ ਇੱਕ-ਦੂੱਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਹਾਲ ਹੀ ਟੈਲੀਕਾਸਟ ਹੋਏ ਐਪੀਸੋਡ ਵਿਚ ਦੋਵਾਂ ਦੀ ਕੈਮਿਸਟਰੀ ਨਜ਼ਰ ਆਈ। ਪਾਰਸ ਨੇ ਮਾਹਿਰਾ ਨੂੰ ਅੱਧੀ ਰਾਤ ਨੂੰ ਕਈ ਵਾਰ ਕਿੱਸ ਵੀ ਕੀਤੀ। ਮਾਹਿਰਾ ਤੇ ਪਾਰਸ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਥੇ ਹੀ ਘਰ  ਦੇ ਬਾਹਰ ਪਾਰਸ ਛਾਬੜਾ ਦੀ ਗਰਲਫਰੈਂਡ ਆਕਾਂਕਸ਼ਾ ਪੁਰੀ ਇਹ ਸਭ ਦੇਖ ਕੇ ਹੈਰਾਨ ਹੈ।


ਇਕ ਇੰਟਰਵਿਊ ਵਿਚ ਆਕਾਂਕਸ਼ਾ ਨੇ ਕਿਹਾ,‘‘ਪਾਰਸ ਨੂੰ ਦੇਖ ਕੇ ਲੱਗ ਰਿਹਾ ਹੈ ਸਾਡਾ ਤਿੰਨ ਸਾਲ ਦਾ ਰਿਸ਼ਤਾ ਟੁੱਟ ਗਿਆ ਹੈ। ਉਹ ਕਹਿੰਦੀ ਹੈ, ਪਾਰਸ ਜਿਸ ਤਰ੍ਹਾਂ ਨਾਲ ਘਰ ਵਿਚ ਦਿਖਾਈ ਦੇ ਰਿਹਾ ਹੈ, ਉਸ ਤੋਂ ਮੈਨੂੰ ਸਾਡੇ ਤਿੰਨ ਸਾਲ ਦੇ ਰਿਸ਼ਤੇ ’ਤੇ ਸ਼ੱਕ ਹੋ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਪਾਰਸ ਜੋ ਬਿੱਗ ਬੌਸ ਦੇ ਘਰ ਵਿਚ ਤਿੰਨ ਮਹੀਨਿਆਂ ਤੋਂ ਕਰ ਰਿਹਾ ਹੈ, ਉਹ ਸੱਚ ਹੈ ਜਾਂ ਮੇਰਾ ਉਸ ਨਾਲ ਤਿੰਨ ਸਾਲ ਪੁਰਾਣਾ ਰਿਸ਼ਤਾ ਸੱਚ ਹੈ। ਮੈਂ ਬਸ ਹੁਣ ਪਾਰਸ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਜੋ ਮਾਹਿਰਾ ਨਾਲ ਦੋਸਤੀ ਕਰਨ ਦੀ ਸਲਾਹ ਦਿੱਤੀ ਸੀ, ਉਹ ਮੇਰੇ ’ਤੇ ਹੀ ਭਾਰੀ ਪੈ ਗਈ ਹੈ ਪਰ ਮੈਂ ਉਸ ਨਾਲ ਗੱਲ ਕੀਤੇ ਬਿਨਾਂ ਕਿਸੇ ਵੀ ਨਤੀਜੇ ’ਤੇ ਨਹੀਂ ਪੁੱਜਣਾ ਚਾਹੁੰਦੀ।’’
Punjabi Bollywood Tadka


Tags: Bigg Boss 13Mahira SharmaParas ChhabraAkanksha PuriVideo Viral

About The Author

manju bala

manju bala is content editor at Punjab Kesari