FacebookTwitterg+Mail

ਪਾਰਸ ਤੇ ਮਾਹਿਰਾ ਦੀਆਂ ਵੱਧ ਰਹੀਆਂ ਨਜ਼ਦੀਕੀਆਂ ਨੂੰ ਦੇਖ ਅਦਾਕਾਰਾ ਦੀ ਮਾਂ ਨੇ ਤੋੜ੍ਹੀ ਚੁੱਪੀ

bigg boss 13
23 December, 2019 10:19:51 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਇਕ ਨਵੀਂ ਲਵਸਟੋਰੀ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ। ਪਿਛਲੇ ਦਿਨੀਂ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਨੇ ਇਕ-ਦੂੱਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਫੈਨਜ਼ ਲਈ ਇਹ ਬਹੁਤ ਹੈਰਾਨ ਕਰਨ ਵਾਲਾ ਸੀ। ਇੰਨਾ ਹੀ ਨਹੀਂ ਮਾਹਿਰਾ ਨੇ ਸ਼ਹਿਨਾਜ਼ ਨੂੰ ਇਹ ਵੀ ਕਿਹਾ ਕਿ ਉਹ ਪਾਰਸ ਕੋਲ ਨਾ ਆਵੇ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦੀ ਹੈ। ਇਹ ਕਹਿੰਦੇ ਹੋਏ ਮਾਹਿਰਾ ਨੇ ਪਾਰਸ ਨੂੰ ਕਿੱਸ ਵੀ ਕਰ ਲਿਆ।
Punjabi Bollywood Tadka
ਹਾਲਾਂਕਿ ਮਾਹਿਰਾ ਇਸ ਤੋਂ ਪਹਿਲਾਂ ਤੱਕ ਸ਼ੋਅ ਵਿਚ ਇਹ ਕਹਿੰਦੀ ਆਈ ਹੈ ਕਿ ਉਨ੍ਹਾਂ ਦੇ ਘਰ ਵਿਚ ਅਫੇਅਰ ਕਰਨ ਦੀ ਇਜ਼ਾਜਤ ਨਹੀਂ ਹੈ।  ਅਜਿਹਾ ਕਰਨ ’ਤੇ ਉਨ੍ਹਾਂ ਦਾ ਘਰ ’ਚੋਂ ਨਿਕਲਨਾ ਬੰਦ ਹੋ ਜਾਂਦਾ ਹੈ। ਹੁਣ ਪਾਰਸ ਤੇ ਮਾਹਿਰਾ ਦੀਆਂ ਵੱਧ ਰਹੀਆਂ ਨਜ਼ਦੀਕੀਆਂ ਨੂੰ ਦੇਖ ਮਾਹਿਰਾ ਦੀ ਮਾਂ ਸਾਨਿਆ ਸ਼ਰਮਾ ਦਾ ਬਿਆਨ ਆਇਆ ਹੈ। ਇਕ ਇੰਟਰਵਿਊ ਦੌਰਾਨ ਸਾਨਿਆ ਨੇ ਕਿਹਾ, ‘‘ਮੇਰੀ ਧੀ ਨੂੰ ਪਾਰਸ ਨਾਲ ਕੋਈ ਪਿਆਰ ਨਹੀਂ ਹੋਇਆ ਹੈ। ਉਸ ਨੇ ਅਜਿਹਾ ਸਿਰਫ ਸ਼ਹਿਨਾਜ਼ ਨੂੰ ਰੋਕਣ ਲਈ ਕਿਹਾ,‘‘ਕਿਉਂਕਿ ਸ਼ਹਿਨਾਜ਼ ਉਨ੍ਹਾਂ ਦੀ ਦੋਸਤੀ ਨੂੰ ਲਵ ਟਰਾਈਐਂਗਲ ਦਾ ਨਾਮ ਦੇ ਰਹੀ ਸੀ। ਮੈਂ ਆਪਣੀ ਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਅਜਿਹਾ ਕੁੱਝ ਨਹੀਂ ਕਰੇਗੀ।’’
Punjabi Bollywood Tadka
ਸ਼ਹਿਨਾਜ਼ ਪਹਿਲੇ ਦਿਨ ਤੋਂ ਹੀ ਪਾਰਸ ਤੇ ਮਾਹਿਰਾ ਦੀ ਦੋਸਤੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹਨ। ਉਸ ਦਾ ਪਾਰਸ ਨਾਲ ਵਧੀਆ ਬਾਂਡ ਹੈ ਅਤੇ ਉਹ ਸ਼ੋਅ ਵਿਚ ਸਿਰਫ ਵਧੀਆ ਦੋਸਤ ਹਨ। ਮੈਨੂੰ ਲੱਗਦਾ ਹੈ ਕਿ ਇਹ ਮਾਹਿਰਾ ਦਾ ਕੰਫੈਸ਼ਨ ਨਹੀਂ ਫਰਸਟਰੇਸ਼ਨ ਹੈ। ਜਿਵੇਂ ਕ‌ਿ ਪ੍ਰੋਮੋ ਵਿਚ ਦਿਖਾਇਆ ਹੈ ਕਿ ਮਾਹਿਰਾ ਕਹਿ ਰਹੀ ਹੈ ਕਿ ਉਹ ਪਾਰਸ ਨੂੰ ਪਸੰਦ ਕਰਦੀ ਹੈ ਪਰ ਮੈਂ ਜਾਣਦੀ ਹਾਂ ਕਿ ਉਹ ਸਿਰਫ ਦੋਸਤ ਹਨ।’’
Punjabi Bollywood Tadka
ਸਾਨਿਆ ਅੱਗੇ ਕਹਿੰਦੀ ਹਾਂ,‘‘ਮਾਹਿਰਾ ਤਾਂ ਪਾਰਸ ਦੀ ਗਰਲਫਰੈਂਡ ਦੇ ਬਾਰੇ ਵਿਚ ਜਾਣਦੀ ਹੈ ਅਤੇ ਮੈਂ ਜਾਣਦੀ ਹਾਂ ਕਿ ਮੇਰੀ ਧੀ ਲਵ ਅਫੇਅਰ ਵਿਚ ਨਹੀਂ ਪਵੇਗੀ। ਉਹ ਸਿਰਫ 22 ਸਾਲ ਦੀ ਹੈ। ਜਦੋਂ ਵੀ ਉਹ ਘਰ ’ਚੋਂ ਨਿਕਲੇਗੀ ਤਾਂ ਉਸ ਨੂੰ ਪਾਰਸ ਦੀ ਗਰਲਫਰੈਂਡ ਦੇ ਬਾਰੇ ਵਿਚ ਪਤਾ ਚੱਲੇਗਾ ਕਿ ਉਹ ਉਸ ਦੇ ਲਈ ਕੀ ਕਰ ਰਹੀ ਹੈ। ਉਹ ਪਾਰਸ ਦੀ ਫੀਲਿੰਗ ਨੂੰ ਐਂਟਰਟੇਨ ਨਹੀਂ ਕਰੇਗੀ। ਇਕ ਮਾਂ ਹੋਣ ਦੇ ਨਾਅਤੇ, ਮੈਂ ਕਦੇ ਨਹੀਂ ਚਹਾਂਗੀ ਕਿ ਮੇਰੀ ਧੀ ਕਿਸੇ ਦੇ ਰਿਸ਼ਤੇ ਨੂੰ ਤੋੜ੍ਹੇ ਅਤੇ ਮੈਂ ਜਾਣਦੀ ਹਾਂ ਕਿ ਮਾਹਿਰਾ ਇਹ ਚੰਗੀ ਤਰ੍ਹਾਂ ਸੱਮਝਦੀ ਹੈ। ਮੈਂ ਸਿਰਫ ਇਹ ਜਾਣਦੀ ਹਾਂ ਕਿ ਪਾਰਸ, ਮਾਹਿਰਾ ਦਾ ਵਧੀਆ ਦੋਸਤ ਹੈ। ਮੈਂ ਨਹੀਂ ਜਾਣਦੀ ਕਿ ਸ਼ਹਿਨਾਜ਼ ਕਿਉਂ ਅਜਿਹਾ ਕਰਦੀ ਹੈ। ਉਸ ਨੂੰ ਇਨ੍ਹੇ ਵਧੀਆ ਦੋਸਤ ਮਿਲੇ ਹਨ। ਉਹ ਦੋਸਤੀ ਦੀ ਕੀਮਤ ਨਹੀਂ ਸੱਮਝਦੀ।’’


Tags: Bigg Boss 13Paras ChhabraMahira SharmaRelationVideo

About The Author

manju bala

manju bala is content editor at Punjab Kesari