FacebookTwitterg+Mail

ਮਾਂ ਦੀ ਚਿੱਠੀ ਪੜ੍ਹ ਹੰਝੂਆਂ ਨੂੰ ਰੋਕ ਨਾ ਸਕੇ ਸਿਧਾਰਥ, ਆਸਿਮ ਨੂੰ ਗਲੇ ਲਗਾ ਕੇ ਮੰਗੀ ਮੁਆਫੀ

bigg boss 13
30 December, 2019 10:25:09 AM

ਮੁੰਬਈ(ਬਿਊਰੋ)- ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਨੇ ਦੋਸਤੀ ਦੇ ਨਾਲ ‘ਬਿੱਗ ਬੌਸ 13’ ਦਾ ਇਹ ਸਫਰ ਸ਼ੁਰੂ ਕੀਤਾ ਸੀ। ਸਲਮਾਨ ਨੇ ਦੋਵਾਂ ਨੂੰ ਰਾਮ-ਲਕਸ਼ਮਣ ਦੀ ਜੋੜੀ ਵੀ ਦੱਸਿਆ ਸੀ। ਹੋਲੀ-ਹੋਲੀ ਇਹ ਦੋਸਤੀ ਦੁਸ਼ਮਣੀ ਵਿਚ ਬਦਲ ਗਈ। ਹਾਲਾਤ ਇਨ੍ਹੇ ਵਿਗੜੇ ਕਿ ਕਈ ਵਾਰ ਦੋਵਾਂ ਵਿਚਕਾਰ ਹੱਥੋਪਾਈ ਵੀ ਹੋਈ। ਸਿਧਾਰਥ ਨੇ ਕਈ ਵਾਰ ਆਸਿਮ ਨੂੰ ਧੱਕਾ ਦਿੱਤਾ। ਇਸ ਕਾਰਨ ਉਹ ਦੋ ਵਾਰ ਨਾਮੀਨੇਟ ਵੀ ਹੋਏ। ਹਾਲ ਹੀ ਵਿਚ ਟੈਲੀਕਾਸਟ ਹੋਏ ਸ਼ੋਅ ਵਿਚ ਸਿਧਾਰਥ ਅਤੇ ਆਸਿਮ ਨੂੰ ਬੁਰੀ ਤਰ੍ਹਾਂ ਲੜਦੇ ਹੋਏ ਦੇਖਿਆ ਗਿਆ। ਦੋਵੇਂ ਇਕ-ਦੂਜੇ ਨੂੰ ਕਾਫੀ ਗਾਲ੍ਹਾਂ ਦੇ ਰਹੇ ਸਨ। ਘਰਵਾਲਿਆਂ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ। ਇਸ ਤੋਂ ਬਾਅਦ ਬਿੱਗ ਬੌਸ ਨੂੰ ਵੀ ਦਖਲ ਦੇਣਾ ਪਿਆ। ਬਿੱਗ ਬੌਸ ਨੇ ਆਸਿਮ ਅਤੇ ਸਿਧਾਰਥ ਨੂੰ ਕਿਹਾ ਕਿ ਇਕ ਲਿਵਿੰਗ ਰੂਮ ਵਿਚ ਰਹਿਣ ਤੇ ਇਕ ਬੈੱਡਰੂਮ ਵਿਚ।
Punjabi Bollywood Tadka
ਇਸ ਤੋਂ ਬਾਅਦ ਵੀ ਦੋਵਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਘਰ ਵਿਚ ਰੋਹਿਤ ਸ਼ੈੱਟੀ ਦੀ ਐਂਟਰੀ ਹੋਈ। ਰੋਹਿਤ ਨੇ ਆਸਿਮ ਤੇ ਸਿਧਾਰਥ ਨੂੰ ਸਮਝਾਇਆ ਅਤੇ ਉਨ੍ਹਾਂ ਦੀ ਦੋਸਤੀ ਕਰਵਾਈ। ਦੋਵਾਂ ਨੇ ਗਲੇ ਮਿਲ ਕੇ ਇਕ-ਦੂੱਜੇ ਕੋਲੋਂ ਮੁਆਫੀ ਮੰਗੀ। ਇਸ ਤੋਂ ਬਾਅਦ ਬਿੱਗ ਬੌਸ ਨੇ ਇਕ ਟਾਸਕ ਦਿੱਤਾ। ਇਸ ਟਾਸਕ ਨੂੰ ਸਿਧਾਰਥ ਸ਼ੁਕਲਾ ਦੀ ਟੀਮ ਨੇ ਜਿੱਤਿਆ ਅਤੇ ਪੂਰੀ ਟੀਮ ਨੂੰ ਉਨ੍ਹਾਂ ਦੇ ਘਰਵਾਲਿਆਂ ਵੱਲੋਂ ਤੋਹਫਾ ਮਿਲਿਆ। ਸਿਧਾਰਥ ਨੂੰ ਉਨ੍ਹਾਂ ਦੀ ਮਾਂ ਦੀ ਲਿਖੀ ਹੋਈ ਚਿੱਠੀ ਅਤੇ ਇਕ ਫੋਟੋ ਫਰੇਮ ਮਿਲਿਆ। ਇਸ ਚਿੱਠੀ ਨੂੰ ਪੜ੍ਹਣ ਤੋਂ ਬਾਅਦ ਸਿਧਾਰਥ ਕਾਫੀ ਭਾਵੁਕ ਹੋ ਗਏ ਕਿ ਉਨ੍ਹਾਂ ਦੀ ਅੱਖਾਂ ’ਚ ਹੰਝੂ ਆ ਗਏ।
Punjabi Bollywood Tadka
ਸਿਧਾਰਥ ਦੀ ਮਾਂ ਨੇ ਆਸਿਮ ਦੇ ਬਾਰੇ ਵਿਚ ਵੀ ਲਿਖਿਆ। ਸਿਧਾਰਥ ਦੀ ਮਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਆਸਿਮ ਦੀ ਮਾਂ, ਪਿਤਾ ਅਤੇ ਭੈਣ ਦੇ ਬਾਰੇ ਵਿਚ ਕੁੱਝ ਨਹੀਂ ਬੋਲਣਾ ਚਾਹੀਦਾ ਹੈ ਕਿਉਂਕਿ ਟੀ.ਵੀ. ’ਤੇ ਇਹ ਬਹੁਤ ਜ਼ਿਆਦਾ ਖਰਾਬ ਦਿਸਦਾ ਹੈ। ਨਾਲ ਹੀ ਸਿਧਾਰਥ ਦੀ ਮਾਂ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਆਸਿਮ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
Punjabi Bollywood Tadka
ਇਸ ਤੋਂ ਬਾਅਦ ਸਿਧਾਰਥ ਨੂੰ ਅਹਿਸਾਸ ਹੋਇਆ ਕਿ ਜੋ ਗੱਲ ਉਨ੍ਹਾਂ ਦੀ ਮਾਂ ਨੂੰ ਗਲਤ ਲੱਗ ਰਹੀ ਹੈ, ਉਹ ਸੱਚ ਵਿਚ ਗਲਤ ਹੋਵੇਗੀ। ਚਿੱਠੀ ਪੜ੍ਹਣ ਤੋਂ ਬਾਅਦ ਸਿਧਾਰਥ ਆਸਿਮ ਕੋਲ ਜਾਂਦੇ ਹਨ ਅਤੇ ਉਨ੍ਹਾਂ ਕੋਲੋਂ ਫਿਰ ਤੋਂ ਮੁਆਫੀ ਮੰਗਦੇ ਹਨ ਤੇ ਆਸਿਮ ਨੂੰ ਗਲੇ ਲਗਾ ਲੈਂਦੇ ਹਨ। ਸਿਧਾਰਥ ਦੀ ਮਾਂ ਦੀ ਚਿੱਠੀ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਜੋ ਉਨ੍ਹਾਂ ਨੇ ਖੁੱਦ ਕੈਮਰੇ ’ਤੇ ਦਿਖਾਈ ਸੀ। ਚਿੱਠੀ ਵਿਚ ਆਸਿਮ ਲਈ ਲਿਖੀ ਗਈ ਇਹ ਗੱਲ ਦਿ ਖਬਰੀ ਨੇ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ।


ਸ਼ੋਅ ਵਿਚ ਸਿਧਾਰਥ ਨੂੰ ਪਹਿਲੀ ਵਾਰ ਇਸ ਤਰ੍ਹਾਂ ਭਾਵੁਕ ਹੁੰਦੇ ਦੇਖਿਆ ਗਿਆ। ਸਿਧਾਰਥ ਨੂੰ ਰੋਂਦਾ ਦੇਖ ਸ਼ਹਿਨਾਜ਼ ਉਨ੍ਹਾਂ ਕੋਲ ਆਉਂਦੀ ਹੈ ਅਤੇ ਉਨ੍ਹਾਂ ਨੂੰ ਗਲੇ ਲਗਾ ਲੈਂਦੀ ਹੈ। ਸਿਧਾਰਥ ਕੋਲ ਖੜ੍ਹੀ ਸ਼ੇਫਾਲੀ ਬੱਗਾ  ਕਹਿੰਦੀ ਹੈ ਕਿ ਚਿੱਠੀ ਵਿਚ ਪਹਿਲੀ ਲਾਈਨ ਲਿਖੀ ਹੈ ਕਿਵੇਂ ਦੀ ਤਬੀਅਤ ਹੈ ਪੁੱਤਰ। ਸ਼ਹਿਨਾਜ਼ ਸਿਧਾਰਥ ਨੂੰ ਕਹਿੰਦੀ ਹੈ ਕਿ ਚਿੱਠੀ ਪੜ੍ਹ ਕੇ ਖੁਸ਼ ਹੋ ਗਿਆ ? ਕੁੱਝ ਨੈਗੇਟਿਵ ਤਾਂ ਨਹੀਂ ਹੈ। ਸ਼ੋਅ ਵਿਚ ਤੂੰ ਘਰਵਾਲਿਆਂ ਨੂੰ ਬਦਨਾਮ ਕਰ ਰਿਹਾ ਹੈ ਜਾਂ ਨਾਮ ਬਣਾ ਰਿਹਾ ਹੈ ? ਸ਼ਹਿਨਾਜ਼ ਦੀ ਗੱਲ ਸੁਣ ਕੇ ਸਿਧਾਰਥ ਹੱਸਣ ਲੱਗਦੇ ਹਨ ਅਤੇ ਕਹਿੰਦੇ ਹਨ ਕਿ ਹਾਂ ਉਹ ਬਹੁਤ ਖੁਸ਼ ਹੈ।
Punjabi Bollywood Tadka


Tags: Bigg Boss 13Sidharth ShuklaAsim RiazFightMother LetterEmotional

About The Author

manju bala

manju bala is content editor at Punjab Kesari