FacebookTwitterg+Mail

ਆਖਰੀ ਵਾਰ ਬਿੱਗ ਬੌਸ ਹਾਊਸ ਪਹੁੰਚੀਂ ਦੇਵੋਲੀਨਾ ਨੇ ਰਸ਼ਮੀ ਦੀ ਲਗਾਈ ਕਲਾਸ

bigg boss 13
30 December, 2019 03:56:55 PM

ਨਵੀਂ ਦਿੱਲੀ(ਬਿਊਰੋ)- ‘ਬਿੱਗ ਬੌਸ 13’ ਤੋਂ ਬਾਹਰ ਹੋ ਚੁੱਕੀ ਦੇਵੋਲੀਨਾ ਇਕ ਵਾਰ ਫਿਰ ਬਿੱਗ ਬੌਸ ਹਾਊਸ ਆ ਗਈ ਹੈ ਪਰ ਰਹਿਣ ਲਈ ਨਹੀਂ ਸਗੋਂ ਘਰ ਤੋਂ ਅਲਵਿਦਾ ਲੈਣ ਲਈ । ਦੇਵੋਲੀਨਾ ਅੱਜ ਘਰ ਵਿਚ ਆਖਰੀ ਵਾਰ ਨਜ਼ਰ ਆਏਗੀ ਅਤੇ ਘਰਵਾਲਿਆਂ ਨੂੰ ਫਾਈਨਲ ਗੁੱਡ ਬਾਏ ਕਹਿ ਦੇਵੇਗੀ। ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਦੇਵੋਲੀਨਾ ਘਰ ਵਿਚ ਐਂਟਰੀ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਉਹ ਸਿਧਾਰਥ ਦੇ ਨਾਲ ਜਿੱਥੇ ਮਸਤੀ ਕਰਦੀ ਨਜ਼ਰ ਆ ਰਹੀ ਹੈ ਤਾਂ ਉਥੇ ਆਪਣੀ ਦੋਸਤ ਰਸ਼ਮੀ ਦੇਸਾਈ 'ਤੇ ਭੜਕ ਰਹੀ ਹੈ। ਵੀਡੀਓ ਵਿਚ ਪਹਿਲਾਂ ਦੇਵੋਲੀਨਾ ਅਤੇ ਸਿਧਾਰਥ ਇਕ ਦੂਜੇ ਨਾਲ ਫਲਰਟ ਕਰਦੇ ਦਿਖਾਈ ਦਿੰਦੇ ਹਨ ਉਸ ਤੋਂ ਬਾਅਦ ਦੇਵੋਲੀਨਾ ਰਸ਼ਮੀ 'ਤੇ ਗੁੱਸਾ ਕੱਢਦੀ ਹੈ।


ਦੇਵੋਲੀਨਾ ਰਸ਼ਮੀ ਨੂੰ ਕਹਿੰਦੀ ਹੈ ਕਿ ਅਰਹਾਨ ਨੇ ਤੁਹਾਡੇ ਕੋਲੋਂ ਇੰਨੀ ਵੱਡੀ ਗੱਲ ਲੁਕਾਈ ਕਿ ਉਸ ਦਾ ਬੱਚਾ ਵੀ ਹੈ ਤੇ ਤੁਸੀਂ ਉਸ ਦੇ ਪਿਆਰ ਵਿਚ ਇੰਨੇ ਪਾਗਲ ਹੋ ਗਏ ਕਿ ਦੋ ਦਿਨ ਬਾਅਦ ਹੀ ਤੁਸੀਂ ਉਸ ਨੂੰ ਪ੍ਰਪੋਜ਼ ਕਰ ਦਿੱਤਾ। ਤੁਹਾਨੂੰ ਸਲਮਾਨ ਸਰ ਨੇ ਸਮਝਾਇਆ ਤੁਹਾਨੂੰ ਤੁਹਾਡੇ ਪਰਿਵਾਰ ਨੇ ਸਮਝਾਇਆ ਪਰ ਤੁਹਾਨੂੰ ਕੁੱਝ ਸਮਝ ਨਹੀਂ ਆ ਰਿਹਾ, ਤੁਸੀਂ ਇੱਕ ਕੰਨ ’ਚੋਂ ਸੁਣਦੇ ਹੋ ਅਤੇ ਦੂੱਜੇ ਕੰਨ ’ਚੋਂ ਕੱਢ ਦਿੰਦੇ ਹੋ।
ਦੱਸ ਦੇਈਏ ਕਿ ਕਮਰ ਵਿਚ ਸੱਟ ਲੱਗਣ ਕਾਰਨ ਦੇਵੋਲੀਨਾ ਨੂੰ ਕੁਝ ਦਿਨਾਂ ਲਈ ਘਰ ’ਚੋਂ ਬਾਹਰ ਕੀਤਾ ਗਿਆ ਸੀ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕੇ। ਦੇਵੋਲੀਨਾ ਘਰ ਤੋਂ ਬਾਹਰ ਸੀ, ਇਸ ਲਈ ਵਿਕਾਸ ਗੁਪਤਾ ਨੂੰ ਉਨ੍ਹਾਂ ਦੀ ਜਗ੍ਹਾ ਘਰ ਵਿਚ ਆਏ ਸਨ। ਵਿਕਾਸ ਕਰੀਬ ਦੋ ਹਫਤੇ ਦੇਵੋਲੀਨਾ ਦੀ ਜਗ੍ਹਾ ਖੇਡੇ ਵੀ ਪਰ ਬੀਤੇ ਹਫਤੇ ਬਿੱਗ ਬੌਸ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਦੇਵੋਲੀਨਾ ਦੀ ਸੱਟ ਹੁਣ ਠੀਕ ਨਹੀਂ ਹੈ ਅਤੇ ਉਹ ਸ਼ੋਅ ਵਿਚ ਵਾਪਸੀ ਨਹੀਂ ਕਰ ਪਾਵੇਗੀ, ਇਸ ਲਈ ਵਿਕਾਸ ਗੁਪਤਾ ਨੂੰ ਵੀ ਘਰ ’ਚੋਂ ਬਾਹਰ ਜਾਣਾ ਹੋਵੇਗਾ। ਯਾਨੀ ਦੇਵੋਲੀਨਾ ਹੁਣ ਸ਼ੋਅ ’ਚੋਂ ਬਾਹਰ ਹੋ ਚੁੱਕੀ ਹੈ।


Tags: Bigg Boss 13Devoleena BhattacharjeeRashami DesaiVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari