FacebookTwitterg+Mail

ਅਰਹਾਨ ਦੇ ਬੇਘਰ ਹੁੰਦੇ ਹੀ ਸਲਮਾਨ ਨੇ ਲਿਆ ਇਹ ਵੱਡਾ ਫੈਸਲਾ

bigg boss 13
05 January, 2020 02:14:13 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸਲਮਾਨ ਖਾਨ ਅਰਹਾਨ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਸ਼ੋਅ ਵਿਚ ਸਲਮਾਨ ਨੇ ਕਦੇ ਖੁਲ੍ਹੇਆਮ ਤਾਂ ਨਹੀਂ ਬੋਲਿਆ ਪਰ ਹਰ ‘ਵੀਕੈਂਡ ਕੀ ਵਾਰ’ ਵਿਚ ਉਹ ਅਰਹਾਨ ਦੀ ਕਲਾਸ ਲਗਾਉਂਦੇ ਨਜ਼ਰ ਆਏ। ਇੱਥੋਂ ਤੱਕ ਕਿ ਵਿਆਹ ਅਤੇ ਬੱਚੇ ਦੇ ਬਾਰੇ ਵਿਚ ਵੀ ਸਲਮਾਨ ਨੇ ਰਸ਼ਮੀ ਦੇਸਾਈ ਨੂੰ ਦੱਸਿਆ ਸੀ। ਇਸ ਵਿਚ ਸਲਮਾਨ ਤੇ ਅਰਹਾਨ ਨਾਲ ਜੁੜੀ ਵੱਡੀ ਜਾਣਕਾਰੀ ਆਈ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਅਰਹਾਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।
Punjabi Bollywood Tadka
ਰਿਪੋਰਟ ਮੁਤਾਬਕ ਬਿੱਗ ਬੌਸ ’ਚੋਂ ਬਾਹਰ ਹੋਣ ਤੋਂ ਬਾਅਦ ਅਰਹਾਨ ਖਾਨ ਨਾਲ ਸਲਮਾਨ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਜਦੋਂ ਵੀ ਕੋਈ ਸ਼ੋਅ ’ਚੋਂ ਬਾਹਰ ਹੁੰਦਾ ਹੈ ਤਾਂ ਸਲਮਾਨ ਉਸ ਮੈਂਬਰ ਨਾਲ ਮੁਲਾਕਾਤ ਕਰਦੇ ਹਨ। ਮੁਕਾਬਲੇਬਾਜ਼ ਨਾਲ ਥੋੜ੍ਹਾ ਸਮਾਂ ਬਿਤਾਉਂਦੇ ਹਨ ਤੇ ਉਨ੍ਹਾਂ ਨੂੰ ਕੁੱਝ ਸਲਾਹ ਦਿੰਦੇ ਹਨ। ਸਲਮਾਨ ਦੇ ਇਸ ਫੈਸਲੇ ਨਾਲ ਇੰਨਾ ਤਾਂ ਸਾਫ ਹੈ ਕਿ ਉਹ ਅਰਹਾਨ ਤੋਂ ਨਾਰਾਜ਼ ਹਨ। ਖਾਸ ਗੱਲ ਹੈ ਕਿ ਸ਼ੋਅ ਵਿਚ ਸਲਮਾਨ ਅਰਹਾਨ ’ਤੇ ਚੀਕਦੇ ਹੋਏ ਵੀ ਦਿਖਾਈ ਦਿੱਤੇ। ਸ਼ੋਅ ਵਿਚ ਵਾਇਲਡ ਕਾਰਡ ਐਂਟਰੀ ਕਰਨ ਤੋਂ ਬਾਅਦ ਜਦੋਂ ਰਸ਼ਮੀ ਨੂੰ ਅਰਹਾਨ ਨੇ ਪ੍ਰਪੋਜ਼ ਕੀਤਾ। ਇਸ ਤੋਂ ਬਾਅਦ ‘ਵੀਕੇਂਡ ਕਾ ਵਾਰ’ ਵਿਚ ਸਲਮਾਨ ਨੇ ਵੱਡਾ ਖੁਲਾਸਾ ਕੀਤਾ ਸੀ। ਸਲਮਾਨ ਨੇ ਅਰਹਾਨ ਨੂੰ ਕਿਹਾ ਸੀ,‘‘ਤੁਹਾਨੂੰ ਬਹੁਤ ਸ਼ੌਕ ਹੈ ਬਾਹਰ ਦੀਆਂ ਗੱਲਾਂ ਘਰ ਦੇ ਅੰਦਰ ਕਰਨ ਦੀਆਂ। ਹੁਣ ਤੂੰ ਦੱਸੋ ਤੁਹਾਡੇ ਘਰ ਵਿਚ ਕੌਣ-ਕੌਣ ਹੈ ?’’ ਇਸ ’ਤੇ ਅਰਹਾਨ ਨੇ ਕਿਹਾ,‘‘ਮਾਤਾ-ਪਿਤਾ, ਭਰਾ ਤੇ ਭੈਣਾਂ।‘‘ ਇਸ ਤੋਂ ਬਾਅਦ ਸਲਮਾਨ ਨੇ ਕਿਹਾ,‘‘ਵਿਆਹ ਅਤੇ ਬੱਚਾ।’’ ਸਲਮਾਨ ਦੇ ਇਹ ਕਹਿੰਦੇ ਹੀ ਰਸ਼ਮੀ ਹੈਰਾਨ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗਦੀ ਹੈ।
Punjabi Bollywood Tadka
ਅਰਹਾਨ ਦੇ ਸ਼ੋਅ ਤੋਂ ਬਾਹਰ ਆਉਂਦਿਆਂ ਹੀ ਇਕ ਹੋਰ ਜਾਣਕਾਰੀ ਸਾਹਮਣੇ ਆਈ ਸੀ, ਜਿਸ ਦਾ ਕੁਨੈਕਸ਼ਨ ਰਸ਼ਮੀ ਦੇਸਾਈ ਨਾਲ ਹੀ ਜੁੜਿਆ ਹੈ। ਰਿਪੋਰਟ ਮੁਤਾਬਕ ਅਰਹਾਨ ਨੇ ਬਿੱਗ ਬੌਸ ’ਚੋਂ ਬਾਹਰ ਆਉਂਦਿਆਂ ਹੀ ਰਸ਼ਮੀ ਦੇਸਾਈ ਦੇ ਘਰ ਦੀ ਚਾਬੀ ਮੰਗੀ। ਪ੍ਰੋਡਕਸ਼ਨ ਨੇ ਉਨ੍ਹਾਂ ਨੂੰ ਚਾਬੀ ਦੇਣ ਤੋਂ ਮਨਾ ਕਰ ਦਿੱਤਾ। ਦਰਅਸਲ, ਕੁੱਝ ਦਿਨ ਪਹਿਲਾਂ ‘ਵੀਕੈਂਡ ਕਾ ਵਾਰ’ ਵਿਚ ਸਲਮਾਨ ਨੇ ਰਸ਼ਮੀ ਕੋਲੋਂ ਉਨ੍ਹਾਂ ਦੇ ਘਰ ਦੀ ਚਾਬੀ ਬਾਰੇ ਪੁੱਛਿਆ ਸੀ। ਇਹ ਉਹੀ ਐਪੀਸੋਡ ਸੀ, ਜਿਸ ਵਿਚ ਰਸ਼ਮੀ ਦੇਸਾਈ ਦੇ ਭਰਾ ਗੌਰਵ ਘਰ ਦੇ ਅੰਦਰ ਉਨ੍ਹਾਂ ਨੂੰ ਮਿਲਣ ਆਏ ਸਨ।
Punjabi Bollywood Tadka
ਗੌਰਵ ਦੇ ਜਾਂਦਿਆ ਹੀ ਸਲਮਾਨ ਨੇ ਰਸ਼ਮੀ ਨੂੰ ਕਿਹਾ,‘‘ਤੁਸੀਂ ਆਪਣੇ ਘਰ ਦੀ ਚਾਬੀ ਕਿਸ ਨੂੰ ਦਿੱਤੀ ਹੈ?’’ ਜਵਾਬ ਵਿਚ ਰਸ਼ਮੀ ਨੇ ਕਿਹਾ,‘‘ਆਪਣੀ ਮੈਨੇਜਰ ਨਿਧੀ ਨੂੰ ਅਤੇ ਇਕ ਚਾਬੀ ਅਰਹਾਨ ਕੋਲ ਵੀ ਹੈ।’’ ਰਸ਼ਮੀ ਦੇ ਇਹ ਕਹਿੰਦੇ ਹੀ ਸਲਮਾਨ ਨੇ ਰਸ਼ਮੀ ਨੂੰ ਕਿਹਾ,‘‘ਤੁਹਾਡੇ ਘਰ ਵਿਚ ਇਸ ਸਮੇਂ ਕੌਣ ਹੈ?’’ ਰਸ਼ਮੀ ਨੇ ਕਿਹਾ,‘‘ਮੈਂ ਇਕੱਲੀ ਰਹਿੰਦੀ ਹਾਂ।’’ ਫਿਰ ਸਲਮਾਨ ਨੇ ਕਿਹਾ,‘‘ਬੀਤੇ ਕੁੱਝ ਦਿਨਾਂ ਤੋਂ ਤੁਹਾਡੇ ਘਰ ਵਿਚ ਚਾਰ ਪੰਜ ਲੋਕ ਹਨ। ਤੁਹਾਡੇ ਭਰਾ ਨੇ ਵੀ ਮੈਨੂੰ ਦੱਸਿਆ ਅਤੇ ਮੈਂ ਵੀ ਇਹ ਸੁਣਿਆ ਹੈ ਕਿ ਅਰਹਾਨ ਦੇ ਪਰਿਵਾਰ ਵਾਲੇ ਤੁਹਾਡੇ ਘਰ ਵਿਚ ਰਹਿ ਰਹੇ ਹਨ।’’ ਸਲਮਾਨ ਨੇ ਅਰਹਾਨ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ- ਨਹੀਂ, ਉਨ੍ਹਾਂ ਦੇ ਘਰ ਵਿਚ ਕੋਈ ਨਹੀਂ ਹੈ।


Tags: Bigg Boss 13Arhaan KhanRashami DesaiSalman KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari