FacebookTwitterg+Mail

ਸ਼ਹਿਨਾਜ਼ ਨੂੰ ਛੱਡ ਇਸ ਮੁਕਾਬਲੇਬਾਜ਼ ਨਾਲ ਸਿਧਾਰਥ ਨੇ ਸ਼ੁਰੂ ਕੀਤਾ ਫਲਰਟ, ਮਿਲੀ ਫਲਾਇੰਗ ਕਿੱਸ

bigg boss 13
09 January, 2020 10:10:35 AM

ਮੁੰਬਈ(ਬਿਊਰੋ)- ਟੀ.ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਵਿਚ ਲੜਾਈਆਂ ਤੋਂ ਇਲਾਵਾ ਦੋਸਤੀ ਅਤੇ ਪਿਆਰ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਜ਼ਨ ਵਿਚ ਜਿੱਥੇ ਬਹੁਤ ਸਾਰੀਆਂ ਲੜਾਈਆਂ ਦੇਖਣ ਨੂੰ ਮਿਲੀਆਂ, ਉਥੇ ਹੀ ਕੁੱਝ ਪਿਆਰ ਭਰੇ ਰਿਸ਼ਤੇ ਵੀ ਬਣੇ ਹਨ। ‘ਬਿੱਗ ਬੌਸ 13’ ਵਿਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਪਿਆਰ ਦੇ ਰਿਸ਼ਤੇ ਨੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ ਹਨ। ਦਰਸ਼ਕ ਇਨ੍ਹਾਂ ਦੋਵਾਂ ਦੀ ਪਿਆਰੀ ਨੋਕਝੋਂਕ ਨੂੰ ਵੀ ਖੂਬ ਪਸੰਦ ਕਰਦੇ ਹਨ ਪਰ ਬੀਤੇ ਕੁੱਝ ਦਿਨਾਂ ਤੋਂ ਸਿੱਧਾਰਥ ਸ਼ੁਕਲਾ  ਸ਼ਹਿਨਾਜ਼ ਨਾਲ ਗੱਲ ਨਹੀਂ ਕਰ ਰਹੇ ਹਨ ਅਤੇ ਉਹ ਸ਼ਹਿਨਾਜ਼ ਨੂੰ ਬੋਲ ਚੁੱਕੇ ਹਨ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ।


ਹੁਣ ਸਿਧਾਰਥ ਸ਼ੁਕਲਾ ਨੇ ਸ਼ਹਨਾਜ ਗਿੱਲ ਨੂੰ ਛੱਡ ਕੇ ਮਧੁਰਿਮਾ ਤੁਲੀ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਕਲਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪ੍ਰੋਮੋ ਜਾਰੀ ਕੀਤਾ ਹੈ। ਇਸ ਪ੍ਰੋਮੋ ਵਿਚ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ ਅਤੇ ਮਧੁਰਿਮਾ ਤੁਲੀ ਦੇ ਕੋਲ ਬੈਠੇ ਦਿਖਾਈ ਦਿੰਦੇ ਹਨ। ਇਸ ਦੌਰਾਨ ਮਧੁਰਿਮਾ ਸਿਧਾਰਥ ਨੂੰ ਕਹਿੰਦੀ ਹੈ ਕਿ ਇਨ੍ਹੇ ਦਿਨਾਂ ਤੱਕ ਤੁਸੀਂ ਮੇਰੇ ਬਾਰੇ ਵਿਚ ਕੀ ਮਹਿਸੂਸ ਕੀਤਾ। ਇਸ ’ਤੇ ਸਿਧਾਰਥ ਫਲਰਟ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਹੁਣ ਤੱਕ ਤੁਹਾਨੂੰ ਮਹਿਸੂਸ ਕਿੱਥੇ ਕੀਤਾ ਹੈ। ਉਥੇ ਹੀ ਮਧੁਰਿਮਾ ਵੀ ਉਨ੍ਹਾਂ ਨਾਲ ਫਲਰਟ ਕਰਦੇ ਹੋਏ ਕਹਿੰਦੀ ਹੈ ਕਿ ਹੁਣ ਮੈਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।
Punjabi Bollywood Tadka
ਸਿਧਾਰਥ ਸ਼ੁਕਲਾ ਅੱਗੇ ਕਹਿੰਦੇ ਹਨ ਕਿ ਅਗਲੀ ਵਾਰ ਤੁਸੀਂ ਕਦੋਂ ਮਿਲੋਗੇ? ਇਸ ’ਤੇ ਮਧੁਰਿਮਾ ਕਹਿੰਦੀ ਹੈ ਕਿ ਉਹ ਅੱਧੇ ਘੰਟੇ ਬਾਅਦ ਫਿਰ ਦੁਬਾਰਾ ਮਿਲੇਗੀ। ਇਸ ਤੋਂ ਬਾਅਦ ਮਧੁਰਿਮਾ ਆਪਣੇ ਸਾਬਕਾ ਬੁਆਏਫਰੈਂਡ ਵਿਸ਼ਾਲ ਆਦਿੱਤਿਅ ਸਿੰਘ ਨੂੰ ਗਲੇ ਲਗਾ ਕੇ ਉਨ੍ਹਾਂ ਦੀ ਗੋਦੀ ਵਿਚ ਬੈਠ ਜਾਂਦੀ ਹੈ, ਉਥੇ ਹੀ ਸਿਧਾਰਥ ਮਧੁਰਿਮਾ ਨੂੰ ਪਿੱਛੋਂ ਦੀ ਦੇਖਦੇ ਹਨ ਤੇ ਉਸ ਨੂੰ ਇਸ਼ਾਰਿਆਂ ਵਿਚ ਕਹਿੰਦੇ ਹਨ ਕਿ ਕਦੋਂ ਮਿਲੋਗੇ...?  ਇਸ ’ਤੇ ਮਧੁਰਿਮਾ ਇਸ਼ਾਰਿਆਂ ਵਿਚ ਥੋੜ੍ਹੀ ਦੇਰ ਬੋਲਦੀ ਹੈ। ਪ੍ਰੋਮੋ ਵਿਚ ਅੱਗੇ ਦਿਖਾਇਆ ਗਿਆ ਹੈ ਕਿ ਮਧੁਰਿਮਾ ਵਿਸ਼ਾਲ ਦੀ ਗੋਦੀ ਵਿਚ ਬੈਠ ਕੇ ਸਿਧਾਰਥ ਨੂੰ ਫਲਾਇੰਗ ਕਿੱਸ ਵੀ ਕਰਦੀ ਹੈ। ਅਜਿਹਾ ਕਰਨ ਤੋਂ ਬਾਅਦ ਵਿਸ਼ਾਲ ਅਤੇ ਮਧੁਰਿਮਾ ਹੱਸਣ ਲੱਗਦੇ ਹਨ।


Tags: Bigg Boss 13Sidharth Shukla Madhurima TuliShehnaz Kaur GillTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari