FacebookTwitterg+Mail

ਦੁਸ਼ਮਣੀ ਛੱਡ ਰਸ਼ਮੀ ਨੇ ਕੀਤੀ ਸਿਧਾਰਥ ਦੀ ਤਾਰੀਫ, ਵੀਡੀਓ

bigg boss 13
10 January, 2020 02:38:41 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਘਰਵਾਲਿਆਂ ਵਿਚਕਾਰ ਇਸ ਵਾਰ ਮਜ਼ੇਦਾਰ ਟਾਸਕ ਦੇਖਣ ਨੂੰ ਮਿਲੇਗਾ। ਘਰ ਦੇ ਮੈਂਬਰ ਆਪਣੇ ਕਾਮੇਡੀ ਸਕਿਲ ਨਾਲ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੇ। ਇਸ ਦੌਰਾਨ ਸਾਰੇ ਮੁਕਾਬਲੇਬਾਜ਼ ਇਕ-ਦੂਜੇ ’ਤੇ ਕਟਾਕਸ਼ ਕਰਦੇ ਨਜ਼ਰ ਆਉਣਗੇ। ਵੀਰਵਾਰ ਪ੍ਰਸਾਰਿਤ ਐਪੀਸੋਡ ਵਿਚ ਹਰਸ਼ ਲਿੰਬਾਚਿਆ ਅਤੇ ਪਾਰੀਤੋਸ਼ ਤਿਵਾਰੀ ਪਹੁੰਚੇ। ਸਭ ਤੋਂ ਪਹਿਲਾਂ ਹਰਸ਼ ਇਕ-ਇਰ ਕਰਕੇ ਘਰਵਾਲਿਆਂ ਨਾਲ ਬੈਠਦੇ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਕਾਮੇਡੀ ਦੀਆਂ ਪੰਜ ਲਾਈਨਾਂ ਤਿਆਰ ਕਰਦੇ ਹਨ। ਅਗਲੇ ਰਾਊਂਡ ਵਿਚ ਪਾਰੀਤੋਸ਼ ਉਨ੍ਹਾਂ ਮੁਕਾਬਲੇਬਾਜ਼ਾਂ ਨੂੰ ਸਟੇਜ ’ਤੇ ਪਰਫਾਰਮ ਕਰਨ ਤੋਂ ਪਹਿਲਾਂ ਕੁੱਝ ਟਿਪਸ ਦਿੰਦੇ ਹਨ। ਇਸ ਦੌਰਾਨ ਸਭ ਤੋਂ ਪਹਿਲਾਂ ਸਟੇਜ ’ਤੇ ਸਿਧਾਰਥ ਸ਼ੁਕਲਾ ਨੂੰ ਸਟੇਜ ’ਤੇ ਬੁਲਾਇਆ ਜਾਂਦਾ ਹੈ। ਹੁਣ ਇਹ ਅੱਜ ਦੇ ਐਪੀਸੋਡ ਵਿਚ ਦਿਖਾਇਆ ਜਾਵੇਗਾ ਕਿ ਸਿਧਾਰਥ ਸਮੇਤ ਦੂਜੇ ਘਰਵਾਲੇ ਕਿਸ ਤਰ੍ਹਾਂ ਦਰਸ਼ਕਾਂ ਨੂੰ ਹਸਾਉਣ ਵਿਚ ਸਫਲ ਰਹਿਣਗੇ।


ਸਾਹਮਣੇ ਆਏ ਇਕ ਪ੍ਰੋਮੋ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਿਧਾਰਥ ਸਟੇਜ ’ਤੇ ਪਹੁੰਚ ਕੇ ਸਭ ਤੋਂ ਪਹਿਲਾਂ ਵਿਸ਼ਾਲ ਦਾ ਮਜ਼ਾਕ ਉਡਾਉਂਦੇ ਹਨ। ਸਿਧਾਰਥ ਕਹਿੰਦੇ ਹਨ,  ਪਰਾਂਠਿਆਂ ਨਾਲ ਆਚਾਰ ਖਾਂਦੇ ਹਨ ਪਰ ਵਿਸ਼ਾਲ ਤੂੰ ਚੱਪਲ ਖਾ ਰਿਹਾ ਹੈ। ਇਹ ਸੁਣਦਿਆ ਹੀ ਵਿਸ਼ਾਲ ਸਮੇਤ ਸਾਰੇ ਘਰਵਾਲੇ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ। ਸਿਧਾਰਥ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਬੀਤੇ ਹਫਤੇ ਮਧੁਰਿਮਾ ਨੇ ਚੱਪਲ ਨਾਲ ਵਿਸ਼ਾਲ ਨੂੰ ਮਾਰਿਆ ਸੀ। ਸਿਧਾਰਥ ਅੱਗੇ ਰਸ਼ਮੀ ਨੂੰ ਲੈ ਕੇ ਕਹਿੰਦੇ ਹਨ, ਰਸ਼ਮੀ ਨੂੰ ਪਿੱਠ ਪਿੱਛੇ ਗੱਲ ਕਰਨ ਦੀ ਬਹੁਤ ਆਦਤ ਹੈ। ਜਦੋਂ ਉਹ ਆਪਣੇ ਬੁਆਏਫਰੈਂਡ ਨਾਲ ਡੇਟ ’ਤੇ ਜਾਂਦੀ ਹੈ ਤਾਂ ਉਹ ਉਸ ਦੇ ਪਿੱਠ ਪਿੱਛੇ ਬੈਠਦੀ ਹੈ। ਰਸ਼ਮੀ ਦੀ ਵਾਰੀ ਆਉਣ ’ਤੇ ਉਹ ਵੀ ਪਿੱਛੇ ਨਹੀਂ ਰਹਿੰਦੀ ਹੈ। ਰਸ਼ਮੀ ਕਹਿੰਦੀ ਹੈ,‘‘ਸਿਧਾਰਥ ਤੁਸੀਂ ਬਹੁਤ ਚੰਗੇ ਆਦਮੀ ਹੈ, ਥੋੜ੍ਹੀ ਦੇਰ ਰੁੱਕ ਕੇ ਰਸ਼ਮੀ ਅੱਗੇ ਬੋਲਦੀ ਹੈ, ਇਹ ਜੋਕ ਖਤਮ।’’
Punjabi Bollywood Tadka
ਰਸ਼ਮੀ ਸ਼ਹਿਨਾਜ਼ ਨੂੰ ਇਕ ਡੱਬਾ ਫੜ੍ਹਾ ਕੇ ਕਹਿੰਦੀ ਹੈ ਕਿ ਇਹ ਖਾਣਾ ਹੈ ਬਹੁਤ ਸਾਰਾ ਅਟੈਂਸ਼ਨ ਹੈ। ਰਸ਼ਮੀ ਦੀਆਂ ਗੱਲਾਂ ਸੁਣ ਸਿਧਾਰਥ ਕਹਿੰਦੇ ਹਨ ਕਿ ਸ਼ਹਿਨਾਜ਼ ਨੂੰ ਖਾਣ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਉਂਝ ਵੀ ਬਹੁਤ ਮਿਲਦਾ ਹੈ। ਅੱਗੇ ਸ਼ਹਿਨਾਜ਼ ਕਹਿੰਦੀ ਹੈ ਕਿ ਸਟੇਜ ’ਤੇ ਤੂੰ ਖੜ੍ਹੀ ਹੋ ਪਰ ਗੱਲ ਮੇਰੀ ਹੋ ਰਹੀ ਹੈ। ਦੋਵਾਂ ਦੀਆਂ ਗੱਲਾਂ ਸੁਣ ਸਿਧਾਰਥ ਕਹਿੰਦੇ ਹਨ ਕਿ ਰਸ਼ਮੀ ਦੇਸਾਈ ਕੋਈ ਤਾਂ ਕੰਮ ਇਕੱਲੇ ਕਰ ਲਓ। ਬਰਹਾਲ ਇਸ ਐਪੀਸੋਡ ਵਿਚ ਹੋਰ ਵੀ ਮਜ਼ਾ ਆਵੇਗਾ ਜਦੋਂ ਘਰ ਦੇ ਦੂਜੇ ਮੈਂਬਰ ਵੀ ਕੁਝ ਇਸੇ ਤਰ੍ਹਾਂ ਕਾਮੇਡੀ ਦਾ ਤੜਕਾ ਲਗਾਉਣਗੇ।


Tags: Bigg Boss 13Rashami DesaiSiddharth ShuklaVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari