FacebookTwitterg+Mail

BB13: ਆਰਤੀ ਸਿੰਘ ਦਾ ਖੁਲਾਸਾ, 13 ਸਾਲ ਦੀ ਉਮਰ ’ਚ ਹੋਈ ਸੀ ਜਬਰ-ਜ਼ਨਾਹ ਦੀ ਕੋਸ਼ਿਸ਼

bigg boss 13
12 January, 2020 10:35:11 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਆਉਣ ਵਾਲੇ ਐਪੀਸੋਡ ਵਿਚ ਮੁਕਾਬਲੇਬਾਜ਼ ਆਰਤੀ ਸਿੰਘ ਨੇ ਇਕ ਦਿਲ ਦਹਿਲਾ ਦੇਣ ਵਾਲਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿਚ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਖੁਲਾਸਾ ਆਰਤੀ ਸਿੰਘ ਨੇ ਅਦਾਕਾਰ ਦੀਪਿਕਾ ਪਾਦੁਕੋਣ, ਐਕਟਰ ਵਿਕਰਾਂਤ ਮੈਸੀ ਅਤੇ ਐਸਿਡ ਸਰਵਾਈਵਰ ਲਕਸ਼ਮੀ ਅਗਰਵਾਲ ਦੇ ਸਾਹਮਣੇ ਕੀਤਾ, ਜੋ ਕਿ ਬਿੱਗ ਬੌਸ ਦੇ ਘਰ ਵਿਚ ਫਿਲਮ ‘ਛਪਾਕ’ ਪ੍ਰਮੋਟ ਕਰਨ ਪਹੁੰਚੇ ਸਨ। ‘ਛਪਾਕ’ ਇਸ ਸ਼ੁੱਕਰਵਾਰ 10 ਜਨਵਰੀ ਨੂੰ ਰਿਲੀਜ਼ ਹੋਈ ਹੈ।

 
 
 
 
 
 
 
 
 
 
 
 
 
 

#deepikapadukone #laxmiaggarwal #VikrantMassey on the sets of #biggboss13 #bb13 @colorstv #ViralBhayani @viralbhayani

A post shared by Viral Bhayani (@viralbhayani) on Jan 10, 2020 at 10:29pm PST


ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓਜ਼ ਵਿਚ ਜਦੋਂ ਲਕਛਮੀ ਨੇ ਆਪਣੀ ਕਹਾਣੀ ਦੱਸੀ ਤਾਂ ਸਾਰਿਆਂ ਦੇ ਹੰਝੂ ਆ ਗਏ ਅਤੇ ਉਨ੍ਹਾਂ ਨੇ ਆਪਣੀ ਉਹ ਕਹਾਣੀ ਦੱਸੀ, ਜਿਥੇ ਉਨ੍ਹਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਦੀਪਿਕਾ, ਲਕਛਮੀ ਅਤੇ ਵਿਕਰਾਂਤ ਨੇ ਸਾਰੇ ਘਰਵਾਲਿਆਂ ਦੀ ਕਹਾਣੀ ਸੁਣੀ। ਵੀਡੀਓ ਦੀ ਸ਼ੁਰੂਆਤ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨਾਲ ਹੁੰਦੀ ਹੈ, ਜਿਸ ਵਿਚ ਆਰਤੀ ਕਹਿੰਦੀ ਹੈ ਕਿ 13 ਸਾਲ ਦੀ ਉਮਰ ਵਿਚ ਉਸ ਦੇ ਨਾਲ ਲਗਪਗ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ ਸੀ, ਜਦੋਂ ਉਹ ਘਰ ਦੇ ਅੰਦਰ ਬੰਦ ਸੀ। ਮੁਕਾਬਲੇਬਾਜ਼ ਆਰਤੀ ਸਿੰਘ ਨੇ ਕਿਹਾ ਕਿ ਉਹ ਪਲ ਯਾਦ ਆਉਂਦੇ ਹੀ ਉਸ ਦੇ ਹੱਥ ਕੰਬਣ ਲੱਗਦੇ ਹਨ।
Punjabi Bollywood Tadka
ਵਿਸ਼ਾਲ ਅਦਿੱਤਿਆ ਸਿੰਘ ਨੇ ਵੀ ਆਪਣੀ ਕਹਾਣੀ ਦੱਸੀ। ਇਸ ਦੇ ਨਾਲ ਹੀ ਮਧੁਰਿਮਾ ਤੁਲੀ ਵੀ ਜਬਰ-ਜ਼ਨਾਹ ਦੀ ਘਟਨਾ ਯਾਦ ਕਰਕੇ ਰੋ ਪਈ। ਉਥੇ ਸ਼ਹਿਨਾਜ਼, ਸਿਧਾਰਥ ਅਤੇ ਹੋਰ ਘਰਵਾਲੇ ਵੀ ਇਨ੍ਹਾਂ ਘਟਨਾਵਾਂ ਨੂੰ ਸੁਣ ਕੇ ਭਾਵੁਕ ਹੋ ਗਏ। ਰਸ਼ਮੀ ਦੇਸਾਈ ਨੇ ਕਿਹਾ ਕਿ ਉਸ ਨੂੰ ਵੀ ਲੜਕੀ ਹੋਣ ਕਾਰਨ ਘਰੋਂ ਤਾਅਨੇ ਸੁਣ ਨੇ ਪੈਂਦੇ ਸਨ। ਦੀਪਿਕਾ ਪਾਦੁਕੋਣ ਨੇ ਸਾਰਿਆਂ ਨੂੰ ਆਪਣੀਆਂ ਕਹਾਣੀਆਂ ਦੱਸਣ ਲਈ ਧੰਨਵਾਦ ਕਿਹਾ।


Tags: Bigg Boss 13Aarti SinghVideoChhapaakTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari