FacebookTwitterg+Mail

ਮਧੁਰਿਮਾ ਨੂੰ ਮਿਲੇਗੀ ਵਿਸ਼ਾਲ ਨਾਲ ਬਦਤਮੀਜ਼ੀ ਕਰਨ ਦੀ ਸਜ਼ਾ, ਸਲਮਾਨ ਲੈਣਗੇ ਇਹ ਫੈਸਲਾ

bigg boss 13
16 January, 2020 12:34:49 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਸਾਰੇ ਮੁਕਾਬਲੇਬਾਜ਼ ਟਾਪ-5 ’ਚ ਜਗ੍ਹਾ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਵਿਸ਼ਾਲ-ਮਧੁਰਿਮਾ ਵੀ ਪਿੱਛੇ ਨਹੀਂ ਹਨ। ਦੋਵੇਂ ਹੀ ਆਪਣੇ ਪਿਆਰ ਤੇ ਲੜਾਈ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਇਕ ਮਹੀਨੇ ’ਚ ਦੋਵਾਂ ਵਿਚਕਾਰ ਪਿਆਰ ਘੱਟ ਤੇ ਲੜਾਈ ਜ਼ਿਆਦਾ ਦੇਖਣ ਨੂੰ ਮਿਲੀ ਹੈ। ਦੋਵਾਂ ਵਿਚਕਾਰ ਬਹਿਸ ਹੋਣਾ ਆਮ ਗੱਲ ਹੈ ਪਰ ਇਸ ਕਹਾਸੁਣੀ ਨੇ ਬੁੱਧਵਾਰ ਦੇ ਐਪੀਸੋਡ 'ਚ ਕੋਈ ਹੋਰ ਹੀ ਰੂਪ ਲੈ ਲਿਆ ਤੇ ਗੱਲ ਮਾਰ-ਕੁਟਾਈ ਤੱਕ ਪਹੁੰਚ ਗਈ। ਗੁੱਸੇ 'ਚ ਮਧੁਰਿਮਾ ਨੇ ਵਿਸ਼ਾਲ 'ਤੇ ਫਰਾਈ ਪੈਨ ਨਾਲ ਹਮਲਾ ਕੀਤਾ ਹੈ, ਜਿਸ ਤੋਂ ਬਾਅਦ ਘਰ 'ਚ ਹੰਗਾਮਾ ਖੜ੍ਹਾ ਹੋ ਗਿਆ।
Punjabi Bollywood Tadka
ਮਧੁਰਿਮਾ ਤੇ ਵਿਸ਼ਾਲ ਦੀ ਇਸ ਲੜਾਈ ਤੋਂ ਬਾਅਦ ਬਿੱਗ ਬੌਸ ਨੇ ਦੋਵਾਂ ਨੂੰ ਸਜ਼ਾ ਦਿੱਤੀ ਤੇ ਜੇਲ 'ਚ ਬੰਦ ਕਰਵਾ ਦਿੱਤਾ ਪਰ ਹੁਣ ਖਬਰ ਹੈ ਕਿ ਸਲਮਾਨ ਖਾਨ ਮਧੁਰਿਮਾ ਦੀ ਇਹ ਬਦਤਮੀਜ਼ੀ ਬਰਦਾਸ਼ਤ ਨਹੀਂ ਕਰਨ ਵਾਲੇ ਹਨ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਮਧੁਰਿਮਾ ਨੂੰ ਘਰੋਂ ਬਾਹਰ ਕੱਢਣ ਵਾਲੇ ਹਨ। ਬਿੱਗ ਬੌਸ ਦੀ ਸਭ ਤੋਂ ਸਟਿਕ ਜਾਣਕਾਰੀ ਦੇਣ ਵਾਲੇ ਸੋਸ਼ਲ ਮੀਡੀਆ ਪੇਜ ਬਿੱਗ ਬੌਸ ਖਬਰੀ ਦੀ ਮੰਨੀਏ ਤਾਂ ਸਲਮਾਨ ਖਾਨ ਇਸ ਲੜਾਈ ਤੋਂ ਬਾਅਦ ਕਾਫੀ ਗੁੱਸਾ ਹਨ ਤੇ ਇਸ ‘ਵੀਕੈਂਡ ਕਾ ਵਾਰ’ 'ਚ ਉਹ ਮਧੁਰਿਮਾ ਨੂੰ ਘਰੋਂ ਬਾਹਰ ਕੱਢ ਦੇਣਗੇ।


Tags: Bigg Boss 13Salman KhanMadhurima TuliVishal Aditya SinghTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari