FacebookTwitterg+Mail

ਮਾਹਿਰਾ ਨੂੰ ਕਿੱਸ ਕਰਨ ’ਤੇ ਭੜਕੀ ਪਾਰਸ ਦੀ ਮਾਂ, ਸੁਣਾਈਆਂ ਖਰੀਆਂ-ਖਰੀਆਂ

bigg boss 13
17 January, 2020 01:19:19 PM

ਮੁੰਬਈ(ਬਿਊਰੋ)- ਚਾਰ ਮਹੀਨੇ ਦੀ ਲੰਬੀ ਲੜਾਈ ਤੋਂ ਬਾਅਦ ‘ਬਿੱਗ ਬੌਸ 13’ ਦੇ ਮੁਕਾਬਲੇਬਾਜ਼ਾਂ ਲਈ ਇਹ ਹਫਤਾ ਕਾਫੀ ਭਾਵੁਕ ਕਰਨ ਵਾਲਾ ਹੈ, ਕਿਉਂਕਿ ਇਸ ਹਫਤੇ ਉਨ੍ਹਾਂ ਨੂੰ ਮਿਲਣ ਆ ਰਹੇ ਹਨ ਉਨ੍ਹਾਂ ਦੇ ਘਰਵਾਲੇ। ਹੁਣ ਤੱਕ ਆਰਤੀ ਦੇ ਭਰਾ ਕ੍ਰਿਸ਼ਣਾ ਅਭਿਸ਼ੇਕ,  ਮਾਹਿਰਾ ਸ਼ਰਮਾ ਦੀ ਮਾਂ, ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਅਤੇ ਆਸਿਮ ਰਿਆਜ਼ ਦੇ ਭਰਾ ਘਰ ਵਿਚ ਮਹਿਮਾਨ ਬਣ ਕੇ ਆ ਚੁੱਕੇ ਹਨ। ਹੁਣ ਆਉਣ ਵਾਲੇ ਐਪੀਸੋਡ ਵਿਚ ਘਰ ਵਿਚ ਸਿਧਾਰਥ ਸ਼ੁਕਲਾ ਦੀ ਮਾਂ, ਪਾਰਸ ਦੀ ਮਾਂ ਅਤੇ ਰਸ਼ਮੀ ਦੇਸਾਈ ਦੇ ਭਤੀਜੇ ਜਿਨ੍ਹਾਂ ਨੂੰ ਦੇਖ ਕੇ ਰਸ਼ਮੀ ਭਾਵੁਕ ਹੁੰਦੀ ਦਿਖਾਈ ਦੇਵੇਗੀ ਆਉਣਗੇ।


ਇਸ ਐਪੀਸੋਡ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਪ੍ਰੋਮੋ ਵਿਚ ਪਾਰਸ ਦੀ ਮਾਂ ਘਰ ਵਿਚ ਆਉਂਦੀ ਦਿਖਾਈ ਦੇ ਰਹੀ ਹੈ। ਜਿਨ੍ਹਾਂ ਨੂੰ ਦੇਖ ਕੇ ਪਾਰਸ ਭਾਵੁਕ ਹੋ ਜਾਂਦੇ ਹਨ। ਪ੍ਰੋਮੋ ਵਿਚ ਪਾਰਸ ਦੀ ਮਾਂ ਉਨ੍ਹਾਂ ਦੀ ਕਲਾਸ ਲਗਾਉਂਦੀ ਨਜ਼ਰ ਆ ਰਹੀ ਹੈ। ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਮਾਹਿਰਾ ਨੂੰ ਕਿੱਸ ਕਰਨ ਲਈ ਪਾਰਸ ਦੀ ਮਾਂ ਉਨ੍ਹਾਂ ਦੀ ਹੀ ਕਲਾਸ ਲਗਾ ਦਿੰਦੀ ਹੈ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਮਾਹਿਰਾ ਕੋਲੋਂ ਦੂਰ ਰਹਿਣ ਦੀ ਵੀ ਸਲਾਹ ਦਿੰਦੀ ਹੈ। ਪਾਰਸ ਦੀ ਮਾਂ ਕਹਿੰਦੀ ਹੈ,‘‘ਇੱਥੇ ਗਾਡਫਾਦਰ ਬਣਨਾ ਬੰਦ ਕਰ। ਤੇਰਾ ਗੇਮ ਵਧੀਆ ਜਾ ਰਿਹਾ ਸੀ। ਪਹਿਲਾਂ ਤੂੰ ਵਧੀਆ ਖੇਡ ਰਿਹਾ ਸੀ ਤੇ ਹੁਣ ਤੂੰ ਹੇਠਾਂ ਆ ਗਿਆ ਹੈ, ਹੁਣ ਤੂੰ ਕਿਤੇ ਨਹੀਂ ਦਿਸਦਾ।’’ ਸਾਫ ਹੈ ਪਾਰਸ ਦੀ ਮਾਂ ਦਾ ਇਸ਼ਾਰਾ ਮਾਹਿਰਾ ਵੱਲ ਸੀ। ਇੰਨਾ ਹੀ ਨਹੀਂ ਪਾਰਸ ਦੀ ਮਾਂ ਉਨ੍ਹਾਂ ਨੂੰ ਇਹ ਤੱਕ ਕਹਿ ਦਿੰਦੀ ਹੈ ਕਿ 36 ਆਣਗੀਆਂ 36 ਜਾਣਗੀਆਂ ਪਰ ਤੇਰੀ ਵਾਲੀ ਤੇਰੀ ਮਾਂ ਹੀ ਲੱਭ ਦੇ ਲਿਆਵੇਗੀ। ਇਸ ਤੋਂ ਪਹਿਲਾਂ ਮਾਹਿਰਾ ਨੇ ਵੀ ਪਾਰਸ ਨੂੰ ਉਨ੍ਹਾਂ ਦੀ ਧੀ ਨੂੰ ਕਿੱਸ ਨਾ ਕਰਨ ਦੀ ਵਾਰਨਿੰਗ ਦਿੱਤੀ ਸੀ। ਸ਼ੋਅ ਵਿਚ ਮਹਿਮਾਨ ਬਣ ਕੇ ਆਈ ਮਾਹਿਰਾ ਦੀ ਮਾਂ ਨੇ ਪਾਰਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਗਰਲਫਰੈਂਡ ਬਹੁਤ ਚੰਗੀ ਅਤੇ ਪਿਆਰੀ ਹੈ। ਮਾਹਿਰਾ ਉਨ੍ਹਾਂ ਦੀ ਦੋਸਤ ਹੈ ਪਰ ਉਹ ਉਸ ਨੂੰ ਕਿੱਸ ਨਾ ਕਰਿਆ ਕਰੇ।


Tags: Bigg Boss 13Paras ChhabraVideoInstagramMahira SharmaTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari