FacebookTwitterg+Mail

ਪਾਰਸ ਦੀ ਬਦਤਮੀਜ਼ੀ ਕਾਰਨ ਆਪੇ ਤੋਂ ਬਾਹਰ ਹੋਏ ਸਲਮਾਨ, ਰੋਕਣੀ ਪਈ ਸ਼ੂਟਿੰਗ

bigg boss 13
19 January, 2020 11:53:17 AM

ਨਵੀਂ ਦਿੱਲੀ (ਬਿਊਰੋ)- ‘ਬਿੱਗ ਬੌਸ 13’ 'ਚ ਇਨ੍ਹੀਂ ਦਿਨੀਂ ਹਾਈ ਵਾਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ‘ਵੀਕੈਂਡ ਕੀ ਵਾਰ’ 'ਚ ਹੋਸਟ ਸਲਮਾਨ ਖਾਨ ਮੁਕਾਬਲੇਬਾਜ਼ਾਂ ਵਿਚਕਾਰ ਸੁਲਾਹ ਕਰਵਾਉਂਦੇ ਤੇ ਉਨ੍ਹਾਂ ਨੂੰ ਸਮਝਾਉਂਦੇ ਨਜ਼ਰ ਆਉਂਦੇ ਹਨ ਪਰ ਹੁਣ ਲੱਗਦਾ ਹੈ ਕਿ ਸਲਮਾਨ ਖੁੱਦ ਵੀ ਸਾਰਿਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਹਾਲ ਹੀ 'ਚ ਸਲਮਾਨ ਇੰਨੇ ਗੁੱਸੇ 'ਚ ਆ ਗਏ ਸਨ ਕਿ ਮੇਕਰਜ਼ ਨੂੰ ਸ਼ੂਟਿੰਗ ਰੋਕਣੀ ਪੈ ਗਈ ਸੀ। ਰਿਪੋਰਟ ਮੁਤਾਬਕ ਸਲਮਾਨ ਖਾਨ ਇਸ ‘ਵੀਕੈਂਡ ਕੀ  ਵਾਰ’ ਦੀ ਸ਼ੂਟਿੰਗ 'ਚ ਕਾਫੀ ਐ੍ਰਗਸਿਵ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਪਹਿਲਾਂ ਇਸ ਹਫਤੇ ਹੋਏ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਦੇ ਝਗੜੇ ਕਾਰਨ ਦੋਵਾਂ ਨੂੰ ਕਾਫੀ ਗੱਲਾਂ ਸੁਣਾਈਆਂ। ਇਸ ਤੋਂ ਬਾਅਦ ਸਲਮਾਨ ਨੇ ਉਨ੍ਹਾਂ ਦੇ ਰੱਵਈਏ 'ਤੇ ਖੂਬ ਗੁੱਸਾ ਦਿਖਾਇਆ।


ਅੱਗੇ ਸਲਮਾਨ ਨੇ ਪਾਰਸ ਛਾਬੜਾ ਦਾ ਪਰਦਾਫਾਸ਼ ਕਰਦਿਆਂ ਮਾਹਿਰਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਗੇਮ ਦੱਸਿਆ। ਸਲਮਾਨ ਨੇ ਇਸ ਗੱਲਬਾਤ 'ਚ ਪਾਰਸ ਦੀ ਗਰਲਫਰੈਂਡ ਅਕਾਂਕਸ਼ਾ ਪੁਰੀ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਸੁਣ ਕੇ ਪਾਰਸ ਸਲਮਾਨ ਖਾਨ ਨਾਲ ਬਦਤਮੀਜ਼ੀ ਤੋਂ ਪੇਸ਼ ਆਉਣ ਲੱਗੇ। ਪਾਰਸ ਨੂੰ ਉੱਚੀ ਆਵਾਜ਼ 'ਚ ਗੱਲ ਕਰਦਿਆਂ ਦੇਖ ਸਲਮਾਨ ਖਾਨ ਆਪਣਾ ਆਪਾ ਖੋਹ ਦਿੰਦੇ ਹਨ ਤੇ ਉਨ੍ਹਾਂ ਨੂੰ ਧਮਕੀ ਦੇਣ ਲੱਗਦੇ ਹਨ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਨ੍ਹਾਂ ਗੱਲਾਂ ਨੂੰ ਸਹਿ ਨਹੀਂ ਪਾ ਰਹੇ ਸਨ, ਜਿਸ ਤੋਂ ਬਾਅਦ ਮੇਕਰਜ਼ ਵੱਲੋਂ ਸ਼ੂਟਿੰਗ ਨੂੰ ਥੋੜ੍ਹੀ ਦੇਰ ਲਈ ਰੋਕ ਕੇ ਸਲਮਾਨ ਖਾਨ ਨੂੰ ਸ਼ਾਂਤ ਕਰਵਾਇਆ ਗਿਆ ਸੀ। ਪਿਛਲੇ ਵੀਕੈਂਡ ਵੀ ਸਲਮਾਨ ਖਾਨ ਸ਼ਹਿਨਾਜ਼ ਕਾਰਨ ਐ੍ਰਗਸਿਵ ਹੁੰਦੇ ਨਜ਼ਰ ਆਏ ਸਨ।


Tags: BIgg Boss 13Salman KhanParas ChhabraVideoAkanksha PuriTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari